ਮਾਰੂਤੀ ਸੁਜ਼ੂਕੀ ’ਚ ਆਉਣ ਵਾਲੇ ਸਮੇਂ ’ਚ ਸੰਗਠਨਾਤਮਕ ਬਦਲਾਅ ਹੋਣਗੇ : ਭਾਰਗਵ

08/31/2022 10:45:03 PM

ਨਵੀਂ ਦਿੱਲੀ (ਭਾਸ਼ਾ)–ਮਾਰੂਤੀ ਸੁਜ਼ੂਕੀ ਇੰਡੀਆ ਦੇ ਚੇਅਰਮੈਨ ਆਰ. ਸੀ. ਭਾਰਗਵ ਨੇ ਮੂਲ ਕੰਪਨੀ ਸੁਜ਼ੂਕੀ ਮੋਟਰ ਕਾਰਪੋਰੇਸ਼ਨ ਦੇ ਪੂਰੇ ਗਲੋਬਲ ਕਾਰੋਬਾਰ ’ਚ ਕੰਪਨੀ ਦੇ ਵਧਦੇ ਯੋਗਦਾਨ ਦੇ ਪਿਛੋਕੜ ’ਚ ਅੱਗੇ ਚੱਲ ਕੇ ਸੰਗਠਨਾਤਮਕ ਬਦਲਾਅ ਦਾ ਸੰਕੇਤ ਦਿੱਤਾ। ਕੋਵਿਡ-19 ਮਹਾਮਾਰੀ ਕਾਰਨ ਪੈਦਾ ਰੁਕਾਵਟਾਂ ਕਾਰਨ 2 ਸਾਲ ਬਾਅਦ ਹੋਈ ਕੰਪਨੀ ਦੀ ਸਾਲਾਨਾ ਆਮ ਬੈਠਕ (ਏ. ਜੀ. ਐੱਮ.) ਨੂੰ ਸੰਬੋਧਨ ਕਰਦੇ ਹੋਏ ਭਾਰਗਵ ਨੇ ਕਿਹਾ ਕਿ ਭਵਿੱਖ ’ਚ ਸੁਜ਼ੂਕੀ ਦੇ ਗਲੋਬਲ ਉਤਪਾਦਨ ’ਚ ਮਾਰੂਤੀ ਸੁਜ਼ੂਕੀ ਇੰਡੀਆ ਦਾ ਯੋਗਦਾਨ ਪਿਛਲੇ ਸਾਲ ਹਾਸਲ ਕੀਤੇ ਗਏ 60 ਫੀਸਦੀ ਤੋਂ ਵੱਧ ਹੋ ਜਾਏਗਾ।

ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਹਿਮਾਚਲ 'ਚ ਕੀਤੇ ਇਹ 10 ਵੱਡੇ ਐਲਾਨ

ਉਨ੍ਹਾਂ ਇਹ ਵੀ ਕਿਹਾ ਕਿ ਕੰਪਨੀ ਬਾਇਓ ਮੀਥੇਨ ਗੈਸ ਈਂਧਨ ਦੇ ਖੇਤਰ ’ਚ ਐਂਟਰੀ ਕਰਨ ਲਈ ਆਪਣੀ ਰਣਨੀਤੀ ਤਿਆਰ ਕਰੇਗੀ। ਗਾਂਧੀਨਗਰ ’ਚ ਐਤਵਾਰ (28 ਅਗਸਤ) ਨੂੰ ਕੰਪਨੀ ਦੇ ਚਾਰ ਦਹਾਕੇ ਪੂਰੇ ਹੋਣ ਮੌਕੇ ਹੋਏ ਸਮਾਰੋਹ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਸੁਝਾਅ ਦਿੱਤਾ ਸੀ। ਭਾਰਗਵ ਨੇ ਕਿਹਾ ਕਿ ਮਾਰੂਤੀ ਸਪੱਸ਼ਟ ਤੌਰ ’ਤੇ ਸੁਜ਼ੂਕੀ ਜਾਪਾਨ ਦਾ ਇਕ ਬਹੁਤ ਹੀ ਅਹਿਮ ਹਿੱਸਾ ਬਣ ਗਈ ਹੈ। ਉਨ੍ਹਾਂ ਨੇ ਸੁਜ਼ੂਕੀ ਮੋਟਰ ਕਾਰਪੋਰੇਸ਼ਨ ਦੇ ਮੁਖੀ ਤੋਸ਼ੀਹਿਰੋ ਸੁਜ਼ੂਕੀ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪਿਛਲੇ ਵਿੱਤੀ ਸਾਲ 2021-22 ’ਚ ਸੁਜ਼ੂਕੀ ਸਮੂਹ ਨੇ ਦੁਨੀਆ ਭਰ ’ਚ ਲਗਭਗ 28 ਲੱਖ ਵਾਹਨਾਂ ਦਾ ਉਤਪਾਦਨ ਕੀਤਾ ਸੀ, ਜਿਨ੍ਹਾਂ ’ਚੋਂ 16 ਲੱਖ ਤੋਂ ਵੱਧ ਇਕਾਈਆਂ ਜਾਂ ਲਗਭਗ 60 ਫੀਸਦੀ ਦਾ ਉਤਪਾਦਨ ਭਾਰਤ ’ਚ ਕੀਤਾ ਗਿਆ ਸੀ।

ਇਹ ਵੀ ਪੜ੍ਹੋ : IND vs HK, Asia Cup : ਹਾਂਗਕਾਂਗ ਨੂੰ ਲੱਗਿਆ ਪਹਿਲਾ ਝਟਕਾ, ਯਾਸਿਮ ਮੁਰਤਜ਼ਾ ਹੋਏ ਆਊਟ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

 


Karan Kumar

Content Editor

Related News