Bitcoin ਦੇ ਬਾਅਦ ਤੇਜ਼ੀ ਨਾਲ ਵਧ ਰਹੀ ਇਹ ਕਰੰਸੀ , ਡਾਲਰ ਦੇ ਮੁਕਾਬਲੇ 500 ਫ਼ੀਸਦੀ ਉਛਾਲ

Thursday, May 13, 2021 - 12:46 PM (IST)

ਨਵੀਂ ਦਿੱਲੀ - ਦੁਨੀਆ ਭਰ ਵਿਚ ਕ੍ਰਿਪਟੋਕਰੰਸੀ ਨੂੰ ਲੈ ਕੇ ਨਿਵੇਸ਼ਕਾਂ ਦੀ ਰੁਚੀ ਵੱਧ ਰਹੀ ਹੈ। ਇਸ ਲਈ ਬਿਟਕੁਆਇਨ, ਡਾਗੇਸਕੁਆਇਨ, ਸ਼ੀਬਾ ਸਮੇਤ ਸਾਰੀਆਂ ਕ੍ਰਿਪਟੋਕਰੰਸੀ ਦਾ ਮੁੱਲ ਨਿਰੰਤਰ ਵਧ ਰਿਹਾ ਹੈ। ਕ੍ਰਿਪਟੋਕਰੰਸੀ ਈਥਰ ਨੇ ਬੁੱਧਵਾਰ 12 ਮਈ, 2021 ਨੂੰ 4,649.03 ਦਾ ਇੱਕ ਨਵਾਂ ਉੱਚ ਪੱਧਰ ਛੋਹਿਆ ਹੈ। ਡਿਜੀਟਲ ਮੁਦਰਾਵਾਂ ਦੇ ਮੁੱਲ ਵਿਚ ਵਾਧੇ ਕਾਰਨ ਸੰਸਥਾਵਾਂ ਦੇ ਨਾਲ-ਨਾਲ ਨਿਵੇਸ਼ਕਾਂ ਦੀ ਵੀ ਦਿਲਚਸਪੀ ਵਧਣੀ ਸ਼ੁਰੂ ਹੋ ਗਈ ਹੈ। ਈਥਰ ਬਿਟਕੁਆਇਨ ਤੋਂ ਬਾਅਦ ਮਾਰਕੀਟ ਪੂੰਜੀਕਰਣ (ਮਾਰਕੀਟ ਕੈਪ) ਦੇ ਮਾਮਲੇ ਵਿਚ ਈਥਰ ਦੂਜੀ ਸਭ ਤੋਂ ਵੱਡੀ ਕ੍ਰਿਪਟੋਕਰੰਸੀ ਹੈ। ਇਸ ਸਾਲ ਇਹ ਹੁਣ ਡਾਲਰ ਦੇ ਮੁਕਾਬਲੇ ਇਸ ਵਿਚ 500 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ:  ਹੁਣ ਘਰ ਬੈਠੇ ਵੀਡੀਓ ਜ਼ਰੀਏ ਕਰਵਾ ਸਕੋਗੇ KYC, RBI  ਨੇ ਅਸਾਨ ਕੀਤੇ ਨਿਯਮ

ਸੀ.ਐਮ.ਈ. ਈਥਰਿਅਮ ਫਿਊਚਰਜ਼ 54 ਕਰੋੜ ਡਾਲਰ ਪਹੁੰਚਿਆ

ਈਥਰ ਦੇ ਮੁੱਲ ਵਿਚ ਇਸ ਤਰਾਂ ਦੇ ਵਾਧੇ ਦਾ ਕਾਰਨ ਕ੍ਰਿਪਟੋਕਰੰਸੀ ਪਲੇਟਫਾਰਮਾਂ ਦੁਆਰਾ ਐਥੇਰਿਅਮ ਬਲਾਕਚੇਨ ਦੀ ਵੱਧ ਰਹੀ ਵਰਤੋਂ ਹੈ। ਇਹ ਬੈਂਕਿੰਗ ਸੰਸਥਾਵਾਂ ਦੇ ਦਾਇਰੇ ਤੋਂ ਬਾਹਰ ਕ੍ਰਿਪਟੋ ਨਾਲ ਸਬੰਧਤ ਉਧਾਰ ਦੇਣ ਵਿਚ ਸਹਾਇਤਾ ਕਰਦਾ ਹੈ। ਇਸ ਦੇ ਮੁਕਾਬਲੇ, ਬਿਟਕੁਆਇਨ ਨੇ ਇਸ ਸਾਲ ਲਗਭਗ 95 ਪ੍ਰਤੀਸ਼ਤ ਦਾ ਵਾਧਾ ਕੀਤਾ ਹੈ। ਯੂ.ਐਸ. ਬੈਂਕ ਜੇ.ਪੀ. ਮਾਰਗਨ ਦੇ ਵਿਸ਼ਲੇਸ਼ਕਾਂ ਨੇ ਕਿਹਾ ਕਿ ਸੀਐਮਈ ਈਥਰਿਅਮ ਫਿਊਚਰਜ਼ ਦੀ ਓਪਨ ਇੰਨਟਰਸਟ ਤਿੰਨ ਮਹੀਨਿਆਂ ਵਿਚ ਵਧ ਕੇ 54 ਕਰੋੜ ਡਾਲਰ ਪਹੁੰਚ ਗਿਆ ਹੈ। ਇਸੇ ਤਰ੍ਹਾਂ ਦਾ ਓਪਨ ਇੰਟਰਸਟ ਸੀ.ਐਮ.ਈ. ਬਿਟਕੁਆਇਨ ਫਿਊਚਰਜ਼ ਵਿਚ ਸਾਲ 2017 ਦੇ ਦੌਰਾਨ ਬਣਿਆ ਸੀ।

ਇਹ ਵੀ ਪੜ੍ਹੋ: ਭਾਰਤੀ ਰੇਲਵੇ ਵਿਭਾਗ 'ਤੇ ਕੋਰੋਨਾ ਦਾ ਭਾਰੀ ਕਹਿਰ, ਜਾਣੋ ਕਿੰਨੇ ਮੁਲਾਜ਼ਮਾਂ ਨੂੰ ਨਿਗਲ ਚੁੱਕੇ ਮੌਤ ਦਾ ਦੈਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News