ਇਸ ਸਾਲ ਦੇਸ਼ 'ਚ ਹੋਣਗੀਆਂ ਬੰਪਰ ਭਰਤੀਆਂ, ਜਾਣੋ ਕਿਸ ਸੈਕਟਰ 'ਚ ਮਿਲੇਗਾ ਸਭ ਤੋਂ ਵੱਧ ਰੁਜ਼ਗਾਰ
Wednesday, Jun 15, 2022 - 04:23 PM (IST)
ਬਿਜਨੈੱਸ ਡੈਸਕ- ਦੇਸ਼ 'ਚ ਜੁਲਾਈ-ਸਤੰਬਰ ਤਿਮਾਹੀ 'ਚ ਬੇਹੱਦ ਨੌਕਰੀਆਂ ਮਿਲਣਗੀਆਂ। ਪਿਛਲੇ 8 ਸਾਲਾਂ ਦੀ ਤੁਲਨਾ 'ਚ ਇਸ ਵਾਰ ਜ਼ਿਆਦਾ ਰੁਜ਼ਗਾਰ ਲੋਕਾਂ ਨੂੰ ਮਿਲ ਸਕਦਾ ਹੈ। ਇਕ ਸਰਵੇ 'ਚ ਕਿਹਾ ਗਿਆ ਹੈ ਕਿ ਸੁਧਾਰ ਪ੍ਰਕਿਰਿਆ 'ਚ ਆ ਰਹੀ ਤੇਜ਼ੀ ਅਤੇ ਅਰਥਵਿਵਸਥਾ ਦੀ ਵਾਧਾ ਦਰ ਨੂੰ ਬਣਾਏ ਰੱਖਣ ਲਈ 63 ਫੀਸਦੀ ਕੰਪਨੀਆਂ ਨੂੰ ਹੋਰ ਲੋਕਾਂ ਦੀ ਲੋੜ ਹੋਵੇਗੀ। ਜਿਸ 'ਚ ਕੰਪਨੀਆਂ ਤੇਜ਼ੀ ਨਾਲ ਭਰਤੀ ਕਰਨਗੀਆਂ। ਹਾਲਾਂਕਿ ਇਸ ਦੌਰਾਨ ਕਰੀਬਨ 12 ਫੀਸਦੀ ਕੰਪਨੀਆਂ ਲੋਕਾਂ ਦੀ ਛਾਂਟੀ ਵੀ ਕਰ ਸਕਦੀਆਂ ਹਨ।
24 ਫੀਸਦੀ ਕੰਪਨੀਆਂ 'ਚੋਂ ਕਿਸੇ ਤਰ੍ਹਾਂ ਦੇ ਬਦਲਾਅ ਦੀ ਸੰਭਾਵਨਾ ਨਹੀਂ ਹੈ। ਭਾਵ ਨਾ ਤਾਂ ਉਹ ਕਰਮਚਾਰੀਆਂ ਨੂੰ ਕੱਢੇਗੀ ਅਤੇ ਨਾ ਹੀ ਨਵੇਂ ਲੋਕਾਂ ਦੀ ਭਰਤੀ ਕਰੇਗੀ। ਮੈਨਪਾਵਰ ਗਰੁੱਪ ਇੰਪਲਾੀਮੈਂਟ ਆਊਟਲੁੱਕ ਸਰਵੇ ਮੁਤਾਬਕ ਤੀਜੀ ਤਿਮਾਹੀ 'ਚ ਸ਼ੁੱਧ ਰੁਜ਼ਗਾਰ ਦਾ ਪਰਿਦ੍ਰਿਸ਼ 51 ਫੀਸਦੀ ਰਹਿ ਸਕਦਾ ਹੈ, ਜੋ 2014 ਤੋਂ ਬਾਅਦ ਸਭ ਤੋਂ ਜ਼ਿਆਦਾ ਹੈ। ਰੁਜ਼ਗਾਰ ਪਰਿਦ੍ਰਿਸ਼ 51 ਦਾ ਮਤਲਬ ਕਰਮਚਾਰੀਆਂ 'ਚ ਓਨੇ ਵਾਧੇ ਦੀ ਸੰਭਾਵਨਾ ਨਾਲ ਹੈ।
