ਇਸ ਤਰ੍ਹਾਂ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ ਬੱਚਿਆਂ ਦਾ ਪਾਸਪੋਰਟ

Thursday, Dec 28, 2017 - 09:19 PM (IST)

ਇਸ ਤਰ੍ਹਾਂ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ ਬੱਚਿਆਂ ਦਾ ਪਾਸਪੋਰਟ

ਨਵੀਂ ਦਿੱਲੀ— ਕੇਂਦਰ ਸਰਕਾਰ ਨੇ ਉਨ੍ਹਾਂ ਮਾਪਿਆਂ ਨੂੰ ਵੱਡੀ ਰਾਹਤ ਦੇ ਦਿੱਤੀ ਹੈ, ਜੋ ਆਪਣੇ ਬੱਚਿਆਂ ਦਾ ਪਾਸਪੋਰਟ ਬਣਾਉਣ ਦੀਆਂ ਤਿਆਰੀਆਂ ਕਰ ਰਹੇ ਹਨ। 5 ਸਾਲ ਤੋਂ ਛੋਟੇ ਬੱਚਿਆਂ ਨੂੰ ਹੁਣ ਪਾਸਪੋਰਟ ਦੇ ਲਈ ਬਾਇਓਮੈਟ੍ਰਿਕ ਦੇਣ ਦੀ ਜਰੂਰਤ ਨਹੀਂ ਪਵੇਗੀ। ਕੇਂਦਰੀ ਵਿਦੇਸ਼ ਰਾਜਮੰਤਰੀ ਵੀ. ਕੇ. ਸਿੰਘ ਨੇ ਲੋਕਸਭਾ 'ਚ ਇਹ ਜਾਣਕਾਰੀ ਦਿੱਤਾ।
ਕੇਂਦਰੀ ਮੰਤਰੀ ਨੇ ਲੋਕ ਸਭਾ 'ਚ ਦਿੱਤੇ ਗਏ ਲਿਖਿਤ ਜਵਾਬ 'ਚ ਇਹ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ 5 ਸਾਲ ਤੱਕ ਦੀ ਉਮਰ ਵਾਲੇ ਬੱਚਿਆਂ ਨੂੰ ਪਾਸਪੋਰਟ ਐਪਲੀਕੇਸ਼ਨ ਨੂੰ ਪ੍ਰੋਸੈਸ ਕਰਨ ਲਈ ਇਹ ਛੂਟ ਦਿੱਤੀ ਗਈ ਹੈ। ਹਾਲਾਂਕਿ ਇਨ੍ਹਾਂ ਬੱਚਿਆਂ ਨੂੰ ਪਾਸਪੋਰਟ ਬਣਾਉਣ ਦੌਰਾਨ ਮੌਜੂਦ ਰਹਿਣਾ ਹੋਵੇਗਾ, ਕਿਉਂਕਿ ਪਾਸਪੋਰਟ 'ਤੇ ਪ੍ਰਿੰਟ ਕਰਨ ਲਈ ਇਨ੍ਹਾਂ ਦੀ ਫੋਟੋ ਲਈ ਜਾਵੇਗੀ।
ਕੇਂਦਰੀ ਮੰਤਰੀ ਵੀ. ਕੇ. ਸਿੰਘ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਨੂੰ ਪਾਸਪੋਰਟ ਬਣਾਉਣ ਲਈ ਬੱਚਿਆਂ ਦੀ ਫਿੰਗਰਪ੍ਰਿੰਟ ਨਾ ਲੈਣ ਨੂੰ ਲੈ ਕੇ ਅਪੀਲ ਕੀਤੀ ਗਈ ਸੀ। ਇਸ ਤੋਂ ਬਾਅਦ ਮੰਤਰਾਲੇ ਨੇ ਇਸ 'ਤੇ ਵਿਚਾਰ ਕੀਤਾ ਅਤੇ ਇਸ ਤੋਂ ਬਾਅਦ ਹੀ ਇਹ ਫੈਸਲਾ ਲਿਆ ਗਿਆ ਹੈ।
ਰਾਂਚੀ ਦੇ ਪਾਸਪੋਰਟ ਆਫਿਸ 'ਚ ਪਾਸਪੋਰਟ ਦੇਰੀ ਨਾਲ ਮਿਲਣ ਦੇ ਸਵਾਲ 'ਤੇ ਕਿਹਾ ਕਿ ਸਾਲ 2016 ਦੌਰਾਨ ਇੱਥੇ 74,899 ਅਰਜੀਆਂ ਆਇਆ, ਇਨ੍ਹਾਂ 'ਚੋਂ 2188 ਅਰਜੀਆਂ ਇਸ ਤਰ੍ਹਾਂ ਦੀਆਂ ਸਨ, ਜਿਨ੍ਹਾਂ 'ਚ ਖਾਮਿਆਂ ਸਨ। ਉਨ੍ਹਾਂ ਨੇ ਕਿਹਾ ਕਿ ਬਾਕੀ 72,711 ਅਰਜੀਆਂ ਨੂੰ 30 ਦਿਨ ਦੇ ਅੰਦਰ ਪਾਸਪੋਰਟ ਜਾਰੀ ਕਰ ਦਿੱਤਾ ਗਿਆ ਸੀ।
ਇਸ ਤੋਂ ਪਹਿਲਾਂ ਜੂਨ ਮਹੀਨੇ 'ਚ ਕੇਂਦਰੀ ਵਿਦੇਸ਼ੀ ਰਾਜਮੰਤਰੀ, ਵੀ. ਕੇ. ਸਿੰਘ ਨੇ ਦੱਸਿਆ ਕਿ ਅਗਲੇ ਸਾਲ ਦੇ ਅੰਦਰ ਦੇਸ਼ ਦੇ ਸਾਰੇ 800 ਜ਼ਿਲ੍ਹਿਆਂ 'ਚ ਪਾਸਪੋਰਟ ਬਣਾਉਣ ਦੀ ਸੁਵਿਧਾ ਉਪਲੱਬਧ ਕਰਵਾਈ ਜਾਵੇਗੀ।
ਕੇਂਦਰ ਸਰਕਾਰ ਦੀ ਇਨ੍ਹਾਂ ਸਾਰਿਆਂ ਜ਼ਿਲ੍ਹਿਆਂ ਦੇ ਮੁੱਖ ਪਾਸਪਰੋਟ ਆਫਿਸ 'ਚ ਪਾਸਪੋਰਟ ਸੇਵਾਵਾਂ ਮੁਹੱਇਆ ਕਰਵਾਉਣ ਦੀ ਯੋਜਨਾ ਹੈ। ਉਸ ਨੇ ਦੱਸਿਆ ਕਿ ਇਸ ਸਾਲ 150 ਪੋਸਟ ਆਫਿਸ ਸੇਵਾ ਕੇਂਦਰ ਖੋਲੇ ਜਾ ਰਹੇ ਹਨ ਅਤੇ ਦੋ ਸਾਲ ਦੇ ਅੰਦਰ ਸਾਰੇ 800 ਪ੍ਰਧਾਨ ਡਾਕਘਰਾਂ 'ਚ ਇਹ ਸੇਵਾ ਜਾਰੀ ਕਰ ਦਿੱਤੀ ਜਾਵੇਗੀ।


Related News