ਇਹ ਕੰਪਨੀਆਂ ਦੇ ਰਹੀਆਂ ਹਨ ਇਨ੍ਹਾਂ ਕਾਰਾਂ ''ਤੇ 1 ਲੱਖ ਰੁਪਏ ਤਕ ਦਾ ਡਿਸਕਾਊਂਟ

Monday, Mar 12, 2018 - 09:48 PM (IST)

ਇਹ ਕੰਪਨੀਆਂ ਦੇ ਰਹੀਆਂ ਹਨ ਇਨ੍ਹਾਂ ਕਾਰਾਂ ''ਤੇ 1 ਲੱਖ ਰੁਪਏ ਤਕ ਦਾ ਡਿਸਕਾਊਂਟ

ਜਲੰਧਰ-ਜੇਕਰ ਤੁਸੀਂ ਹੁਣ ਪੁਰਾਣੀ ਗੱਡੀ ਜਾਂ ਫਿਰ ਪੁਰਾਣੀ ਕਾਰ ਨੂੰ ਐਕਸਚੇਂਜ ਕਰਨ ਦੀ ਸੋਚ ਰਹੇ ਹੋ ਇਹ ਖਬਰ ਤੁਹਾਡੇ ਜਾਨਣ ਲਈ ਬਹੁਤ ਜ਼ਰੂਰੀ ਹੈ। ਅਜਿਹਾ ਇਸ ਲਈ ਕਿਉਂਕਿ ਦੇਸ਼ ਦੀ ਪ੍ਰਮੁੱਖ ਕਾਰ ਕੰਪਨੀਆਂ ਨੇ ਕੁਝ ਖਾਸ ਆਫਰ ਲਾਂਚ ਕੀਤੇ ਹਨ ਜਿਨ੍ਹਾਂ 'ਤੇ ਤੁਹਾਨੂੰ 1 ਲੱਖ ਰੁਪਏ ਤਕ ਦਾ ਡਿਸਕਾਊਂਟ ਅਤੇ ਮੁਫ਼ਤ ਇੰਸ਼ੋਰੈਂਸ ਵੀ ਮਿਲੇਗੀ ਅਤੇ ਇਨ੍ਹਾਂ ਗੱਡੀਆਂ ਨੂੰ ਖਰੀਦਣ ਦਾ ਸਮਾਂ ਕੇਵਲ 31 ਮਾਰਚ ਤਕ ਦੀ ਸੀਮਿਤ ਹੈ। 


ਮਾਰੂਤੀ ਦੀਆਂ ਇਨ੍ਹਾਂ ਗੱਡੀਆਂ 'ਤੇ ਮਿਲ ਰਿਹੈ ਡਿਸਕਾਊਂਟ
ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਆਲਟੋ 800 'ਤੇ 60 ਹਜ਼ਾਰ ਰੁਪਏ ਤੋਂ ਜ਼ਿਆਦਾ ਦਾ ਡਿਸਕਾਊਂਟ ਦੇ ਰਹੀ ਹੈ। ਇਸ 'ਚ 30 ਹਜ਼ਾਰ ਰੁਪਏ ਦਾ ਐਕਸਚੇਂਜ ਅਮਾਊਂਟ ਵੀ ਸ਼ਾਮਲ ਹੈ। ਉੱਥੇ ਆਲਟੋ ਕੇ10 'ਤੇ 70 ਹਜ਼ਾਰ ਰੁਪਏ, ਵੈਗਨਆਰ 'ਤੇ 1,10,000 ਰੁਪਏ, ਸਲੇਰੀਓ 'ਤੇ 95 ਹਜ਼ਾਰ ਰੁਪਏ ਸਿਆਜ਼ 'ਤੇ 85 ਹਜ਼ਾਰ ਰੁਪਏ, ਇੰਗਨਿਸ 'ਤੇ 80 ਹਜ਼ਾਰ ਰੁਪਏ, ਈਰਟੀਗਾ 'ਤੇ 50 ਹਜ਼ਾਰ ਰੁਪਏ ਅਤੇ ਡਿਜ਼ਾਈਰ 'ਤੇ 25 ਹਜ਼ਾਰ ਰੁਪਏ ਦਾ ਡਿਸਕਾਊਂਟ ਦੇ ਰਹੀ ਹੈ। ਇਸ 'ਚ ਐਕਸਚੇਂਜ ਆਫਰ ਦਾ ਪ੍ਰਾਈਸ ਵੀ ਸ਼ਾਮਲ ਹੈ।


