ਟੈਕਸ ਚੋਰੀ ਦੇ ਮਾਮਲੇ ਵਿੱਚ ਚੀਨ ਦੀਆਂ ਮੋਬਾਈਲ ਕੰਪਨੀਆਂ ''ਤੇ ਕੀਤੀ ਗਈ ਸੀ ਇਹ ਕਾਰਵਾਈ , ਵਿੱਤ ਮੰਤਰੀ ਨੇ ਦਿੱਤਾ ਜਵਾਬ
Tuesday, Aug 02, 2022 - 04:24 PM (IST)
ਨਵੀਂ ਦਿੱਲੀ - ਸਰਕਾਰ ਨੇ ਟੈਕਸ ਚੋਰੀ ਦੇ ਮਾਮਲੇ ਵਿੱਚ ਚੀਨ ਦੀਆਂ ਤਿੰਨ ਮੋਬਾਈਲ ਕੰਪਨੀਆਂ ਨੂੰ ਨੋਟਿਸ ਜਾਰੀ ਕੀਤਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਸਰਕਾਰ ਤਿੰਨ ਚੀਨੀ ਮੋਬਾਈਲ ਕੰਪਨੀਆਂ ਵਿਰੁੱਧ ਟੈਕਸ ਚੋਰੀ ਦੇ ਦੋਸ਼ਾਂ ਦੀ ਨਿਗਰਾਨੀ ਕਰ ਰਹੀ ਹੈ। ਚੀਨ ਦੇ ਤਿੰਨੋਂ ਮੋਬਾਈਲ ਨਿਰਮਾਤਾਵਾਂ ਨੂੰ ਸਰਕਾਰ ਨੇ ਨੋਟਿਸ ਜਾਰੀ ਕੀਤਾ ਹੈ। ਵਿੱਤ ਮੰਤਰੀ ਨੇ ਇਹ ਗੱਲਾਂ ਰਾਜ ਸਭਾ 'ਚ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਹੀਆਂ ਹਨ।
ਰਾਜ ਸਭਾ ਵਿੱਚ ਪ੍ਰਸ਼ਨ ਕਾਲ ਦੌਰਾਨ ਪੂਰਕ ਸਵਾਲਾਂ ਦੇ ਜਵਾਬ ਵਿੱਚ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਇਹ ਤਿੰਨ ਚੀਨੀ ਕੰਪਨੀਆਂ ਹਨ ਓਪੋ, ਵੀਵੋ ਇੰਡੀਆ ਅਤੇ ਸ਼ਿਓਮੀ। ਉਨ੍ਹਾਂ ਕਿਹਾ, 'ਡੀਆਰਆਈ ਨੇ ਚੀਨੀ ਕੰਪਨੀ ਓਪੋ ਨੂੰ 4389 ਕਰੋੜ ਰੁਪਏ ਦੀ ਕਸਟਮ ਡਿਊਟੀ ਦੇ ਸਬੰਧ ਵਿੱਚ ਨੋਟਿਸ ਜਾਰੀ ਕੀਤਾ ਹੈ। ਇਹ ਮਾਮਲਾ ਦੇਸ਼ 'ਚ ਦਰਾਮਦ ਹੋਣ ਵਾਲੀਆਂ ਕੁਝ ਵਸਤਾਂ 'ਤੇ ਕਸਟਮ ਡਿਊਟੀ ਦਾ ਭੁਗਤਾਨ ਨਾ ਕਰਨ ਅਤੇ ਸਰਕਾਰ ਨੂੰ ਗਲਤ ਜਾਣਕਾਰੀ ਦੇਣ ਨਾਲ ਸਬੰਧਤ ਹੈ। ਵਿੱਤ ਮੰਤਰੀ ਨੇ ਕਿਹਾ, “ਸਾਡਾ ਮੰਨਣਾ ਹੈ ਕਿ ਇਸ ਮਾਮਲੇ ਵਿੱਚ ਲਗਭਗ 2981 ਕਰੋੜ ਰੁਪਏ ਦੀ ਡਿਊਟੀ ਚੋਰੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਲਗਾਤਾਰ ਹਿੱਸੇਦਾਰੀ ਗੁਆ ਰਹੀ BSNL, ਸਰਕਾਰ ਨੇ ਇਕ ਹੋਰ ਰਾਹਤ ਪੈਕੇਜ ਦੀ ਦਿੱਤੀ ਮਨਜ਼ੂਰੀ
Xiaomi ਨੂੰ 653 ਕਰੋੜ ਰੁਪਏ ਦੀ ਡਿਊਟੀ ਦੇਣਦਾਰੀ ਦੇ ਸਬੰਧ ਵਿੱਚ ਭੇਜਿਆ ਗਿਆ ਹੈ ਨੋਟਿਸ
ਵਿੱਤ ਮੰਤਰੀ ਨੇ ਰਾਜ ਸਭਾ ਵਿੱਚ ਕਿਹਾ ਕਿ ਚੀਨ ਦੀ ਦੂਜੀ ਮੋਬਾਈਲ ਨਿਰਮਾਤਾ ਕੰਪਨੀ ਸ਼ੀਓਮੀ ਨੂੰ 653 ਕਰੋੜ ਰੁਪਏ ਦੀ ਡਿਊਟੀ ਦੇਣਦਾਰੀ ਦੇ ਸਬੰਧ ਵਿੱਚ ਤਿੰਨ ਨੋਟਿਸ ਜਾਰੀ ਕੀਤੇ ਗਏ ਹਨ। ਵਿੱਤ ਮੰਤਰੀ ਨੇ ਕਿਹਾ ਕਿ ਕੰਪਨੀ ਨੇ ਆਪਣੀ ਕੁੱਲ ਡਿਊਟੀ ਦੇਣਦਾਰੀ ਵਿੱਚ ਸਿਰਫ਼ 48 ਲੱਖ ਰੁਪਏ ਜਮ੍ਹਾਂ ਕਰਵਾਏ ਹਨ।
ਵਿੱਤ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਚੀਨੀ ਕੰਪਨੀਆਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ, ਉਨ੍ਹਾਂ 'ਚੋਂ ਤੀਜੀ ਕੰਪਨੀ ਵੀਵੋ ਇੰਡੀਆ ਹੈ। ਕੰਪਨੀ ਤੋਂ 2217 ਕਰੋੜ ਰੁਪਏ ਦੀ ਟੈਕਸ ਡਿਊਟੀ ਦੀ ਅਦਾਇਗੀ ਸਬੰਧੀ ਜਵਾਬ ਮੰਗਿਆ ਗਿਆ ਹੈ।
ਇਹ ਵੀ ਪੜ੍ਹੋ : 5G ਸਪੈਕਟਰਮ ਦੀ ਨਿਲਾਮੀ ਖ਼ਤਮ, ਜਾਣੋ ਬੋਲੀ ਲਗਾਉਣ 'ਚ ਕਿਹੜੀ ਕੰਪਨੀ ਰਹੀ ਅੱਗੇ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।