ਇਹ ਬੈਂਕ ਖਾਤਾ 31 ਦਸੰਬਰ ਤਕ ਹੋ ਜਾਵੇਗਾ ਬੰਦ, ਕਿਤੇ ਤੁਸੀਂ ਵੀ ਤਾਂ ਨਹੀਂ ਕੀਤੀ ਇਹ ਗਲਤੀ
Wednesday, Nov 29, 2017 - 09:05 PM (IST)
ਨਵੀਂ ਦਿੱਲੀ—ਜੇਕਰ ਤੁਸੀਂ ਵੀ ਭਾਰਤੀ ਸਟੇਟ ਬੈਂਕ ਦੇ ਗਾਹਕ ਹੋ ਤਾਂ ਤੁਹਾਨੂੰ ਇਸ ਸਾਲ ਦੇ 31 ਦਸੰਬਰ ਤਕ ਇਹ ਕੰਮ ਹਰ ਹਾਲ 'ਚ ਕਰਵਾਉਣਾ ਹੋਵੇਗਾ। ਭਾਰਤੀ ਸਟੇਟ ਮੁਤਾਬਕ 31 ਦਸੰਬਰ ਤਕ ਤੁਹਾਨੂੰ ਆਪਣੇ ਆਧਾਰ ਕਾਰਡ ਨੂੰ ਆਪਣੇ ਬੈਂਕ ਖਾਤੇ ਨਾਲ ਜੋੜਨਾ ਜ਼ਰੂਰੀ ਹੋਵੇਗਾ। ਅਜਿਹਾ ਨਾ ਕਰਨ ਵਾਲੇ ਗਾਹਕਾਂ ਦਾ ਬੈਂਕ ਖਾਤਾ ਸਸਪੈਂਡ ਕਰ ਦਿੱਤਾ ਜਾਵੇਗਾ।
SBI ਨੇ ਕੀਤਾ ਟਵਿੱਟ
ਬੈਂਕ ਨੇ ਟਵਿੱਟ 'ਤੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਡਿਜੀਟਲ ਜਿੰਦਗੀ ਦਾ ਫਾਇਦਾ ਲੈਣ ਲਈ ਆਪਣੇ ਬੈਂਕ ਖਾਤੇ ਨੂੰ ਆਧਾਰ ਕਾਰਡ ਨਾਲ ਜਲਦੀ ਤੋਂ ਜਲਦੀ ਲਿੰਕ ਕਰਵਾਓ। ਇਸ ਦੇ ਲਈ 31 ਦਸੰਬਰ ਤਕ ਦੀ ਆਖਿਰੀ ਤਰੀਕ ਹੈ। ਜਿਹੜੇ ਗਾਹਕ ਅਜਿਹਾ ਨਹੀਂ ਕਰਣਗੇ ਉਨ੍ਹਾਂ ਦਾ ਖਾਤਾ 1 ਜਨਵਰੀ ਤੋਂ ਉਦੋ ਤਕ ਲਈ ਸਸਪੈਂਡ ਕਰ ਦਿੱਤਾ ਜਾਵੇਗਾ ਜਦੋ ਤਕ ਆਧਾਰ ਨੰਬਰ ਨੂੰ ਬੈਂਕ ਖਾਤੇ ਨਾਲ ਲਿੰਕ ਨਹੀਂ ਕਰਵਾਉਂਦੇ।
Avail Benefits of the Digital Life. Simply Link your Aadhaar Number with your Bank Account. pic.twitter.com/CIZTURk8pP
— State Bank of India (@TheOfficialSBI) November 14, 2017
ਨਹੀਂ ਤਾਂ ਹੋਣਗੇ ਇਹ ਨੁਕਸਾਨ
ਜੇਕਰ ਤੁਸੀਂ ਅਜੇ ਤਕ ਆਪਣੇ ਆਧਾਰ ਕਾਰਡ ਨੂੰ ਬੈਂਕ ਖਾਤੇ ਨਾਲ ਲਿੰਕ ਨਹੀਂ ਕਰਵਾਇਆ ਤਾਂ ਫਿਰ ਖਾਤੇ 'ਚ ਪਏ ਪੈਸਿਆਂ ਨੂੰ ਨਾ ਤਾਂ ਤੁਸੀਂ ਕੱਢਵਾ ਸਕੋਗੇ ਅਤੇ ਨਾ ਹੀ ਜਮਾ ਕਰਵਾ ਸਕੋਗੇ। ਇਸ ਤੋਂ ਇਲਾਵਾ ਬੈਂਕ ਖਾਤੇ 'ਚ ਫੰਡ ਟ੍ਰਾਸਫਰ ਵੀ ਨਹੀਂ ਹੋ ਪਾਵੇਗਾ। ਜੇਕਰ ਤੁਹਾਡੇ ਖਾਤੇ ਨਾਲ ਕੋਈ ਲੋਨ ਵੀ ਚੱਲ ਰਿਹਾ ਹੈ ਤਾਂ ਉਸ ਦੀ ਕਿਸਤ ਵੀ ਜਮਾ ਨਹੀਂ ਹੋ ਪਾਵੇਗੀ।
