ਇਸ ਸਾਲ ਦੇ ਅੰਤ ਤੱਕ ਸੋਨੇ ਦੀਆਂ ਕੀਮਤਾਂ 'ਚ ਹੋ ਸਕਦੈ 16 ਫ਼ੀਸਦੀ ਵਾਧਾ

Saturday, Aug 27, 2022 - 05:14 PM (IST)

ਨਵੀਂ ਦਿੱਲੀ : ਆਉਣ ਵਾਲੇ 4 ਮਹੀਨਿਆਂ 'ਚ ਸੋਨੇ  ਦੀਆਂ ਕੀਮਤਾਂ ਵਿਚ  ਕਰੀਬ 16 ਫ਼ੀਸਦੀ ਵਾਧਾ ਹੋਣ ਦੀ  ਸੰਭਾਵਨਾ ਹੈ। ਬਾਜ਼ਾਰ ਵਿੱਚ ਸੋਨੇ ਦੀ ਮੌਜੂਦਾ ਕੀਮਤ  52,000 ਰੁਪਏ ਪ੍ਰਤੀ 10 ਗ੍ਰਾਮ ਅਤੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ 1,756 ਡਾਲਰ ਪ੍ਰਤੀ ਔਂਸ ਤੋਂ ਹੇਠਾਂ ਹੈ। ਪਰ, ਭਾਰਤ ਅਤੇ  ਦੁਨੀਆ ਭਰ ਦੇ ਵਿਸ਼ਲੇਸ਼ਕਾਂ ਦੇ ਅਨੁਸਾਰ  ਇਸ ਸਾਲ ਦੇ ਅੰਤ ਤੱਕ ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨਾ 2,000 ਡਾਲਰ ਅਤੇ ਘਰੇਲੂ ਬਾਜ਼ਾਰ 'ਚ 60,000 ਰੁਪਏ ਤੱਕ ਪਹੁੰਚ ਸਕਦਾ ਹੈ।

ਵਿਸ਼ਲੇਸ਼ਕਾਂ ਦਾ ਕਿਹਣਾ ਹੈ ਕਿ ਭਾਵੇਂ  ਦੇਸ਼ 'ਚ ਮਹਿੰਗਾਈ  ਦੀ ਦਰ ਹੇਠਾਂ ਆ ਰਹੀ ਹੈ ਪਰ ਵਿਸ਼ਵ ਪੱਧਰ 'ਤੇ ਕੀਮਤਾਂ ਲੰਬੇ ਸਮੇਂ ਤੱਕ ਉੱਚੀਆਂ ਰਹਿ ਸਕਦੀਆਂ ਹਨ।ਇਸ ਨਾਲ ਸੋਨੇ ਦੀ ਕੀਮਤ ਨੂੰ ਸਮਰਥਨ ਮਿਲ ਰਿਹਾ ਹੈ, ਕਿਉਂਕਿ ਇਸ ਨੂੰ ਮਹਿੰਗਾਈ ਦੇ ਵਿਰੁੱਧ ਇੱਕ ਸਾਧਨ ਮੰਨਿਆ ਜਾਂਦਾ ਹੈ। ਭਾਵ, ਜਦੋਂ ਮਹਿੰਗਾਈ ਵਧਦੀ ਹੈ ਤਾਂ ਸੋਨੇ ਵਿੱਚ ਨਿਵੇਸ਼ ਵਧਦਾ ਹੈ। ਇਸ ਤੋਂ ਇਲਾਵਾ  ਅਮਰੀਕਾ ਵਿੱਚ ਮੰਦੀ ਦਾ ਡਰ, ਵਿਆਜ ਦਰਾਂ ਵਿੱਚ ਵਾਧੇ ਨੂੰ ਰੋਕਣ ਦੀ ਸੰਭਾਵਨਾ, ਸਟਾਕ ਬਾਜ਼ਾਰਾਂ ਵਿੱਚ ਵਾਧਾ ਅਤੇ ਭੂ-ਰਾਜਨੀਤਿਕ ਤਣਾਅ ਵਰਗੀਆਂ ਪ੍ਰਸਥਿਤੀਆ ਵੀ ਸੋਨੇ ਦੀ ਕੀਮਤ ਵਧਣ ਦਾ ਕਾਰਨ ਬਣਦੀਆਂ ਹਨ।
ਸੋਨੇ 'ਚ ਤੇਜ਼ੀ ਦੀ ਸੰਭਾਵਨਾ ਦੇ ਮੁੱਖ ਕਾਰਨ 

1. ਮਹਿੰਗਾਈ ਦਾ ਨਾ ਘਟਣਾ : ਬਲੂਮਬਰਗ ਦੇ ਅਨੁਸਾਰ ਮਹਿੰਗਾਈ ਦੇ ਘੱਟ ਹੋਣ ਦੇ ਆਸਾਰ ਨਹੀਂ ਦਿਖਾਈ ਦੇ ਰਹੇ ਜਿਸ ਕਾਰਨ ਫੇਡ ਵਿਆਜ ਦਰਾਂ 'ਚ ਤੇਜ਼ੀ ਨਾਲ ਵਾਧਾ ਹੋਣ ਕਰਕੇ ਦੇਸ਼ ਆਰਥਿਕ ਮੰਦੀ ਵੱਲ ਨਹੀਂ ਵਧਣਾ ਚਾਹੇਗਾ।

2. ਡਾਲਰ ਸੂਚਕ ਅੰਕ : ਵੇਲਜ਼ ਫਾਰਗੋ ਦੇ ਜੌਨ ਲਾ ਫੋਰਜ ਦਾ ਮੰਨਣਾ ਹੈ ਕਿ ਡਾਲਰ ਸੂਚਕਾਂਕ 113 ਦੇ 20 ਸਾਲ ਦੇ ਉੱਚੇ ਪੱਧਰ ਤੋਂ ਹੇਠਾਂ ਰਹੇਗਾ। ਜੇਕਰ ਅਜਿਹਾ ਹੁੰਦਾ ਹੈ ਤਾਂ ਸੋਨਾ 50-200 ਡਾਲਰ ਤੱਕ ਵਧ ਸਕਦਾ ਹੈ।

3. ਮੰਦੀ ਦਾ ਡਰ: ਅਮਰੀਕੀ ਵਿੱਤੀ ਸੇਵਾ ਕੰਪਨੀ ਵੇਲਜ਼ ਫਾਰਗੋ ਦੇ ਅਨੁਸਾਰ, ਅਕਤੂਬਰ ਜਾਂ ਨਵੰਬਰ ਵਿੱਚ ਅਮਰੀਕਾ ਵਿੱਚ ਮੰਦੀ ਸ਼ੁਰੂ ਹੋ ਜਾਂਦੀ ਹੈ ਅਜਿਹੇ 'ਚ ਡਾਲਰ ਕਮਜ਼ੋਰ ਹੋਣ ਨਾਲ ਸੋਨੇ ਦੀ ਕੀਮਤ ਵਿਚ ਵਾਧਾ ਹੁੰਦਾ ਹੈ।


Harnek Seechewal

Content Editor

Related News