ਨਵੇਂ ਸਾਲ ''ਚ ਵਧਣਗੇ ਇਹ 5 ਸ਼ੇਅਰ, ਬ੍ਰੋਕਰੇਜ ਮਾਹਰਾਂ ਨੇ 2024 ਲਈ ਦਿੱਤਾ ਇਹ ਟੀਚਾ

Monday, Jan 01, 2024 - 12:35 PM (IST)

ਨਵੀਂ ਦਿੱਲੀ - ਗਲੋਬਲ ਸੰਕੇਤ ਸਕਾਰਾਤਮਕ ਹਨ। ਸ਼ੇਅਰ ਬਾਜ਼ਾਰ 'ਚ ਜ਼ਬਰਦਸਤ ਐਕਸ਼ਨ ਦੇਖਣ ਨੂੰ ਮਿਲ ਸਕਦਾ ਹੈ। ਏਸ਼ੀਆਈ ਅਤੇ ਅਮਰੀਕੀ ਵਾਇਦਾ ਬਾਜ਼ਾਰਾਂ 'ਚ ਵੀ ਤੇਜ਼ੀ ਦਰਜ ਕੀਤੀ ਜਾ ਰਹੀ ਹੈ। ਇਸ ਦੌਰਾਨ ਬ੍ਰੋਕਰੇਜ ਹਾਊਸ ਨਵੇਂ ਸਾਲ 2024 ਲਈ ਚੁਣੇ ਹੋਏ ਸ਼ੇਅਰ ਖਰੀਦਣ ਦੀ ਸਲਾਹ ਦੇ ਰਹੇ ਹਨ। ਇੱਥੇ ਅਸੀਂ ਰੇਲਿਗੇਰ ਬ੍ਰੋਕਿੰਗ ਦੇ ਨਵੇਂ ਸਾਲ ਲਈ 5 ਸ਼ਕਤੀਸ਼ਾਲੀ ਪਿਕਸ ਲਏ ਹਨ। ਇਨ੍ਹਾਂ ਵਿੱਚ Asian Paints, Eicher Motors, United Spirits, Mphasis Kotak Mahindra Bank ਸ਼ਾਮਲ ਹੈ।

ਇਹ ਵੀ ਪੜ੍ਹੋ :     ਸੋਨੇ ਦੇ ਨਿਵੇਸ਼ਕਾਂ ਲਈ ਖ਼ੁਸ਼ਖ਼ਬਰੀ, ਸਾਲ 2024 'ਚ ਰਿਕਾਰਡ ਪੱਧਰ 'ਤੇ ਜਾ ਸਕਦੀਆਂ ਹਨ ਕੀਮਤੀ ਧਾਤੂ ਦੀਆਂ ਕੀਮਤਾਂ

Asian Paints

ਏਸ਼ੀਅਨ ਪੇਂਟਸ ਦੇ ਸਟਾਕ 'ਤੇ ਬ੍ਰੋਕਰੇਜ ਮਾਹਰਾਂ ਨੇ ਖਰੀਦਣ ਦੀ ਸਲਾਹ ਦਿੱਤੀ ਹੈ। ਪ੍ਰਤੀ ਸ਼ੇਅਰ ਟੀਚਾ 3590-3900 ਰੁਪਏ ਹੈ। ਅੱਜ ਭਾਵ 1 ਜਨਵਰੀ 2024 ਨੂੰ ਸ਼ੇਅਰ ਦੀ ਕੀਮਤ ਲਗਭਗ 3,399.00 ਰੁਪਏ ਹੈ। ਸਟਾਕ ਦੀ ਅਨੁਕੂਲ ਰੇਂਜ 3320-3410 ਰੁਪਏ ਹੈ।

Eicher Motors

ਬ੍ਰੋਕਰੇਜ ਮਾਹਰਾਂ ਨੇ ਆਈਸ਼ਰ ਮੋਟਰਜ਼ ਦੇ ਸਟਾਕ ਨੂੰ ਖਰੀਦਣ ਦੀ ਸਲਾਹ ਦਿੱਤੀ ਹੈ। ਪ੍ਰਤੀ ਸ਼ੇਅਰ ਟੀਚਾ 4550-4800 ਰੁਪਏ ਹੈ। ਅੱਜ ਭਾਵ 1 ਜਨਵਰੀ ਨੂੰ ਸ਼ੇਅਰ ਦੀ ਕੀਮਤ 4,053.40 ਰੁਪਏ ਦੇ ਲਗਭਗ ਹੈ। ਸਟਾਕ ਦੀ ਅਨੁਕੂਲ ਰੇਂਜ 3950-4130 ਰੁਪਏ ਹੈ।

