ਆਨਲਾਇਨ ਪੈਸੇ ਦਾ ਲੈਣ-ਦੇਣ ਹੋ ਸਕਦੈ ਬੰਦ, 30 ਸਤੰਬਰ ਤੋਂ ਪਹਿਲਾਂ-ਪਹਿਲਾਂ ਕਰੋ ਇਹ ਕੰਮ

09/04/2021 5:26:47 PM

ਨਵੀਂ ਦਿੱਲੀ - ਜੇਕਰ ਤੁਸੀਂ ਅਜੇ ਤੱਕ ਆਪਣਾ ਆਧਾਰ ਨੰਬਰ ਆਪਣੇ ਪੈਨ ਨਾਲ ਨਹੀਂ ਜੋੜਿਆ ਹੈ, ਤਾਂ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਾਰਕਿਟ ਰੈਗੂਲੇਟਰ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (ਸੇਬੀ) ਨੇ ਨਿਵੇਸ਼ਕਾਂ ਨੂੰ ਲੈਣ -ਦੇਣ ਜਾਰੀ ਰੱਖਣ ਲਈ 30 ਸਤੰਬਰ, 2021 ਤੋਂ ਪਹਿਲਾਂ ਆਪਣਾ ਆਧਾਰ ਨੰਬਰ-ਸਥਾਈ ਖਾਤਾ ਨੰਬਰ (ਪੈਨ) ਨਾਲ ਲਿੰਕ ਕਰਵਾਉਣ ਦੀ ਯਾਦ ਦਿਵਾਈ ਹੈ।

ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀਬੀਡੀਟੀ) ਦੇ ਨਿਰਦੇਸ਼ਾਂ ਅਨੁਸਾਰ ਜੇ ਪੈਨ ਨੂੰ 30 ਸਤੰਬਰ ਤੱਕ ਆਧਾਰ ਨਾਲ ਨਹੀਂ ਜੋੜਿਆ ਜਾਂਦਾ ਹੈ, ਤਾਂ ਪੈਨ ਕੰਮ ਕਰਨਾ ਬੰਦ ਕਰ ਦੇਵੇਗਾ। ਜੇ ਪੈਨ ਨਹੀਂ ਹੈ ਤਾਂ ਕੋਈ ਲੈਣ -ਦੇਣ ਨਹੀਂ ਹੋ ਸਕੇਗਾ।

ਇਹ ਵੀ ਪੜ੍ਹੋ:  1 ਮਹੀਨੇ ਬਾਅਦ ਕਰਨੀ ਹੋਵੇਗੀ 12 ਘੰਟੇ ਨੌਕਰੀ, ਘਟੇਗੀ ਤਨਖ਼ਾਹ ਤੇ ਵਧੇਗਾ PF

ਸੇਬੀ ਨੇ ਦਿੱਤੇ ਨਿਰਦੇਸ਼ 

ਸੀ.ਬੀ.ਡੀ.ਟੀ. ਨੇ 13 ਫਰਵਰੀ 2020 ਨੂੰ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਸੀ ਕਿ ਜੇਕਰ 1 ਜੁਲਾਈ 2017 ਤੱਕ ਜਾਰੀ ਪੈਨ ਨੂੰ ਆਧਾਰ ਨਾਲ ਨਹੀਂ ਜੋੜਿਆ ਗਿਆ ਤਾਂ ਪੈਨ ਕਾਰਡ ਬੇਕਾਰ ਹੋ ਜਾਵੇਗਾ। ਮਾਰਕਿਟ ਰੈਗੂਲੇਟਰ ਸੇਬੀ ਨੇ ਸਾਰੀਆਂ ਕੰਪਨੀਆਂ ਨੂੰ 30 ਸਤੰਬਰ 2021 ਤੋਂ ਪਹਿਲਾਂ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਸਾਰੇ ਪੈਨ ਕਾਰਡ ਆਧਾਰ ਨੰਬਰਾਂ ਨਾਲ ਜੁੜੇ ਹੋਣ।

ਇਨਕਮ ਟੈਕਸ ਐਕਟ 1961 ਦੀ ਧਾਰਾ 139 ਏਏ ਅਨੁਸਾਰ ਸਿਰਫ ਅਸਾਮ, ਜੰਮੂ -ਕਸ਼ਮੀਰ, ਮੇਘਾਲਿਆ ਅਤੇ ਐਨ.ਆਰ.ਆਈ. ਅਤੇ 80 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹੀ ਇਸ ਨਿਯਮ ਤੋਂ ਛੋਟ ਦਿੱਤੀ ਗਈ ਹੈ।

ਇਹ ਵੀ ਪੜ੍ਹੋ: EPF 'ਚ ਜੇਕਰ ਸਾਲਾਨਾ 2.5 ਲੱਖ ਤੋਂ ਜ਼ਿਆਦਾ ਕੱਟਦਾ ਹੈ ਤਾਂ ਖੁੱਲ੍ਹੇਗਾ ਦੂਜਾ ਖ਼ਾਤਾ, ਲੱਗੇਗਾ ਟੈਕਸ

ਜਾਣੋ ਕਿ ਪੈਨ-ਆਧਾਰ ਨੂੰ ਕਿਵੇਂ ਲਿੰਕ ਕਰਨਾ ਹੈ?

