RBI ਦੀ ਆਮ ਲੋਕਾਂ ਨੂੰ ਵੱਡੀ ਰਾਹਤ : ਹੁਣ ਬੈਂਕਾਂ ਦੀ ਛੁੱਟੀ ਕਾਰਨ ਤਨਖ਼ਾਹ ਮਿਲਣ 'ਚ ਨਹੀਂ ਹੋਵੇਗੀ ਦੇਰ
Saturday, Jun 05, 2021 - 08:20 PM (IST)
ਨਵੀਂ ਦਿੱਲੀ - ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਨੇ ਆਮ ਆਦਮੀ ਨੂੰ ਵੱਡੀ ਰਾਹਤ ਦਿੱਤੀ ਹੈ। ਨੈਸ਼ਨਲ ਆਟੋਮੈਟਿਡ ਕਲੀਅਰਿੰਗ ਹਾਊਸ (Nach) ਦੀ ਸਹੂਲਤ ਹੁਣ ਹਫ਼ਤੇ ਦੇ ਸੱਤ ਦਿਨ ਉਪਲਬਧ ਹੋਵੇਗੀ, ਅਰਥਾਤ ਤੁਹਾਡੇ ਬੈਂਕ ਨਾਲ ਹੋਣ ਵਾਲੇ ਬਹੁਤ ਸਾਰੇ ਲੈਣ-ਦੇਣ ਐਤਵਾਰ ਅਤੇ ਛੁੱਟੀਆਂ ਦੇ ਦਿਨ ਵੀ ਕੀਤੇ ਜਾ ਸਕਦੇ ਹਨ। ਇਹ ਨਵੀਂ ਸਹੂਲਤ 1 ਅਗਸਤ 2021 ਤੋਂ ਲਾਗੂ ਹੋਵੇਗੀ। ਇਸਦਾ ਸਿੱਧਾ ਅਰਥ ਹੈ ਕਿ ਹੁਣ ਬੈਂਕ ਦੀ ਛੁੱਟੀ ਕਾਰਨ ਕਿਸੇ ਦੀ ਤਨਖਾਹ ਹੁਣ ਨਹੀਂ ਰੁਕੇਗੀ। ਆਰ.ਬੀ.ਆਈ. ਨੇ ਸ਼ੁੱਕਰਵਾਰ ਨੂੰ ਮੁਦਰਾ ਨੀਤੀ ਕਮੇਟੀ (ਐਮਪੀਸੀ) ਦੀ ਬੈਠਕ ਤੋਂ ਬਾਅਦ ਸ਼ੁੱਕਰਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ : 'ਏਅਰ ਲਾਈਨਜ਼ ਕੰਪਨੀਆਂ ਨੂੰ ਵਿੱਤੀ ਸਾਲ 2022 ਵਿਚ ਪੈ ਸਕਦੈ 31,000 ਕਰੋੜ ਦਾ ਘਾਟਾ'
ਪਹਿਲਾਂ ਸਮਝੋ ਕਿ ਨੈਚ(NACH) ਕੀ ਹੈ?