ਏਸ਼ੀਆ-ਪ੍ਰਸ਼ਾਂਤ 'ਚ ਭਾਰਤ ਸਭ ਤੋਂ ਬਿਹਤਰ
ਦੇਸ਼ ਭਰਤੀ
ਭਾਰਤ 51 ਫੀਸਦੀ
ਸਿੰਗਾਪੁਰ 40 ਫੀਸਦੀ
ਆਸਟ੍ਰੇਲੀਆ 38 ਫੀਸਦੀ
ਹਾਂਗਕਾਂਗ 11 ਫੀਸਦੀ
ਜਾਪਾਨ 4 ਫੀਸਦੀ
ਤਾਈਵਾਨ 3 ਫੀਸਦੀ
ਡਿਜ਼ੀਟਲ 'ਚ ਰਹੇਗੀ ਜ਼ਿਆਦਾ ਮੰਗ
ਸਭ ਤੋਂ ਜ਼ਿਆਦਾ ਮੰਗ ਡਿਜ਼ੀਟਲ ਦੀ ਭੂਮਿਕਾ 'ਚ ਆਉਣ ਵਾਲੀ ਹੈ। ਆਈ.ਟੀ. ਅਤੇ ਟੈੱਕ 'ਚ ਸਭ ਤੋਂ ਚੰਗਾ ਪਰਿਦ੍ਰਿਸ਼ ਹੈ। ਇਸ ਤੋਂ ਬਾਅਦ ਬੈਂਕਿੰਗ, ਫਾਈਨੈਂਸ, ਬੀਮਾ ਅਤੇ ਰਿਅਲ ਅਸਟੇਟ 'ਚ 60 ਫੀਸਦੀ ਜਦਕਿ ਹੋਰ ਸੇਵਾਵਾਂ 'ਚ 52 ਫੀਸਦੀ ਬਿਹਤਰ ਆਊਟਲੁਕ ਹਨ। ਰੈਸਤਰਾਂ ਅਤੇ ਹੋਟਲ 'ਚ 48 ਫੀਸਦੀ, ਵਿਨਿਰਮਾਣ 'ਚ 48 ਫੀਸਦੀ ਬਿਹਤਰ ਪਰਿਦ੍ਰਿਸ਼ ਹੈ।
ਗੁਲਾਟੀ ਨੇ ਕਿਹਾ ਕਿ ਡਿਜ਼ੀਟਾਈਟੇਸ਼ਨ, ਆਟੋਮੇਸ਼ਨ ਅਤੇ ਟੈੱਕ ਵਾਲੀਆਂ ਸੇਵਾਵਾਂ ਦੀ ਲੋੜ ਵਧ ਰਹੀ ਹੈ।
ਅਸਥਿਰਤਾ ਤੋਂ ਬਾਅਦ ਵੀ ਕਈ ਸੈਕਟਰ 'ਚ ਤੇਜ਼ੀ
ਮੈਨਾਪਾਵਰ ਗਰੁੱਪ ਇੰਪਲਾਈਮੈਂਟ ਦੇ ਐੱਮ.ਡੀ. ਸੰਦੀਪ ਗੁਲਾਟੀ ਨੇ ਕਿਹਾ ਕਿ ਵੱਧਦੀ ਮਹਿੰਗਾਈ ਅਤੇ ਸੰਸਾਰਕ ਪੱਧਰ 'ਤੇ ਵਧ ਰਹੀ ਅਸਥਿਰਤਾ ਤੋਂ ਬਾਅਦ ਵੀ ਦੇਸ਼ ਦੇ ਕਈ ਸੈਕਟਰ 'ਚ ਰਿਕਵਰੀ ਪ੍ਰਕਿਰਿਆ 'ਚ ਤੇਜ਼ੀ ਆ ਰਹੀ ਹੈ। ਸਰਵੇ 'ਚ 3,000 ਕੰਪਨੀਆਂ ਸ਼ਾਮਲ ਸਨ। ਪਿਛਲੇ ਸਾਲ ਦੀ ਸਮਾਨ ਤਿਮਾਹੀ ਦੇ ਮੁਕਾਬਲੇ ਸਤੰਬਰ ਤਿਮਾਹੀ 'ਚ ਭਰਤੀ ਸੈਂਟੀਮੈਂਟ 'ਚ 46 ਫੀਸਦੀ ਅੰਕਾਂ ਦਾ ਸੁਧਾਰ ਦੇਖਿਆ ਗਿਆ ਹੈ। ਅਪ੍ਰੈਲ-ਜੂਨ ਦੀ ਤੁਲਨਾ 'ਚ 13 ਫੀਸਦੀ ਅੰਕ ਦਾ ਵਾਧਾ ਹੋਇਆ ਹੈ।
