ਲਾਕਡਾਊਨ 'ਚ ਇਨ੍ਹਾਂ ਗਾਹਕਾਂ ਨੂੰ ਵੱਡੀ ਸੌਗਾਤ, 13 ਹਜ਼ਾਰ ATMs 'ਤੇ ਨਹੀ ਲੱਗੇਗਾ ਚਾਰਜ

04/01/2020 6:38:16 PM

ਨਵੀਂ ਦਿੱਲੀ : ਯੂਨਾਈਟਡ ਬੈਂਕ, ਓਰੀਐਂਟਲ ਬੈਂਕ ਤੇ ਪੀ. ਐੱਨ. ਬੀ. ਦੇ ਗਾਹਕ ਹੋ ਤਾਂ ਹੁਣ ਤੁਸੀਂ 13,000 ਏ. ਟੀ. ਐੱਮ. 'ਚੋਂ ਬਿਨਾਂ ਕਿਸੇ ਚਾਰਜ ਦੇ ਮਹੀਨੇ ਵਿਚ 5 ਟ੍ਰਾਂਜ਼ੈਕਸ਼ਨ ਕਰ ਸਕੋਗੇ, ਜਦੋਂ ਕਿ ਹੁਣ ਤੋਂ ਪਹਿਲਾਂ ਦੂਜੇ ਬੈਂਕ ਦੇ ਏ. ਟੀ. ਐੱਮ. 'ਚੋਂ ਤੁਸੀਂ ਸਿਰਫ 3 ਫ੍ਰੀ ਟ੍ਰਾਂਜ਼ੈਕਸ਼ਨ ਹੀ ਕਰ ਸਕਦੇ ਸੀ। ਇਸ ਦਾ ਕਾਰਨ ਇਹ ਹੈ ਕਿ ਬੁੱਧਵਾਰ ਤੋਂ ਯੂਨਾਈਟਡ ਬੈਂਕ ਤੇ ਓਰੀਐਂਟਲ ਬੈਂਕ ਦੀਆਂ ਬ੍ਰਾਂਚਾਂ ਨੇ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਦੀਆਂ ਸ਼ਾਖਾਵਾਂ ਦੇ ਰੂਪ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਤਿੰਨਾਂ ਬੈਂਕਾਂ ਦੇ ਇਕ ਹੋਣ ਨਾਲ ਇਨ੍ਹਾਂ ਦੇ ਏ. ਟੀ. ਐੱਮ. ਦੀ ਗਿਣਤੀ ਕੁੱਲ ਮਿਲਾ ਕੇ 13 ਹਜ਼ਾਰ ਤੋਂ ਵੱਧ ਹੋ ਗਈ ਹੈ। 

PunjabKesari

ਹੁਣ ਤੁਹਾਡੇ ਮਨ ਵਿਚ ਖਾਤੇ, ਡੈਬਿਟ ਕਾਰਡ ਨਾਲ ਸਬੰਧਤ ਤੇ  ਹੋਰ ਕਈ ਸਵਾਲ ਹੋਣਗੇ ਜਿਨ੍ਹਾਂ ਦਾ ਜਵਾਬ ਅਸੀਂ ਦੇ ਰਹੇ ਹਾਂ....

PunjabKesari

ਦੂਜਾ ਸਭ ਤੋਂ ਵੱਡਾ ਬੈਂਕ
ਪੀ. ਐੱਨ. ਬੀ., ਯੂਨਾਈਟਿਡ ਬੈਂਕ ਅਤੇ ਓਰੀਐਂਟਲ ਬੈਂਕ ਦਾ ਰਲੇਵਾਂ 1 ਅਪ੍ਰੈਲ, 2020 ਤੋਂ ਪ੍ਰਭਾਵੀ ਹੋ ਗਿਆ ਹੈ। ਬਿਜ਼ਨੈੱਸ ਤੇ ਬ੍ਰਾਂਚਾਂ ਦੇ ਮਾਮਲੇ ਵਿਚ ਹੁਣ ਨਵਾਂ ਪੀ. ਐੱਨ. ਬੀ. ਬੈਂਕ ਦੇਸ਼ ਦਾ ਦੂਜਾ ਸਭ ਤੋਂ ਵੱਡਾ ਬੈਂਕ ਬਣ ਚੁੱਕਾ ਹੈ। ਹੁਣ ਇਸ ਬੈਂਕ ਦੀਆਂ 11,000 ਤੋਂ ਵੱਧ ਸ਼ਾਖਾਵਾਂ ਅਤੇ 13,000 ਤੋਂ ਵੱਧ ਏ. ਟੀ. ਐੱਮ. ਹੋ ਗਏ ਹਨ।

