ਇਸ ਵਾਰ ਹੋਵੇਗੀ ਰਿਕਾਰਡ GST ਵਸੂਲੀ! ਵਸਤਾਂ ਦੀ ਆਵਾਜਾਈ ’ਚ ਆਇਆ ਜ਼ਬਰਦਸਤ ਉਛਾਲ

Wednesday, Jan 25, 2023 - 06:05 PM (IST)

ਇਸ ਵਾਰ ਹੋਵੇਗੀ ਰਿਕਾਰਡ GST ਵਸੂਲੀ! ਵਸਤਾਂ ਦੀ ਆਵਾਜਾਈ ’ਚ ਆਇਆ ਜ਼ਬਰਦਸਤ ਉਛਾਲ

ਨਵੀਂ ਦਿੱਲੀ (ਇੰਟ.) – ਹਰ ਮਹੀਨੇ ਜਾਰੀ ਹੋਣ ਵਾਲੇ ਈ-ਵੇਅ ਬਿੱਲ ਦਸੰਬਰ ’ਚ ਹੁਣ ਤੱਕ ਦੇ ਆਪਣੇ ਸਰਵਉੱਚ ਪੱਧਰ ’ਤੇ ਪਹੁੰਚ ਗਏ ਹਨ। ਕਿਸੇ ਸੂਬੇ ਦੇ ਅੰਦਰ ਜਾਂ ਉਸ ਸੂਬੇ ਤੋਂ ਬਾਹਰ ਸਾਮਾਨ ਲਿਜਾਣ ਲਈ ਜੋ ਇਲੈਕਟ੍ਰਾਨਿਕ ਪਰਚੀ ਕੱਟੀ ਜਾਂਦੀ ਹੈ, ਉਸ ਨੂੰ ਈ-ਵੇਅ ਬਿੱਲ ਕਹਿੰਦੇ ਹਨ। ਈ-ਵੇਅ ਬਿੱਲ ’ਚ ਵਾਧਾ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਜਨਵਰੀ ’ਚ ਗੁਡਸ ਐਂਡ ਸਰਵਿਸ ਟੈਕਸ (ਜੀ. ਐੱਸ. ਟੀ.) ਕੁਲੈਕਸ਼ਨ ਵੀ ਧਮਾਕੇਦਾਰ ਰਹਿਣ ਵਾਲਾ ਹੈ। ਜੀ. ਐੱਸ. ਟੀ. ਰਿਟਰਨ ਨੂੰ ਪ੍ਰੋਸੈੱਸ ਕਰਨ ਵਾਲੀ ਕੰਪਨੀ ਗੁਡਸ ਐਂਡ ਸਰਵਿਸ ਟੈਕਸ ਨੈੱਟਵਰਕ (ਜੀ. ਐੱਸ. ਟੀ. ਐੱਨ.) ਵਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਦਸੰਬਰ ’ਚ 8.41 ਕਰੋੜ ਈ-ਵੇਅ ਬਿੱਲ ਜਾਰੀ ਕੀਤੇ ਗਏ ਸਨ, ਜਦ ਕਿ ਸਤੰਬਰ 2022 ’ਚ ਇਨ੍ਹਾਂ ਦੀ ਗਿਣਤੀ 8.40 ਕਰੋੜ ਸੀ।

ਈ-ਵੇਅ ਬਿੱਲ ਦੀ ਬਦੌਲਤ ਸਤੰਬਰ ’ਚ 1.52 ਲੱਖ ਕਰੋੜ ਰੁਪਏ ਦਾ ਜੀ. ਐੱਸ. ਟੀ. ਕੁਲੈਕਸ਼ਨ ਹੋਇਆ ਸੀ। ਈ-ਵੇਅ ਬਿੱਲ ਨੂੰ ਜਾਣਕਾਰਾਂ ਵਲੋਂ ਆਰਥਿਕ ਗਤੀਵਿਧੀਆਂ ਦੇ ਸੰਕੇਤ ਵਜੋਂ ਦੇਖਿਆ ਜਾਂਦਾ ਹੈ, ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਦਸੰਬਰ ’ਚ ਈ-ਵੇਅ ਬਿੱਲ ਦੇ ਜੋ ਅੰਕੜੇ ਦਿਖਾਈ ਦੇ ਰਹੇ ਹਨ, ਉਨ੍ਹਾਂ ਦਾ ਜਨਵਰੀ ’ਚ ਜੀ. ਐੱਸ. ਟੀ. ਕੁਲੈਕਸ਼ਨ ’ਤੇ ਅਸਰ ਨਜ਼ਰ ਆਵੇਗਾ। ਅਕਤੂਬਰ-ਨਵੰਬਰ ’ਚ ਆਈ ਸੀ ਗਿਰਾਵਟ ਤੁਹਾਨੂੰ ਦੱਸ ਦਈਏ ਕਿ ਸਤੰਬਰ ਤੋਂ ਬਾਅਦ ਅਕਤੂਬਰ ਅਤੇ ਨਵੰਬਰ ’ਚ ਈ-ਵੇਅ ਬਿੱਲ ’ਚ ਗਿਰਾਵਟ ਦੇਖੀ ਗਈ ਸੀ। ਜਾਣਕਾਰਾਂ ਦੀ ਮੰਨੀਏ ਤਾਂ ਇਸ ਦੇ ਪਿੱਛੇ ਦਾ ਕਾਰਣ ਅਕਤੂਬਰ ਅਤੇ ਨਵੰਬਰ ’ਚ ਲੰਬੀਆਂ ਛੁੱਟੀਆਂ ਸਨ। ਇਸ ਦੇ ਕਾਰਣ ਸਾਮਾਨ ਦੀ ਆਵਾਜਾਈ ’ਚ ਕੁੱਝ ਕਮੀ ਦਰਜ ਹੋਈ ਸੀ।

