NSE, BSE ''ਚ ਅੱਜ ਕਿਸੇ ਤਰ੍ਹਾਂ ਦਾ ਨਹੀਂ ਹੋਵੇਗਾ ਕੋਈ ਵਪਾਰ, ਜਾਣੋ ਕੀ ਹੈ ਵਜ੍ਹਾ

11/14/2023 11:39:26 AM

ਬਿਜ਼ਨੈੱਸ ਡੈਸਕ - ਭਾਰਤੀ ਸ਼ੇਅਰ ਬਾਜ਼ਾਰ 'ਚ ਅੱਜ ਕੋਈ ਕਾਰੋਬਾਰ ਦੇਖਣ ਨੂੰ ਨਹੀਂ ਮਿਲੇਗਾ। ਦੀਵਾਲੀ ਬਲਿਪ੍ਰਤਿਪਦਾ ਦੇ ਮੌਕੇ ਅੱਜ ਯਾਨੀ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਬੰਦ ਹੈ। BSE-NSE 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ 14 ਨਵੰਬਰ ਨੂੰ ਕੋਈ ਵਪਾਰ ਨਹੀਂ ਹੋਵੇਗਾ।

ਇਹ ਵੀ ਪੜ੍ਹੋ - ਬੀਕਾਨੇਰਵਾਲਾ ਦੇ ਚੇਅਰਮੈਨ ਕੇਦਾਰਨਾਥ ਅਗਰਵਾਲ ਦਾ ਦਿਹਾਂਤ, ਕਦੇ ਟੋਕਰੀ ਵਿੱਚ ਵੇਚਦੇ ਸਨ ਭੁਜੀਆ

ਜਾਣੋ ਅੱਜ ਕਿਹੜੇ-ਕਿਹੜੇ ਬਾਜ਼ਾਰਾਂ ਵਿੱਚ ਛੁੱਟੀ ਹੈ?
14 ਨਵੰਬਰ ਨੂੰ ਇਕੁਇਟੀ ਸੈਗਮੈਂਟ, ਇਕੁਇਟੀ ਡੈਰੀਵੇਟਿਵਜ਼ ਸੈਗਮੈਂਟ ਅਤੇ SLB ਹਿੱਸੇ ਵਿੱਚ ਪੂਰੇ ਦਿਨ ਕਿਸੇ ਤਰ੍ਹਾਂ ਦਾ ਕੋਈ ਵਪਾਰ ਨਹੀਂ ਹੋਵੇਗਾ। ਇਸ ਤੋਂ ਇਲਾਵਾ ਕਰੰਸੀ ਡੈਰੀਵੇਟਿਵਜ਼ ਸੈਗਮੈਂਟ ਅਤੇ ਵਿਆਜ ਦਰ ਡੈਰੀਵੇਟਿਵਜ਼ ਖੰਡ ਵੀ ਅੱਜ ਬੰਦ ਰਹਿਣਗੇ। ਮਲਟੀ ਕਮੋਡਿਟੀ ਐਕਸਚੇਂਜ (MCX) ਦੇ ਅਨੁਸਾਰ MCX ਮੰਗਲਵਾਰ ਨੂੰ ਪਹਿਲੇ ਅੱਧ ਵਿੱਚ ਵਪਾਰ ਲਈ ਬੰਦ ਰਹੇਗਾ। ਕਮੋਡਿਟੀ ਡੈਰੀਵੇਟਿਵਜ਼ ਸੈਗਮੈਂਟ ਸ਼ਾਮ ਦੇ ਸੈਸ਼ਨ ਲਈ ਸ਼ਾਮ ਕਰੀਬ 5 ਵਜੇ ਖੁੱਲ੍ਹੇਗਾ।

ਇਹ ਵੀ ਪੜ੍ਹੋ - ਦੀਵਾਲੀ ਤੋਂ ਬਾਅਦ ਸੋਨਾ-ਚਾਂਦੀ ਹੋਇਆ ਸਸਤਾ, ਜਾਣੋ ਅੱਜ ਦਾ ਭਾਅ

ਨਵੰਬਰ ਵਿੱਚ ਜਾਣੋ ਕਦੋਂ ਬੰਦ ਰਹਿਣਗੇ ਬਾਜ਼ਾਰ 
18 ਨਵੰਬਰ- ਸ਼ਨੀਵਾਰ
19 ਨਵੰਬਰ- ਐਤਵਾਰ
25 ਨਵੰਬਰ - ਸ਼ਨੀਵਾਰ
26 ਨਵੰਬਰ - ਐਤਵਾਰ
27 ਨਵੰਬਰ – ਗੁਰੂ ਨਾਨਕ ਜਯੰਤੀ

ਇਹ ਵੀ ਪੜ੍ਹੋ - ਦੁਬਈ ਏਅਰ ਸ਼ੋਅ ਸ਼ੁਰੂ, Boeing ਤੋਂ 52 ਅਰਬ ਡਾਲਰ ਦੇ ਜਹਾਜ਼ ਖਰੀਦੇਗੀ Emirates

ਕਿਹੋ ਜਿਹਾ ਸੀ ਕੱਲ ਬਾਜ਼ਾਰ ਦਾ ਹਾਲ?
ਸੰਵਤ 2080 ਦੇ ਪਹਿਲੇ ਸੈਸ਼ਨ ਵਿੱਚ ਮਜ਼ਬੂਤ ​​ਲਾਭ ਦਰਜ ਕਰਨ ਦੇ ਇੱਕ ਦਿਨ ਬਾਅਦ, ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਯਾਨੀ ਸੋਮਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ ਵਿੱਚ ਬੰਦ ਹੋਏ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਬੈਂਚਮਾਰਕ ਇੰਡੈਕਸ ਸੈਂਸੈਕਸ 325.58 ਅੰਕ ਜਾਂ 0.50 ਫ਼ੀਸਦੀ ਦੀ ਗਿਰਾਵਟ ਨਾਲ 64,933.87 'ਤੇ ਬੰਦ ਹੋਇਆ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦੇ ਨਿਫਟੀ 'ਚ ਵੀ 82 ਅੰਕ ਜਾਂ 0.42 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਨਿਫਟੀ ਦਿਨ ਦਾ ਅੰਤ 19,443.55 ਅੰਕ 'ਤੇ ਹੋਇਆ।

ਇਹ ਵੀ ਪੜ੍ਹੋ - ਜ਼ੈੱਡ ਬਲੈਕ ਅਗਰਬੱਤੀ ਅਤੇ MS ਧੋਨੀ ਨੇ ਮਿਲਾਇਆ ਹੱਥ, ਮਨਾਉਣਗੇ ਸ਼ਕਤੀ ਦਾ ਜਸ਼ਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News