AirIndia ਦੀ ਕੈਬਿਨ ਕਰੂ ਪਾਲਿਸੀ ’ਚ ਹੋਵੇਗਾ ਬਦਲਾਅ, ਕਮਰੇ ਕਰਨੇ ਪੈਣਗੇ ਸਾਂਝੇ

Saturday, Oct 05, 2024 - 12:31 PM (IST)

ਜਲੰਧਰ (ਇੰਟ.) - ਏਅਰਲਾਈਨ ਕੰਪਨੀ ਏਅਰ ਇੰਡੀਆ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਦੇ ਚਾਲਕ ਦਲ ਦੇ ਮੈਂਬਰਾਂ (ਕੈਬਿਨ ਕਰੂ) ਲਈ ਸੋਧੀ ਪਾਲਿਸੀ ਪੇਸ਼ ਕਰ ਰਹੀ ਹੈ। ਇਕ ਸੂਤਰ ਦੇ ਹਵਾਲੇ ਨਾਲ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਦੇ ਤਹਿਤ ਕੁਝ ਵਰਗਾਂ ਦੇ ਮੈਂਬਰਾਂ ਨੂੰ ਆਰਾਮ ਦੌਰਾਨ ਕਮਰੇ ਸਾਂਝੇ ਕਰਨੇ ਪੈਣਗੇ। ਸੋਧੀ ਹੋਈ ਨੀਤੀ ਏਅਰ ਇੰਡੀਆ ਐਕਸਪ੍ਰੈੱਸ ’ਤੇ ਲਾਗੂ ਨਹੀਂ ਹੋਵੇਗੀ, ਜਿਸ ਨੇ ਆਈ. ਆਈ. ਐਕਸ. ਕੁਨੈਕਟ ਨੂੰ ਆਪਣੇ ਨਾਲ ਮਿਲਾ ਲਿਆ ਹੈ।

ਇਹ ਵੀ ਪੜ੍ਹੋ :     ਦੇਸੀ SUV ਨੇ ਤੋੜੇ ਸਾਰੇ ਰਿਕਾਰਡ, ਇਕ ਘੰਟੇ 'ਚ ਹੋਈ 176218 ਬੁਕਿੰਗ, ਜਾਣੋ ਕੀਮਤ ਅਤੇ ਡਿਲੀਵਰੀ ਬਾਰੇ

ਸੂਤਰ ਨੇ ਕਿਹਾ ਕਿ ਅੰਤਰਰਾਸ਼ਟਰੀ ਉਡਾਣਾਂ ਦੇ ਚਾਲਕ ਦਲ ਦੇ ਭੱਤੇ ਨੂੰ 75-125 ਡਾਲਰ ਤੋਂ ਵਧਾ ਕੇ 85-135 ਕੀਤਾ ਜਾਵੇਗਾ। ਘਰੇਲੂ ਉਡਾਣਾਂ ਦੇ ਚਾਲਕ ਦਲ ਦੇ ਭੱਤਿਆਂ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

ਏਅਰਲਾਈਨ ਦੇ ਬੁਲਾਰੇ ਨੇ ਕਿਹਾ ਕਿ ਏਅਰ ਇੰਡੀਆ ਅਤੇ ਵਿਸਤਾਰਾ ਦੇ ਰਲੇਵੇਂ ਦੀਆਂ ਰਸਮਾਂ ਪੂਰੀਆਂ ਹੋਣ ਦੇ ਨਾਲ ਹੀ ਦੋਵਾਂ ਸੰਸਥਾਵਾਂ ਦੇ ਕਰਮਚਾਰੀਆਂ ਲਈ ਇਨ੍ਹਾਂ ਨੀਤੀਆਂ ਨੂੰ ਇਕਸੁਰ ਕਰਨ ਦੀ ਲੋੜ ਹੈ।

ਇਹ ਵੀ ਪੜ੍ਹੋ :     ਧੜਾਧੜ ਜਾਇਦਾਦ ਖ਼ਰੀਦ ਰਹੇ ਅਮਿਤਾਭ ਤੇ ਜਾਨ੍ਹਵੀ ਕਪੂਰ, ਕਈ ਹੋਰ ਫਿਲਮੀ ਹਸਤੀਆਂ ਨੇ ਕੀਤਾ ਭਾਰੀ ਨਿਵੇਸ਼

