ਕੀ ਵਧੇਗੀ ਇਨਕਮ ਟੈਕਸ ਰਿਟਰਨ ਭਰਨ ਦੀ ਤਾਰੀਖ਼? ਜਾਣੋ ਸਰਕਾਰ ਦਾ ਬਿਆਨ

Saturday, Jul 23, 2022 - 02:27 PM (IST)

ਕੀ ਵਧੇਗੀ ਇਨਕਮ ਟੈਕਸ ਰਿਟਰਨ ਭਰਨ ਦੀ ਤਾਰੀਖ਼? ਜਾਣੋ ਸਰਕਾਰ ਦਾ ਬਿਆਨ

ਨਵੀਂ ਦਿੱਲੀ (ਭਾਸ਼ਾ) – ਸਰਕਾਰ ਆਮਦਨ ਕਰ ਰਿਟਰਨ ਭਰਨ ਦੀ 31 ਜੁਲਾਈ ਦੀ ਡੈੱਡਲਾਈਨ ਅੱਗੇ ਵਧਾਉਣ ’ਤੇ ਵਿਚਾਰ ਨਹੀਂ ਕਰ ਰਹੀ ਹੈ। ਉਸ ਦਾ ਮੰਨਣਾ ਹੈ ਕਿ ਜ਼ਿਆਦਾਤਰ ਰਿਟਰਨ ਨਿਰਧਾਰਤ ਮਿਤੀ ਤੱਕ ਭਰ ਦਿੱਤੇ ਜਾਣਗੇ। ਮਾਲੀਆ ਸਕੱਤਰ ਤਰੁਣ ਬਜਾਜ ਨੇ ਕਿਹਾ ਕਿ 20 ਜੁਲਾਈ ਤੱਕ ਵਿੱਤੀ ਸਾਲ 2021-22 ਲਈ 2.3 ਕਰੋੜ ਤੋਂ ਵੱਧ ਆਮਦਨ ਕਰ ਰਿਟਰਨ ਭਰੇ ਜਾ ਚੁੱਕੇ ਹਨ ਅਤੇ ਇਹ ਗਿਣਤੀ ਲਗਾਤਾਰ ਵਧ ਰਹੀ ਹੈ।

ਇਹ ਵੀ ਪੜ੍ਹੋ : Tik Tok ਨੇ ਗਲਤ ਜਾਣਕਾਰੀ ਫੈਲਾਉਣ ਵਾਲੇ 1.25 ਕਰੋੜ ਪਾਕਿਸਤਾਨੀ ਵੀਡੀਓਜ਼ ਨੂੰ ਹਟਾਇਆ

ਜ਼ਿਕਰਯੋਗ ਹੈ ਕਿ ਇਸ ਤੋਂ ਪਿਛਲੇ ਵਿੱਤੀ ਸਾਲ 2020-21 ਲਈ ਕਰੀਬ 5.89 ਕਰੋੜ ਇਨਕਮ ਟੈਕਸ ਭਰੇ ਗਏ ਸਨ। ਪਿਛਲੇ ਸਾਲ ਸਰਕਾਰ ਨੇ ਰਿਟਰਨ ਭਰਨ ਦੀ ਡੈੱਡਲਾਈਨ 31 ਦਸੰਬਰ ਤੱਕ ਵਧਾਈ ਸੀ। ਬਜਾਜ ਨੇ ਕਿਹਾ ਕਿ ਲੋਕ ਸੋਚਦੇ ਹਨ ਕਿ ਆਮਦਨ ਕਰ ਰਿਟਰਨ ਭਰਨ ਦੀ ਡੈੱਡਲਾਈਨ ਹਰ ਵਾਰ ਵਧਦੀ ਹੈ, ਇਸ ਲਈ ਉਹ ਸ਼ੁਰੂ ’ਚ ਰਿਟਰਨ ਦਾਖ਼ਲ ਕਰਨ ’ਚ ਕੁੱਝ ਸੁਸਤੀ ਦਿਖਾਉਂਦੇ ਹਨ ਪਰ ਸਾਨੂੰ ਰੋਜ਼ਾਨਾ 15 ਤੋਂ 18 ਲੱਖ ਦਰਮਿਆਨ ਰਿਟਰਨ ਮਿਲ ਰਹੇ ਹਨ। ਇਹ ਵਧ ਕੇ ਰੋਜ਼ਾਨਾ ਆਧਾਰ ’ਤੇ 25 ਤੋਂ 30 ਲੱਖ ਰਿਟਰਨ ਤੱਕ ਹੋ ਜਾਏਗਾ। ਉਨ੍ਹਾਂ ਨੇ ਕਿਹਾ ਕਿ ਪਿਛਲੀ ਵਾਰ 9-10 ਫ਼ੀਸਦੀ ਰਿਟਰਨ ਆਖਰੀ ਵਾਰ ਭਰੇ ਗਏ ਸਨ। ਪਿਛਲੇ ਸਾਲ ਆਖ਼ਰੀ ਦਿਨ 50 ਲੱਖ ਰਿਟਰਨ ਦਾਖ਼ਲ ਕੀਤੇ ਗਏ ਸਨ। ਇਸ ਵਾਰ ਮੈਂ ਅੰਤਿਮ ਮਿਤੀ ’ਤੇ 1 ਕਰੋੜ ਰਿਟਰਨ ਲਈ ਤਿਆਰ ਰਹਿਣ ਨੂੰ ਕਿਹਾ ਹੈ।

ਇਹ ਵੀ ਪੜ੍ਹੋ : Akasa Air  ਨੇ ਜਾਰੀ ਕੀਤੀ ਪਹਿਲੀ ਫਲਾਈਟ ਲਈ ਉਡਾਣ ਦੀ ਤਾਰੀਖ਼ , ਜਾਣੋ ਟਿਕਟ ਦੀ ਸ਼ੁਰੂਆਤੀ ਕੀਮਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News