ਡੈਬਿਟ ਕਾਰਡ ਨਾਲ ਰੇਲ ਟਿਕਟ ਬੁਕਿੰਗ ''ਤੇ ਮਿਲੇਗੀ ਇਹ ਛੂਟ

Friday, Mar 02, 2018 - 10:18 AM (IST)

ਡੈਬਿਟ ਕਾਰਡ ਨਾਲ ਰੇਲ ਟਿਕਟ ਬੁਕਿੰਗ ''ਤੇ ਮਿਲੇਗੀ ਇਹ ਛੂਟ

ਨਵੀਂ ਦਿੱਲੀ—ਡੈਬਿਟ ਕਾਰਡ ਦੀ ਮਦਦ ਨਾਲ ਟਿਕਟ ਬੁੱਕ ਕਰਨ ਵਾਲੇ ਗਾਹਕਾਂ ਲਈ ਰੇਲਵੇ ਨੇ ਰਾਹਤ ਦਾ ਐਲਾਨ ਕੀਤਾ ਹੈ। ਤਾਜ਼ਾ ਫੈਸਲੇ ਦੇ ਤਹਿਤ ਡੈਬਿਟ ਕਾਰਡ ਨਾਲ ਟਿਕਟ ਬੁਕਿੰਗ 'ਤੇ ਮਰਚੈਂਟ ਡਿਸਕਾਊਂਟ ਰੇਟ ਚਾਰਜ ਨਹੀਂ ਲੱਗੇਗਾ। ਇਹ ਵਿਵਸਥਾ ਕਾਊਂਟਰ ਤੋਂ ਟਿਕਟ ਖਰੀਦਣ ਦੇ ਨਾਲ ਹੀ ਆਈ.ਆਰ.ਸੀ.ਟੀ.ਸੀ. ਦੀ ਵੈੱਬਸਾਈਟ ਰਾਹੀਂ ਟਿਕਟ ਖਰੀਦਣ ਵਾਲਿਆਂ 'ਤੇ ਲਾਗੂ ਹੋਵੇਗੀ। ਰੇਲਵੇ ਦਾ ਕਹਿਣਾ ਹੈ ਕਿ ਡਿਜ਼ੀਟਲ ਅਤੇ ਕੈਸ਼ਲੈੱਸ ਲੈਣ ਦੇਣ ਨੂੰ ਵਾਧਾ ਮਿਲੇਗਾ।
ਇੰਡੀਅਨ ਰੇਲਵੇ ਦੇ ਬੁਲਾਰੇ ਨੇ ਦੱਸਿਆ ਕਿ ਜੇਕਰ 1 ਲੱਖ ਰੁਪਏ ਤੱਕ ਦੀ ਕੀਮਤ ਦੇ ਟਿਕਟ ਖਰੀਦੇ ਜਾਂਦੇ ਹਨ ਤਾਂ ਰੇਲ ਯਾਤਰੀ ਨੂੰ ਇਸ ਦੀ ਹੋਰ ਫੀਸ ਦੇਣ ਦੀ ਲੋੜ ਨਹੀਂ ਹੋਵੇਗੀ। ਰੇਲਵੇ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਵਿੱਤ ਮੰਤਰਾਲੇ ਦੇ ਖਰਚ ਵਿਭਾਗ ਨੇ ਇਸ ਮਾਮਲੇ 'ਚ ਬੈਂਕਾਂ ਲਈ ਨਿਰਦੇਸ਼ ਜਾਰੀ ਕਰ ਦਿੱਤੇ ਹਨ। 
ਅਨਰਿਜ਼ਰਵ ਟਿਕਟ 'ਤੇ ਸਥਾਨਕ ਭਾਸ਼ਾ 'ਚ ਜਾਣਕਾਰੀ 
ਰੇਲਵੇ ਦਾ ਕਹਿਣਾ ਹੈ ਕਿ ਉਸ ਨੇ ਅਨਰਿਜ਼ਰਵ ਟਿਕਟਾਂ 'ਤੇ ਸਥਾਨਕ ਭਾਸ਼ਾ 'ਚ ਜਾਣਕਾਰੀ ਪ੍ਰਕਾਸ਼ਿਤ ਕਰਨੀ ਸ਼ੁਰੂ ਕੀਤੀ ਹੈ। ਇਸ ਦੀ ਸ਼ੁਰੂਆਤ ਕੰਨੜ ਭਾਸ਼ਾ ਨਾਲ ਕੀਤੀ ਗਈ ਹੈ। ਰੇਲਵੇ ਦਾ ਕਹਿਣਾ ਹੈ ਕਿ ਉਸ ਨੇ ਇਸ ਦੀ ਸ਼ੁਰੂਆਤ ਮੈਸੂਰ, ਹੁਬਲੀ ਅਤੇ ਬੰਗਲੁਰੂ ਸਟੇਸ਼ਨਾਂ ਤੋਂ ਕੀਤੀ ਹੈ। ਹੁਣ ਕਰਨਾਟਕ ਦੇ ਹੋਰ ਰੇਲਵੇ ਸਟੇਸ਼ਨਾਂ ਤੋਂ ਵਿਕਣ ਵਾਲੀਆਂ ਅਨਰਿਜ਼ਰਵ ਟਿਕਟਾਂ 'ਤੇ ਵੀ ਸਥਾਨਕ ਭਾਸ਼ਾ 'ਚ ਜਾਣਕਾਰੀ ਛਾਪੀ ਜਾਵੇਗੀ।


Related News