ਪਾਲਿਸੀ ’ਚ ਇੰਡੀਆ ਤੇ ਵਿਸਤਾਰਾ ਦੇ ਕਰਮਚਾਰੀ ਸ਼ਾਮ

ਏਅਰਲਾਈਨ ਦੇ ਬੁਲਾਰੇ ਨੇ ਕਿਹਾ ਕਿ ਏਅਰ ਇੰਡੀਆ ਅਤੇ ਵਿਸਤਾਰਾ ਦੇ ਰਲੇਵੇਂ ਦੇ ਰਸਮੀ ਹੋਣ ਦੇ ਨਾਲ ਦੋਵਾਂ ਸੰਸਥਾਵਾਂ ਦੇ ਕਰਮਚਾਰੀਆਂ ਨੂੰ ਇਸ ਨੀਤੀ ਵਿਚ ਸ਼ਾਮਲ ਕਰਨ ਦੀ ਲੋੜ ਹੈ। ਨਵੇਂ ਮੁਆਵਜ਼ਾ ਅਤੇ ਲਾਭ ਉਦਯੋਗ ਦੇ ਮਾਪਦੰਡਾਂ ਅਨੁਸਾਰ ਬਣੇ ਰਹਿਣਗੇ। ਸੋਧੀ ਨੀਤੀ ਤਹਿਤ ਇਨ-ਫਲਾਈਟ ਮੈਨੇਜਰ ਅਤੇ ਅਧਿਕਾਰੀਆਂ ਨੂੰ ਛੱਡ ਕੇ ਚਾਲਕ ਦਲ ਦੇ ਮੈਂਬਰਾਂ ਨੂੰ ਆਰਾਮ ਦੌਰਾਨ ਕਮਰੇ ਸਾਂਝੇ ਕਰਨੇ ਪੈਣਗੇ।

ਇਹ ਵੀ ਪੜ੍ਹੋ :      ਸ਼ੁਰੂ ਹੋਈ 'PM ਇੰਟਰਨਸ਼ਿਪ' ਸਕੀਮ, ਅਪਲਾਈ ਕਰਨ ਵਾਲਿਆਂ ਨੂੰ ਮਿਲੇਗਾ ਇਹ ਲਾਭ

ਇਨ-ਫਲਾਈਟ ਮੈਨੇਜਰ ਅਤੇ ਅਦਿਆਕਰੀ ਆਮ ਤੌਰ ’ਤੇ ਘੱਟੋ-ਘੱਟ 8-9 ਸਾਲਾਂ ਦੇ ਤਜ਼ਰਬੇ ਵਾਲੇ ਸੀਨੀਅਰ ਲੋਕ ਹੁੰਦੇ ਹਨ। ਏਅਰ ਇੰਡੀਆ ਐਕਸਪ੍ਰੈੱਸ ਅਤੇ ਵਿਸਤਾਰਾ ਵਿਚ ਚਾਲਕ ਦਲ ਲਈ ਰੂਮ ਸ਼ੇਅਰਿੰਗ ਪਹਿਲਾਂ ਹੀ ਮੌਜੂਦ ਹੈ ਪਰ ਟਾਟਾ ਗਰੁੱਪ ਦੀ ਮਲਕੀਅਤ ਵਾਲੀ ਘਾਟੇ ਵਿਚ ਚੱਲ ਰਹੀ ਏਅਰ ਇੰਡੀਆ ਵਿਚ ਇਹ ਪ੍ਰਥਾ ਪਹਿਲੀ ਵਾਰ ਸ਼ੁਰੂ ਕੀਤੀ ਜਾਵੇਗੀ।

ਨੀਤੀ ਵਿਚ ਇਹ ਬਦਲਾਅ ਏਅਰ ਇੰਡੀਆ ਐਕਸਪ੍ਰੈੱਸ ਦੇ ਚਾਲਕ ਦਲ ਦੇ ਮੈਂਬਰਾਂ ਦੇ ਇਕ ਵਰਗ ਵਲੋਂ ਮੁੱਦਿਆਂ ਨੂੰ ਹੱਲ ਕਰਨ ਦੀ ਮੰਗ ਤਹਿਤ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ :     iPhone 15 ਅਤੇ AirPods ਦੀ ਸ਼ਾਨਦਾਰ ਜੋੜੀ, Flipkart  ਨੇ ਲਾਂਚ ਕੀਤੀ ਧਮਾਕੇਦਾਰ ਆਫ਼ਰ!

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News