PunjabKesari

ਜਾਣੋ ਸਵਾਲਾਂ ਦੇ ਜਵਾਬ

  • PNB, OBC ਜਾਂ UBI ਦੇ ਕਿਸੇ ਵੀ ਬ੍ਰਾਂਚ ਵਿਚ ਤੁਸੀਂ ਪੈਸੇ ਜਮ੍ਹਾ ਕਰਾ ਜਾਂ ਕਢਾ ਸਕੋਗੇ। ਐੱਫ. ਡੀ. ਵੀ ਕਿਸੇ ਵੀ ਬ੍ਰਾਂਚ ਵਿਚ ਖੁੱਲ੍ਹਵਾ ਸਕੋਗੇ। ਬੈਲੰਸ ਦੀ ਜਾਣਕਾਰੀ ਤੇ ਪਾਸਬੁੱਕ ਵੀ ਪ੍ਰਿੰਟ ਕਰਵਾ ਸਕੋਗੇ। ਕੁੱਲ 14 ਸਰਵਿਸ ਹਨ ਜੋ ਤੁਹਾਨੂੰ ਇਨ੍ਹਾਂ ਦੀ ਕਿਸੇ ਵੀ ਬ੍ਰਾਂਚ ਵਿਚ ਮਿਲਣਗੀਆਂ। 
  • ਜੇਕਰ ਤੁਹਾਡੀ KYC ਹਾਲ ਹੀ ਵਿਚ ਹੋਈ ਹੈ ਤਾਂ ਤੁਹਾਨੂੰ ਦੁਬਾਰਾ ਜਮ੍ਹਾ ਕਰਵਾਉਣ ਦੀ ਜ਼ਰੂਰਤ ਨਹੀਂ ਹੈ।
  • ਮੌਜੂਦਾ ਖਾਤਾ ਨੰਬਰ, ਆਈ. ਐੱਫ. ਐੱਸ. ਸੀ., ਐੱਮ. ਆਈ. ਸੀ. ਆਰ., ਡੈਬਿਟ ਕਾਰਡ, ਚੈੱਕ ਬੁੱਕ ਚੱਲਦੇ ਰਹਿਣਗੇ, ਜਦੋਂ ਤੱਕ ਨਵਾਂ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ। 
  • PNB, OBC ਤੇ UBI ਦੀਆਂ ਮੌਜੂਦਾ ਇੰਟਰਨੈੱਟ ਤੇ ਮੋਬਾਇਲ ਬੈਂਕਿੰਗ ਸੇਵਾਵਾਂ ਵੀ ਅਗਲਾ ਨੋਟੀਫਿਕੇਸ਼ਨ ਜਾਰੀ ਹੋਣ ਤੱਕ ਕੰਮ ਕਰਨਾ ਜਾਰੀ ਰੱਖਣਗੀਆਂ।
  • ਓਰੀਐਂਟਲ ਬੈਂਕ ਤੇ ਯੂਨਾਈਟਿਡ ਬੈਂਕ ਦੇ ਗਾਹਕ ਬਿਨਾਂ ਕਿਸੇ ਵਾਧੂ ਚਾਰਜ ਦੇ ਪੰਜਾਬ ਨੈਸ਼ਨਲ ਬੈਂਕ ਦੇ ਏ. ਟੀ. ਐੱਮ. ਅਤੇ ਇਕ-ਦੂਜੇ ਦੇ ਏ. ਟੀ. ਐੱਮ. 'ਚੋਂ ਪੈਸੇ ਕਢਵਾ ਸਕਣਗੇ।
  • ਮੋਬਾਇਲ ਨੰਬਰ ਤੇ ਈ-ਮੇਲ ਰਜਿਸਟਰ ਜਾਂ ਅਪਡੇਟ ਕਰਵਾਉਣ ਲਈ ਫਿਲਹਾਲ ਤੁਹਾਨੂੰ ਜਿੱਥੇ ਤੁਹਾਡਾ ਖਾਤਾ ਹੈ ਉਸ ਬ੍ਰਾਂਚ ਵਿਚ ਹੀ ਜਾਣਾ ਪਵੇਗਾ ਕਿਉਂਕਿ ਫਿਲਹਾਲ ਤਕਨੀਕੀ ਕੰਮ ਪੂਰਾ ਹੋਣਾ ਬਾਕੀ ਹੈ। 

PunjabKesari


Sanjeev

Content Editor

Related News