ਟਾਟਾ ਦੀਆਂ ਇਨ੍ਹਾਂ ਗੱਡੀਆਂ 'ਤੇ ਮਿਲੇਗੀ ਫ੍ਰੀ ਇੰਸ਼ੋਰੈਂਸ
ਟਾਟਾ ਮੋਟਰਸ ਵੀ ਆਪਣੀਆਂ ਕੁਝ ਗੱਡੀਆਂ 'ਤੇ ਕੈਸ਼ ਡਿਸਕਾਊਂਟ ਅਤੇ ਕੁਝ 'ਤੇ ਫ੍ਰੀ ਇੰਸ਼ੋਰੈਂਸ ਦੇ ਰਹੀ ਹੈ। ਜਿਨ੍ਹਾਂ ਗੱਡੀਆਂ ਦੇ ਮਾਡਲ ਦੇ ਫ੍ਰੀ ਇੰਸ਼ੋਰੈਂਸ ਮਿਲ ਰਹੀ ਹੈ ਉਨ੍ਹਾਂ 'ਚ ਟਿਯਾਗੋ, ਟਿਗੋਰ, ਹੈਕਸਾ ਅਤੇ ਨੈਕਸਾਸ ਸ਼ਾਮਲ ਹੈ। ਉੱਥੇ ਬੋਲਟ 'ਤੇ 55 ਹਜ਼ਾਰ ਰੁਪਏ ਅਤੇ ਜੇਸਟ 'ਤੇ 10 ਹਜ਼ਾਰ ਰੁਪਏ ਦਾ ਡਿਸਕਾਊਂਟ/ਐਕਸਚੇਂਜ ਆਫਰ ਮਿਲ ਰਿਹੈ।


ਵਾਕਸਵੈਗਨ ਦੀਆਂ ਗੱਡੀਆਂ 'ਤੇ 40 ਹਜ਼ਾਰ ਰੁਪਏ ਦਾ ਡਿਸਕਾਊਂਟ
ਵਾਕਸਵੈਗਨ ਆਪਣੇ ਕੁਝ ਚੁਨਿੰਦਾ ਮਾਡਲ 'ਤੇ 40 ਹਜ਼ਾਰ ਰੁਪਏ ਤਕ ਦੀ ਛੋਟ ਦੇ ਰਹੀ ਹੈ। ਜਿੱਥੇ ਪੋਲੋ 'ਤੇ 40 ਹਜ਼ਾਰ ਰੁਪਏ ਦੀ ਛੋਟ ਹੈ, ਉੱਥੇ ਪੋਲੋ ਅਤੇ ਵੈਂਟੋ 'ਤੇ 30 ਹਜ਼ਾਰ ਰੁਪਏ ਅਤੇ 40 ਹਜ਼ਾਰ ਰੁਪਏ ਦੀ ਛੋਟ ਮਿਲ ਰਹੀ ਹੈ।


ਟੋਯੋਟਾ ਇਸ ਗੱਡੀ 'ਤੇ ਦੇ ਰਹੀ ਹੈ 40 ਹਜ਼ਾਰ ਰੁਪਏ ਦੀ ਛੋਟ
ਟੋਯੋਟਾ etios live 'ਤੇ 20 ਹਜ਼ਾਰ, etios sedan 'ਤੇ 30 ਹਜ਼ਾਰ ਰੁਪਏ ਅਤੇ corolla altis 'ਤੇ 40 ਹਜ਼ਾਰ ਰੁਪਏ ਦੀ ਛੋਟ ਦੇ ਰਹੀ ਹੈ।


Related News