PM ਮੋਦੀ ਦਾ ਸਾਰੇ ਵਿਭਾਗਾਂ ਨੂੰ ਨਿਰਦੇਸ਼, ਅਗਲੇ 1.5 ਸਾਲ 'ਚ 10 ਲੱਖ ਭਰਤੀਆਂ ਕਰੇਗੀ ਕੇਂਦਰ ਸਰਕਾਰ
ਬੇਰੁਜ਼ਗਾਰੀ ਦੇ ਮੁੱਦੇ ਨੂੰ ਲੈ ਕੇ ਵਿਰੋਧੀ ਦਲਾਂ ਦੇ ਸਵਾਲਾਂ ਦਾ ਸਾਹਮਣਾ ਕਰ ਰਹੀ ਮੋਦੀ ਸਰਕਾਰ ਨੇ ਹੁਣ ਜਵਾਬ ਦੇਣ ਦਾ ਪਲਾਨ ਤਿਆਰ ਕਰ ਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰ ਸਰਕਾਰ ਦੇ ਸਾਰੇ ਵਿਭਾਗਾਂ ਅਤੇ ਮੰਤਰਾਲਿਆਂ ਦੀਆਂ ਖਾਲੀ ਥਾਵਾਂ ਨੂੰ ਭਰਨ ਦੇ ਲਈ ਮਿਸ਼ਨ ਮੋਡ 'ਚ ਭਾਰਤੀ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ ਹਨ। ਪ੍ਰਧਾਨ ਮੰਤਰੀ ਦਫਤਰ (ਪੀ.ਐੱਮ.ਓ) ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਕੇਂਦਰ ਅਗਲੇ ਡੇਢ ਸਾਲਾਂ 'ਚ ਆਪਣੇ ਵੱਖ-ਵੱਖ ਵਿਭਾਗਾਂ 'ਚ 10 ਲੱਖ ਭਰਤੀਆਂ ਕਰੇਗੀ।
ਪੀ.ਐੱਮ.ਓ. ਇੰਡੀਆ ਦੇ ਟਵਿੱਟਰ ਅਕਾਊਂਟ ਤੋਂ ਟਵੀਟ ਕੀਤਾ ਕਿ 'ਪੀ.ਐੱਮ ਨਰਿੰਦਰ ਮੋਦੀ ਨੇ ਸਾਰੇ ਮੰਤਰਾਲਿਆਂ ਅਤੇ ਵਿਭਾਗਾਂ 'ਚ ਮਾਨਵੀ ਸੰਸਾਧਨ ਦੀ ਸਮੀਖਿਆ ਕੀਤੀ ਹੈ, ਇਸ ਦੇ ਨਾਲ ਹੀ ਉਨ੍ਹਾਂ ਨੇ ਆਦੇਸ਼ ਦਿੱਤਾ ਹੈ ਕਿ ਅਗਲੇ ਡੇਢ ਸਾਲਾਂ 'ਚ ਮਿਸ਼ਨ ਮੋਡ 'ਚ 10 ਲੱਖ ਭਰਤੀਆਂ ਕੀਤੀਆਂ ਜਾਣ। ਸਾਰੇ ਵਿਭਾਗਾਂ ਨੂੰ ਤੇਜ਼ੀ ਨਾਲ ਕਾਰਵਾਈ ਕਰਨੀ ਹੋਵੇਗੀ, ਜਿਵੇਂ ਕਿ ਪ੍ਰਧਾਨ ਮੰਤਰੀ ਦਾ ਨਿਰਦੇਸ਼ ਸਾਫ ਹੈ ਕਿ ਤੈਅ ਸਮੇਂ 'ਚ ਭਰਤੀਆਂ ਨੂੰ ਪੂਰਾ ਕਰ ਲਿਆ ਜਾਵੇ।
ਯੂ.ਪੀ ਪੁਲਸ 'ਚ ਜਲਦ ਹੋਵੇਗੀ ਭਰਤੀ
ਉੱਤਰ ਪ੍ਰਦੇਸ਼ ਪੁਲਸ 'ਚ ਭਰਤੀ ਹੋਣ ਲਈ ਤਿਆਰੀ 'ਚ ਜੁਟੇ ਨੌਜਵਾਨ ਲਈ ਖੁਸ਼ਖ਼ਬਰੀ ਹੈ। ਉੱਤਰ ਪ੍ਰਦੇਸ਼ ਪੁਲਸ 'ਚ 40 ਹਜ਼ਾਰ ਅਹੁਦਿਆਂ 'ਤੇ ਭਰਤੀ ਹੋਣ ਵਾਲੀ ਹੈ। ਇਹ ਜਾਣਕਾਰੀ ਉੱਤਰ ਪ੍ਰਦੇਸ਼ ਦੇ ਅਪਰ ਮੁੱਖ ਸਕੱਤਰ ਗ੍ਰਹਿ ਅਵਨੀਸ਼ ਕੁਮਾਰ ਅਵਸਥੀ ਨੇ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕੇ ਰੇਡੀਓ ਬ੍ਰਾਂਚ 'ਚ 2430 ਅਹੁਦੇ ਭਰਤੀ ਲਈ ਲਿਖਿਤ ਪ੍ਰੀਖਿਆ ਜਲਦ ਹੀ ਆਯੋਜਿਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕਾਂਸਟੇਬਲ ਅਤੇ ਇਸ ਦੇ ਬਰਾਬਰ ਦੇ ਅਹੁਦਿਆਂ ਲਈ 26382 ਕਾਂਸਟੇਬਲ ਪੀ.ਏ.ਸੀ. ਦੇ 8540 ਜੇਲ੍ਹ, ਵਾਰਡਰ ਦੇ 1582 ਸਮੇਤ ਹੋਰ ਅਹੁਦਿਆਂ 'ਤੇ ਭਰਤੀ ਹੋਵੇਗੀ। ਇਸ ਦਾ ਅਧਿਆਚਨ ਪੁਲਸ ਭਰਤੀ ਅਤੇ ਪ੍ਰੋਨਤੀ ਬੋਰਡ ਨੂੰ ਮਿਲ ਗਿਆ ਹੈ। ਯੂ.ਪੀ. ਪੁਲਸ ਭਰਤੀ ਅਤੇ ਪ੍ਰੋਨਤੀ ਬੋਰਡ ਜਲਦ ਹੀ ਭਰਤੀ ਪ੍ਰਕਿਰਿਆ ਸ਼ੁਰੂ ਕਰੇਗਾ।
ਨੋਟ-ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਦਿਓ।