ਇਹ ਬੈਂਕ 2 ਦਿਨ ਰਹਿ ਸਕਦਾ ਹੈ ਬੰਦ, ਹੜਤਾਲ ''ਤੇ ਜਾਣਗੇ ਕਰਮਚਾਰੀ

Saturday, Oct 14, 2017 - 09:19 AM (IST)

ਨਵੀਂ ਦਿੱਲੀ— ਆਈ. ਡੀ. ਬੀ. ਆਈ. ਬੈਂਕ ਦੇ ਕਰਮਚਾਰੀ ਆਪਣੀ ਤਨਖਾਹ 'ਚ ਸੋਧ ਦੀ ਮੰਗ ਨੂੰ ਲੈ ਕੇ 2 ਦਿਨ ਦੀ ਹੜਤਾਲ 'ਤੇ ਜਾਣਗੇ। ਇਹ ਕਰਮਚਾਰੀ ਵੱਖ-ਵੱਖ ਬੈਂਕ ਸੰਗਠਨਾਂ ਦੇ ਮੈਂਬਰ ਹਨ। ਸਰਬ ਭਾਰਤੀ ਬੈਂਕ ਕਰਮਚਾਰੀ ਸੰਗਠਨ (ਏ. ਆਈ. ਬੀ. ਈ. ਏ.) ਦਾ ਕਹਿਣਾ ਹੈ ਕਿ ਆਈ. ਡੀ. ਬੀ. ਆਈ. ਬੈਂਕ ਦੇ ਕਰਮਚਾਰੀ 24 ਅਤੇ 25 ਅਕਤੂਬਰ ਨੂੰ ਹੜਤਾਲ ਕਰਨਗੇ। 
ਸੰਗਠਨ ਦੇ ਜਨਰਲ ਸਕੱਤਰ ਨੇ ਇਕ ਬਿਆਨ 'ਚ ਕਿਹਾ ਕਿ ਬਾਕੀ ਬੈਂਕਾਂ ਦੇ ਨਿਪਟਾਰੇ ਮੁਤਾਬਕ, ਆਈ. ਡੀ. ਬੀ. ਆਈ. ਬੈਂਕ ਦੇ ਕਰਮਚਾਰੀਆਂ ਅਤੇ ਅਫਸਰਾਂ ਦੀ ਤਨਖਾਹ ਸੋਧ ਦਾ ਕੰਮ 1 ਨਵੰਬਰ 2012 ਤੋਂ 31 ਅਕਤੂਬਰ 2017 ਤਕ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਹੜਤਾਲ ਕਰਕੇ ਤਨਖਾਹ ਸੋਧ ਦੇ ਰੁਕੇ ਕੰਮ ਨੂੰ ਪੂਰਾ ਕਰਨ ਦੀ ਮੰਗ ਕੀਤੀ ਜਾਵੇਗੀ।
ਏ. ਆਈ. ਬੀ. ਈ. ਏ. ਨੇ ਕਿਹਾ ਕਿ ਹੋਰ ਬੈਂਕਾਂ ਦੇ ਮਾਮਲੇ 'ਚ ਮਈ 2015 'ਚ ਨਾ ਸਿਰਫ ਤਨਖਾਹ ਸੋਧ ਹੋਇਆ ਸਗੋਂ 1 ਨਵੰਬਰ 2017 'ਚ ਹੋਣ ਵਾਲੇ ਅਗਲੇ ਸੋਧ 'ਤੇ ਵੀ ਚਰਚਾ ਜਾਰੀ ਹੈ ਪਰ ਇਹ ਨਿੰਦਣਯੋਗ ਅਤੇ ਅਫੋਸਸ ਵਾਲੀ ਗੱਲ ਹੈ ਕਿ ਆਈ. ਡੀ. ਬੀ. ਆਈ. ਦਾ ਪ੍ਰਬੰਧਨ ਇਸ ਮੁੱਦੇ 'ਤੇ ਦੇਰੀ ਕਰ ਰਿਹਾ ਹੈ।


Related News