ਹਾਲਾਂਕਿ ਮੰਗ ਮਜ਼ਬੂਤ ਬਣੇ ਰਹਿਣ ਕਾਰਣ ਇਕ ਵਾਰ ਮੁੜ ਦਸੰਬਰ ’ਚ ਈ-ਵੇਅ ਬਿੱਲ ’ਚ ਉਛਾਲ ਦੇਖਣ ਨੂੰ ਮਿਲਿਆ ਹੈ। ਮੈਨੂਫੈਕਚਰਿੰਗ ਸੈਕਟਰ ’ਚ ਮਜ਼ਬੂਤੀ ਵਸਤਾਂ ਨਾਲ ਸਬੰਧਤ ਇਕ ਹੋਰ ਸੰਕੇਤਕ, ਪਰਚੇਜ ਮੈਨੇਜਰ ਇੰਡੈਕਸ ਯਾਨੀ ਪੀ. ਐੱਮ. ਆਈ. ਇਹ ਦਿਖਾ ਰਿਹਾ ਹੈ ਕਿ ਦਸੰਬਰ ’ਚ ਮੈਨੂਫੈਕਚਰਿੰਗ ਸੈਕਟਰ ਵੀ ਬਹੁਤ ਮਜ਼ਬੂਤ ਰਿਹਾ ਹੈ। ਐੱਸ. ਐਂਡ ਪੀ. ਗਲੋਬਲ ਨੇ 400 ਕੰਪਨੀਆਂ ਦਾ ਸਰਵੇ ਕਰਵਾਇਆ ਸੀ, ਜਿਸ ’ਚ ਸਾਹਮਣੇ ਆਇਆ ਸੀ ਕਿ ਦਸੰਬਰ ’ਚ ਭਾਰਤੀ ਮੈਨੂਫੈਕਚਰਰਸ ਲਈ ਹਾਲਾਤਾਂ ’ਚ ਸੁਧਾਰ ਹੋਇਆ ਸੀ। ਦਸੰਬਰ ’ਚ ਪੀ. ਐੱਮ. ਆਈ. 57.8 ’ਤੇ ਪਹੁੰਚ ਗਿਆ ਸੀ ਜੋ ਨਵੰਬਰ ’ਚ 55.7 ਸੀ। ਇਹ ਅਕਤੂਬਰ 2020 ਤੋਂ ਬਾਅਦ ਲਗਭਗ 2 ਸਾਲਾਂ ’ਚ ਸਭ ਤੋਂ ਬਿਹਤਰ ਪੀ. ਐੱਮ. ਆਈ. ਅੰਕੜਾ ਸੀ। ਹਾਲਾਂਕਿ ਆਟੋਮੋਬਾਇਲ ਸੈਕਟਰ ਦੀ ਰਿਟੇਲ ਸੇਲ ’ਚ ਦਸੰਬਰ ’ਚ ਸਾਲਾਨਾ ਆਧਾਰ ’ਤੇ 5 ਫੀਸਦੀ ਦੀ ਗਿਰਾਵਟ ਦੇਖੀ ਗਈ। ਇਹ ਦਸੰਬਰ ’ਚ 16.2 ਲੱਖ ਟਨ ’ਤੇ ਪਹੁੰਚ ਗਈ ਸੀ। ਦੱਸ ਦਈਏ ਕਿ ਇਸ ਦੌਰਾਨ ਦੋਪਹੀਆ ਵਾਹਨਾਂ ਦੀ ਵਿਕਰੀ ’ਚ ਕਾਫੀ ਗਿਰਾਵਟ ਆਈ ਸੀ।


author

Harinder Kaur

Content Editor

Related News