ਇਹ ਵੀ ਪੜ੍ਹੋ :    ਪਾਕਿਸਤਾਨੀ ਨੌਜਵਾਨ ਦੀ UAE 'ਚ ਖੁੱਲ੍ਹੀ ਕਿਸਮਤ, ਲੱਗਾ ਜੈਕਪਾਟ ਬਣਿਆ ਅਰਬਪਤੀ

United Spirits

ਬ੍ਰੋਕਰੇਜ ਮਾਹਰਾਂ ਨੇ ਯੂਨਾਈਟਿਡ ਸਪਿਰਿਟਸ ਦੇ ਸਟਾਕ ਨੂੰ ਖ਼ਰੀਦਣ ਦੀ ਸਲਾਹ ਦਿੱਤੀ ਹੈ। ਪ੍ਰਤੀ ਸ਼ੇਅਰ ਟੀਚਾ 1210-1325 ਰੁਪਏ ਹੈ। ਅੱਜ ਭਾਵ 1 ਜਨਵਰੀ 2024 ਨੂੰ ਸ਼ੇਅਰ ਦੀ ਕੀਮਤ ਲਗਭਗ 1,114.05 ਰੁਪਏ ਹੈ। ਸਟਾਕ ਦੀ ਅਨੁਕੂਲ ਰੇਂਜ 1030-1090 ਰੁਪਏ ਹੈ।

Mphasis

ਬ੍ਰੋਕਰੇਜ ਮਾਹਰਾਂ ਨੇ ਐਮਫਾਸਿਸ ਦੇ ਸਟਾਕ 'ਤੇ ਖਰੀਦਣ ਦੀ ਸਲਾਹ ਦਿੱਤੀ ਹੈ। ਪ੍ਰਤੀ ਸ਼ੇਅਰ ਟੀਚਾ 2900-3350 ਰੁਪਏ ਹੈ। ਅੱਜ ਭਾਵ 1 ਜਨਵਰੀ 2024 ਨੂੰ ਸ਼ੇਅਰ ਦੀ ਕੀਮਤ 2,742.45 ਰੁਪਏ ਹੈ। ਸਟਾਕ ਦੀ ਅਨੁਕੂਲ ਰੇਂਜ 2580-2745 ਰੁਪਏ ਹੈ।

ਕੋਟਕ ਮਹਿੰਦਰਾ ਬੈਂਕ

ਬ੍ਰੋਕਰੇਜ ਫਰਮ ਨੇ ਕੋਟਕ ਮਹਿੰਦਰਾ ਬੈਂਕ ਦੇ ਸਟਾਕ ਨੂੰ ਖਰੀਦਣ ਦੀ ਸਲਾਹ ਦਿੱਤੀ ਹੈ। ਪ੍ਰਤੀ ਸ਼ੇਅਰ ਟੀਚਾ 2060-2180 ਰੁਪਏ ਹੈ। ਅੱਜ ਭਾਵ 1 ਜਨਵਰੀ 2024 ਨੂੰ ਸ਼ੇਅਰ ਦੀ ਕੀਮਤ 1,914.00 ਰੁਪਏ ਹੈ। ਸਟਾਕ ਦੀ ਅਨੁਕੂਲ ਰੇਂਜ 1840-1905 ਰੁਪਏ ਹੈ।

ਇਹ ਵੀ ਪੜ੍ਹੋ :    ਬਿੱਲ ਦਿੰਦੇ ਸਮੇਂ ਗਾਹਕ ਕੋਲੋਂ ਫ਼ੋਨ ਨੰਬਰ ਲੈਣਾ ਪਿਆ ਭਾਰੀ , ਹੁਣ Coffee shop ਨੂੰ ਦੇਣਾ ਪਵੇਗਾ ਜੁਰਮਾਨਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News