SBI ਦੀ ਵੱਡੀ ਸੌਗਾਤ, ਕਾਰ ਲੋਨ ਕੀਤਾ ਇੰਨਾ ਸਸਤਾ, EMI ਦਾ ਨਹੀਂ ਰਹੇਗਾ ਬੋਝ

09/28/2020 6:13:06 PM

ਨਵੀਂ ਦਿੱਲੀ— ਤਿਉਹਾਰੀ ਸੀਜ਼ਨ ਤੋਂ ਪਹਿਲਾਂ ਬੈਂਕਾਂ ਨੇ ਗਾਹਕਾਂ ਨੂੰ ਲੁਭਾਉਣਾ ਸ਼ੁਰੂ ਕਰ ਦਿੱਤਾ ਹੈ। ਕੋਰੋਨਾ ਵਾਇਰਸ ਦੌਰਾਨ ਤਾਲਾਬੰਦੀ ਦੌਰਾਨ ਮੰਗ ਘੱਟ ਰਹਿਣ ਪਿੱਛੋਂ ਬੈਂਕਾਂ ਨੇ ਹੁਣ ਵਿਆਜ ਦਰਾਂ 'ਚ ਰਿਆਇਤ ਦੇਣਾ ਸ਼ੁਰੂ ਕਰ ਦਿੱਤਾ ਹੈ। ਕਾਰ ਖਰੀਦਣ ਦੀ ਸੋਚ ਰਹੇ ਲੋਕਾਂ ਲਈ ਇਕ ਚੰਗੀ ਖ਼ਬਰ ਹੈ।

ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਕਾਰ ਲੋਨ ਦੀ ਵਿਆਜ ਦਰ ਘਟਾ ਕੇ 7.5 ਫੀਸਦੀ ਕਰ ਦਿੱਤੀ ਹੈ।ਉੱਥੇ ਹੀ, ਯੋਨੋ ਐਪ ਜ਼ਰੀਏ ਗੋਲਡ, ਪਰਸਨਲ ਅਤੇ ਪ੍ਰਵਾਨਿਤ ਪ੍ਰਾਜੈਕਟਾਂ 'ਚ ਘਰ ਖਰੀਦਣ ਲਈ ਹੋਮ ਲੋਨ ਲੈਣ ਲਈ ਅਪਲਾਈ ਕਰਨ ਵਾਲੇ ਖਾਤਾਧਾਰਕਾਂ ਨੂੰ ਪ੍ਰੋਸੈਸਿੰਗ ਫੀਸ 'ਚ ਛੋਟ ਦਿੱਤੀ ਜਾ ਰਹੀ ਹੈ।

ਐੱਸ. ਬੀ. ਆਈ. ਦੇ ਐੱਮ. ਡੀ. (ਪ੍ਰਚੂਨ ਤੇ ਡਿਜੀਟਲ ਬੈਂਕਿੰਗ) ਸੀ. ਐੱਸ. ਸੇਟੀ ਨੇ ਕਿਹਾ, ''ਆਰਥਿਕਤਾ ਹੌਲੀ-ਹੌਲੀ ਠੀਕ ਹੋਣ ਨਾਲ ਸਾਨੂੰ ਉਮੀਦ ਹੈ ਕਿ ਖ਼ਪਤਕਾਰ ਹੁਣ ਖਰਚ ਕਰਨ ਲਈ ਤਿਆਰ ਹਨ ਅਤੇ ਐੱਸ. ਬੀ. ਆਈ. ਦਾ ਮਕਸਦ ਇਹ ਯਕੀਨੀ ਕਰਨਾ ਹੈ ਕਿ ਤਿਉਹਾਰਾਂ ਦੌਰਾਨਾਂ ਉਨ੍ਹਾਂ ਦੀ ਵਿੱਤੀ ਜ਼ਰੂਰਤ ਨੂੰ ਪੂਰਾ ਕਰਨ ਲਈ ਮਦਦ ਹੋ ਸਕੇ।''

ਉੱਥੇ ਹੀ, ਕਾਰਾਂ ਦੇ ਕੁਝ ਮਾਡਲਾਂ 'ਤੇ ਬੈਂਕ 100 ਫੀਸਦੀ ਓਨ-ਰੋਡ ਫਾਈਨੈਂਸ ਦੀ ਸੁਵਿਧਾ ਵੀ ਦੇ ਰਿਹਾ ਹੈ। ਇਸ ਤੋਂ ਇਲਾਵਾ 30 ਲੱਖ ਰੁਪਏ ਤੋਂ ਵੱਧ ਦੇ ਹੋਮ ਲੋਨ 'ਤੇ ਬੈਂਕ ਗਾਹਕ ਦੇ ਕ੍ਰੈਡਿਟ ਸਕੋਰ ਦੇ ਆਧਾਰ 'ਤੇ 0.10 ਫੀਸਦੀ ਦੀ ਰਿਆਇਤ ਦੇ ਰਿਹਾ ਹੈ। ਯੋਨੋ ਜ਼ਰੀਏ ਅਪਲਾਈ ਕਰਨ ਵਾਲੇ ਘਰ ਖਰੀਦਦਾਰ ਵਿਆਜ 'ਚ 0.05 ਫੀਸਦੀ ਦੀ ਛੋਟ ਪਾ ਸਕਦੇ ਹਨ। ਬੈਂਕ ਯੋਨੋ ਪਲੇਟਫਾਰਮ 'ਤੇ ਉਧਾਰ ਲੈਣ ਵਾਲੀ ਦੀ ਯੋਗਤਾ ਦੇ ਆਧਾਰ 'ਤੇ ਤਤਕਾਲ ਲੋਨ ਮਨਜ਼ੂਰੀ ਦਿੰਦਾ ਹੈ।


Sanjeev

Content Editor

Related News