  • ਸਭ ਤੋਂ ਪਹਿਲਾਂ ਤੁਹਾਨੂੰ https://www.incometax.gov.in/iec/foportal ਲਿੰਕ 'ਤੇ ਕਲਿਕ ਕਰਨਾ ਹੋਵੇਗਾ।
  • ਜੇ ਤੁਸੀਂ ਰਜਿਸਟਰਡ ਨਹੀਂ ਹੋ ਤਾਂ ਪਹਿਲਾਂ ਰਜਿਸਟਰ ਕਰੋ। ਤੁਹਾਡੀ ਯੂਜ਼ਰ ਆਈ.ਡੀ. ਪੈਨ ਹੋਵੇਗੀ।
  • ਆਪਣੀ ਯੂਜ਼ਰ ਆਈ.ਡੀ. ਨਾਲ ਲਾਗਇਨ ਕਰੋ ਅਤੇ ਤੁਹਾਡੀ ਜਨਮ ਮਿਤੀ ਪਾਸਵਰਡ ਹੋਵੇਗੀ।
  • ਇਸ ਤੋਂ ਬਾਅਦ ਇੱਕ ਵਿੰਡੋ ਪਾਪਅੱਪ ਹੋਵੇਗੀ ਜਿਸ ਵਿੱਚ ਲਿਖਿਆ ਹੋਵੇਗਾ ਕਿ ਆਪਣੇ ਪੈਨ ਨੂੰ ਆਧਾਰ ਨਾਲ ਲਿੰਕ ਕਰੋ। ਜੇ ਇਹ ਪੌਪ ਅਪ ਨਹੀਂ ਕਰਦਾ ਹੈ, ਤਾਂ ਤੁਸੀਂ ਮੀਨੂ ਬਾਰ ਦੀ ਪ੍ਰੋਫਾਈਲ ਸੈਟਿੰਗਜ਼ 'ਚ ਜਾ ਸਕਦੇ ਹੋ ਅਤੇ ਆਧਾਰ ਲਿੰਕ 'ਤੇ ਕਲਿਕ ਕਰ ਸਕਦੇ ਹੋ।
  • ਇਥੇ ਤੁਹਾਡਾ ਨਾਮ, ਜਨਮ ਮਿਤੀ ਸਭ ਕੁਝ ਤੁਹਾਡੇ ਪੈਨ ਦੇ ਹਿਸਾਬ ਨਾਲ ਹੋਵੇਗਾ।
  • ਪੈਨ ਦੀ ਜਾਣਕਾਰੀ ਵੈਰੀਫਾਈ ਕਰੋ। ਜੇਕਰ ਕੋਈ ਗਲਤੀ ਹੈ ਤਾਂ ਠੀਕ ਕਰਵਾਉਣ ਦੇ ਬਾਅਦ ਲਿੰਕ ਕਰੋ, ਜੇਕਰ ਸਾਰੀ ਜਾਣਕਾਰੀ ਠੀਕ ਹੈ ਤਾਂ Link Now ਬਟਨ 'ਤੇ ਕਲਿਕ ਕਰੋ।
  • ਇਸਦੇ ਬਾਅਦ ਇੱਕ ਵਿੰਡੋ ਖੁੱਲ੍ਹੇਗੀ ਜਿਸ ਵਿੱਚ ਲਿਖਿਆ ਹੋਵੇਗਾ ਕਿ ਆਧਾਰ , ਪੈਨ ਨਾਲ ਲਿੰਕ ਹੋ ਗਿਆ ਹੈ।

ਇਹ ਵੀ ਪੜ੍ਹੋ: ਹੁਣ ਵਾਹਨ 'ਤੇ ਲਗਾ ਸਕੋਗੇ ਬੰਸਰੀ ਅਤੇ ਤਬਲੇ ਦੀ ਧੁਨ ਵਾਲੇ Horn! ਜਲਦ ਲਾਗੂ ਹੋ ਸਕਦੇ ਹਨ ਨਿਯਮ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News