ਫੁੱਲ ਚਾਰਜ ''ਤੇ 470 ਕਿਲੋਮੀਟਰ ਚੱਲੇਗੀ ਇਹ ਕਾਰ

Wednesday, Feb 28, 2018 - 08:59 PM (IST)

ਫੁੱਲ ਚਾਰਜ ''ਤੇ 470 ਕਿਲੋਮੀਟਰ ਚੱਲੇਗੀ ਇਹ ਕਾਰ

ਨਵੀਂ ਦਿੱਲੀ—ਆਉਣ ਵਾਲਾ ਸਮਾਂ ਇਲੈਕਟ੍ਰਾਨਿਕ ਗੱਡੀਆਂ ਦਾ ਹੋਵੇਗਾ ਅਤੇ ਇਸ ਦੇ ਲਈ ਆਟੋ ਕੰਪਨੀਆਂ ਹੁਣ ਤੋਂ ਹੀ ਤਿਆਰੀਆਂ ਕਰ ਰਹੀਆਂ ਹਨ। ਹੁੰਡਈ ਨੇ ਵੀ ਆਪਣੀ ਇਲੈਕਟ੍ਰਾਨਿਕ ਐਕਸ.ਯੂ.ਵੀ. 'ਕੋਨਾ' ਤੋਂ ਪਰਦਾ ਚੁੱਕ ਦਿੱਤਾ ਹੈ। ਕੰਪਨੀ ਇਸ ਨੂੰ ਮਾਰਚ 'ਚ ਹੋਣ ਵਾਲੇ ਜਿਨੇਵਾ ਮੋਟਰ ਸ਼ੋਅ 2018 'ਚ ਪੇਸ਼ ਕਰੇਗੀ। ਇੰਟਰਨੈਸ਼ਨਲ ਮਾਰਕੀਟ 'ਚ ਹੁੰਡਈ ਦੀ ਇਹ ਦੂਜੀ ਇਲੈਕਟ੍ਰਾਨਿਕ ਕਾਰ ਹੋਵੇਗੀ।
PunjabKesari
ਵੈਸੇ ਤਾਂ ਹੁੰਡਈ ਨੇ ਇਸ ਸਾਲ ਜਨਵਰੀ 'ਚ ਇਸ ਗੱਲ ਦੇ ਸੰਕੇਤ ਵੀ ਦਿੱਤੇ ਸਨ ਕਿ ਕੰਪਨੀ 2019 ਤਕ ਇਲੈਕਟ੍ਰਾਨਿਕ ਕੋਨਾ ਨੂੰ ਭਾਰਤ 'ਚ ਲਾਂਚ ਕਰ ਸਕਦੀ ਹੈ, ਇਸ ਦੇ ਲਈ ਹੁੰਡਈ ਹੁਣ ਤੋਂ ਹੀ ਤਿਆਰੀ ਕਰ ਰਹੀ ਹੈ। ਅਜਿਹੇ 'ਚ ਜੇਕਰ ਕੰਪਨੀ ਇਸ ਗੱਡੀ ਨੂੰ ਭਾਰਤ 'ਚ ਲਾਂਚ ਕਰਦੀ ਹੈ ਤਾਂ ਇਹ ਦੇਸ਼ 'ਚ ਪਹਿਲੀ ਇਲੈਕਟ੍ਰਾਨਿਕ ਕਾਰ ਹੋਵੇਗੀ ਪਰ ਭਾਰਤ 'ਚ ਇਸ ਨੂੰ ਇੰਪੋਰਟ ਕਰਕੇ ਵੇਚਿਆ ਜਾਵੇਗਾ।
PunjabKesari
ਹੁੰਡਈ ਕੋਨਾ ਇਲੈਕਟ੍ਰਾਨਿਕ ਲੰਬੀ ਰੇਂਜ਼ ਅਤੇ ਸ਼ਾਰਟ ਦੋ ਵਰਜ਼ਨ 'ਚ ਆਵੇਗੀ। ਲੰਬੀ ਰੇਂਜ਼ ਮਾਡਲ 'ਚ 64 ਕਿਲੋਵਾਟ ਦੀ ਬੈਟਰੀ ਆਵੇਗੀ ਜਦਕਿ ਸ਼ਾਰਟ ਰੇਂਜ਼ ਵਰਜ਼ਨ 'ਚ 39.2 ਕਿਲੋਵਾਟ ਦੀ ਬੈਟਰੀ ਮਿਲੇਗੀ। ਕੋਨਾ ਇਲੈਕਟ੍ਰਾਨਿਕ ਦਾ ਡਿਜ਼ਾਈਨ ਰੇਗੂਲਰ ਮਾਡਲ ਨਾਲ ਮਿਲਦਾ-ਜੁਲਦਾ ਹੈ। ਹਾਲਾਂਕਿ ਇਸ 'ਚ ਕੁਝ ਨਵੇਂ ਬਦਲਾਅ ਵੀ ਦੇਖੇ ਜਾ ਸਕਦੇ ਹਨ। ਇਸ 'ਚ ਨਵੀਂ ਗ੍ਰਿਲ ਦਿੱਤੀ ਗਈ ਹੈ, ਜੋ ਇਸ ਨੂੰ ਰੈਗੂਲਰ ਮਾਡਲ ਤੋਂ ਵੱਖ ਬਣਾਉਂਦੀ ਹੈ। ਇਹ ਹੁੰਡਈ ਕ੍ਰੇਟਾ ਤੋਂ ਜ਼ਿਆਦਾ ਚੌੜੀ ਹੈ। ਇਸ ਦਾ ਵ੍ਹੀਲਬੇਸ ਵੀ ਕ੍ਰੇਟਾ ਤੋਂ ਜ਼ਿਆਦਾ ਵੱਡਾ ਹੈ। ਲੰਬਾਈ ਅਤੇ ਉਚਾਈ ਦੇ ਮਾਮਲੇ 'ਚ ਹੁੰਡਈ ਕ੍ਰੇਟਾ ਅਗੇ ਹੈ।
PunjabKesari
ਇੰਟੀਅਰ
ਜੇਕਰ ਗੱਲ ਕਰੀਏ ਇਸ ਦੇ ਇੰਟੀਅਰ ਦੀ ਤਾਂ ਕੋਨਾ ਅਦੰਰ ਤੋਂ ਰੈਗੂਲਰ ਮਾਡਲ ਵਰਗੀ ਮਿਲਦੀ-ਜੁਲਦੀ ਹੈ। ਉੱਥੇ ਇਸ 'ਚ 7.0 ਇੰਚ ਇੰਸਟੂਮੈਂਟ ਕਲਸਟਰ ਦਿੱਤਾ ਗਿਆ ਹੈ। ਇਸ ਦੀ ਅਗੇ ਦੀਆਂ ਸੀਟਾਂ ਆਸਾਨੀ ਨਾਲ ਐਡਜਸਟ ਹੁੰਦੀਆਂ ਹਨ ਨਾਲ ਹੀ ਵੈਟੀਲੇਸ਼ਨ ਦੀ ਸੁਵਿਧਾ ਵੀ ਹੈ। ਹੁੰਡਈ ਨੇ ਅਜੇ ਇਸ ਦੀ ਕੀਮਤ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਪਰ ਉਮੀਦ ਹੈ ਕਿ ਇਸ ਦੀ ਕੀਮਤ 30 ਲੱਖ ਰੁਪਏ ਦੇ ਕਰੀਬ ਹੋਵੇਗੀ।

PunjabKesari


Related News