Nach ਇੱਕ ਵਿਸ਼ਾਲ ਭੁਗਤਾਨ ਪ੍ਰਣਾਲੀ ਹੈ। ਇਸ ਦਾ ਸੰਚਾਲਨ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (ਐੱਨ.ਪੀ.ਸੀ.ਆਈ.) ਕਰਦਾ ਹੈ। ਇਹ ਪ੍ਰਣਾਲੀ ਇਕੋ ਸਮੇਂ ਕਈ ਖਾਤਿਆਂ ਵਿਚ ਲਾਭਅੰਸ਼, ਵਿਆਜ, ਤਨਖਾਹ, ਪੈਨਸ਼ਨ ਜਿਹੇ ਭੁਗਤਾਨ ਤਬਦੀਲ ਕਰਨ ਦੀ ਸਹੂਲਤ ਪ੍ਰਦਾਨ ਕਰਦੀ ਹੈ। ਇਸ ਤੋਂ ਇਲਾਵਾ ਇਹ ਬਿਜਲੀ, ਟੈਲੀਫੋਨ, ਗੈਸ, ਪਾਣੀ ਨਾਲ ਜੁੜੇ ਭੁਗਤਾਨ ਅਤੇ ਕਰਜ਼ਾ , ਮਿਉਚੁਅਲ ਫੰਡ, ਬੀਮਾ ਪ੍ਰੀਮੀਅਮ ਦਾ ਕੁਲੈਕਸ਼ਨ ਕਰਨ ਦੀ ਸਹੂਲਤ ਵੀ ਪ੍ਰਦਾਨ ਕਰਦਾ ਹੈ। ਉਦਾਹਰਣ ਦੇ ਤੌਰ 'ਤੇ- ਜਦੋਂ ਗਾਹਕ ਬੈਂਕ ਨੂੰ ਇਲੈਕਟ੍ਰਾਨਿਕ ਕਲੀਅਰੈਂਸ ਸਰਵਿਸ (ਈਸੀਐਸ) ਦੀ ਸਹਿਮਤੀ ਦਿੰਦਾ ਹੈ, ਤਾਂ ਐੱਨ.ਏ.ਸੀ.ਐਚ. ਦੁਆਰਾ ਪੈਸੇ ਖਾਤੇ ਵਿੱਚੋਂ ਆਪਣੇ ਆਪ ਕੱਢੇ ਜਾ ਸਕਦੇ ਹਨ।
ਇਹ ਵੀ ਪੜ੍ਹੋ : ਜ਼ੋਮੈਟੋ ਤੇ ਸਵਿੱਗੀ ਦਾ ਵਧ ਸਕਦੈ ਸੰਕਟ, 25 ਫ਼ੀਸਦੀ ਰੈਸਟੋਰੈਂਟ ਵਾਲਿਆਂ ਨੇ ਲੱਭਿਆ ਬਦਲ
ਛੁੱਟੀ ਵਾਲੇ ਦਿਨ ਵੀ ਖਾਤੇ ਵਿਚ ਜਮ੍ਹਾਂ ਹੋ ਜਾਵੇਗੀ ਤੁਹਾਡੀ ਤਨਖਾਹ
ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਇਸ ਨਵੀਂ ਸਹੂਲਤ ਦੀ ਸ਼ੁਰੂਆਤ ਤੋਂ ਬਾਅਦ ਐਤਵਾਰ ਜਾਂ ਛੁੱਟੀ ਵਾਲੇ ਦਿਨ ਵੀ ਮੁਲਾਜ਼ਮਾਂ ਦੇ ਬੈਂਕ ਖਾਤੇ ਵਿਚ ਤਨਖਾਹ ਜਮ੍ਹਾ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ, ਤੁਹਾਡੇ ਖਾਤੇ ਤੋਂ ਆਟੋਮੈਟਿਕਲੀ ਹਰ ਤਰਾਂ ਦੀਆਂ ਅਦਾਇਗੀਆਂ ਵੀ ਐਤਵਾਰ ਜਾਂ ਛੁੱਟੀ ਵਾਲੇ ਦਿਨ ਕੀਤੀਆਂ ਜਾ ਸਕਣਗੀਆਂ। ਇਸ ਵਿਚ ਮਿਉਚੁਅਲ ਫੰਡ ਦੀ ਐਸ.ਆਈ.ਪੀ., ਹੋਮ-ਕਾਰ ਜਾਂ ਨਿੱਜੀ ਲੋਨ ਦੀ ਮਾਸਿਕ ਕਿਸ਼ਤ (ਈਐਮਆਈ), ਟੈਲੀਫੋਨ, ਗੈਸ ਅਤੇ ਬਿਜਲੀ ਵਰਗੇ ਬਿੱਲਾਂ ਦੀ ਅਦਾਇਗੀ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਦਾ ਹੋ ਜਾਏਗਾ 50 ਸਾਲ ਪੁਰਾਣਾ ਫੈਸ਼ਨ ਹਾਊਸ ਰਿਤੂ ਕੁਮਾਰ!
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।