ਦੁਨੀਆ ਨੂੰ ਭਾਰਤ ਦੇ ਜੀ-20 ਅਗਵਾਈ ’ਤੇ ਬਹੁਤ ਭਰੋਸਾ : ਕ੍ਰਿਸਟਲੀਨਾ ਜਾਰਜੀਵਾ
Saturday, Jan 14, 2023 - 01:29 PM (IST)
ਵਾਸ਼ਿੰਗਟਨ (ਭਾਸ਼ਾ) - ਅੰਤਰਰਾਸ਼ਟਰੀ ਮੁਦਰਾ ਫੰਡ (ਆਈ. ਐੱਮ. ਐੱਫ.) ਦੀ ਪ੍ਰਬੰਧ ਨਿਰਦੇਸ਼ਕ ਕ੍ਰਿਸਟਲੀਨਾ ਜਾਰਜੀਵਾ ਨੇ ਕਿਹਾ ਹੈ ਕਿ ਦੁਨੀਆ ’ਚ ਲਗਾਤਾਰ ਆਰਥਿਕ ਮੰਦੀ ਅਤੇ ਸਮਾਜਿਕ ਤਣਾਅ ਦੇ ਵਿਚਕਾਰ ਅੰਤਰਰਾਸ਼ਟਰੀ ਭਾਈਚਾਰੇ ਨੂੰ ਜੀ-20 ਸਮੂਹ ਵਿਚ ਭਾਰਤ ਦੀ ਨੁਮਾਇੰਦਗੀ ’ਤੇ ਬਹੁਤ ਭਰੋਸਾ ਹੈ। ਜਾਰਜੀਵਾ ਨੇ ਇਕ ਮੀਡੀਆ ਗੋਲਮੇਜ਼ ਸੰਮੇਲਨ ਦੌਰਾਨ ਪੱਤਰਕਾਰਾਂ ਨੂੰ ਕਿਹਾ ਕਿ ਜੀ-20 ਸਮੂਹ ਦਾ ਪ੍ਰਧਾਨ ਭਾਰਤ ਗਲੋਬਲ ਔਸਤ ਨਾਲ ਕਿਤੇ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਦੇਸ਼ਾਂ ਵਿਚੋਂ ਇਕ ਬਣਿਆ ਹੋਇਆ ਹੈ। ਭਾਰਤ ਨੇ ਪਿਛਲੀ 1 ਦਸੰਬਰ ਨੂੰ ਰਸਮੀ ਤੌਰ ’ਤੇ ਜੀ-20 ਸਮੂਹ ਦੀ ਪ੍ਰਧਾਨਗੀ ਸੰਭਾਲੀ ਸੀ। ਉਨ੍ਹਾਂ ਨੇ ਡਿਜੀਟਲੀਕਰਨ ਦੀ ਦਿਸ਼ਾ ਵਿਚ ਭਾਰਤੀ ਕੋਸ਼ਿਸ਼ਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਭਾਰਤ ਲਈ ਇਹ ਬਹੁਤ ਚੰਗੀ ਤਰ੍ਹਾਂ ਕੰਮ ਕਰ ਰਿਹਾ ਹੈ ਕਿ ਉਸਨੇ ਕੋਵਿਡ-19 ਮਹਾਮਾਰੀ ਨਾਲ ਤੇਜ਼ ਹੋਏ ਡਿਜੀਟਲੀਕਰਨ ਨੂੰ ਕਿਵੇਂ ਅੰਜ਼ਾਮ ਦਿੱਤਾ ਹੈ। ਡਿਜੀਟਰਲੀਕਰਨ ਜਨਤਕ ਨੀਤੀ ਅਤੇ ਨਿੱਜੀ ਖੇਤਰ ਦੇ ਵਿਕਾਸ ਦੋਹਾਂ ਲਈ ਇਕ ਮਜਬੂਤ ਤੁਲਨਾਤਮਕ ਲਾਭ ਦਾ ਬਿੰਦੂ ਸਾਬਤ ਹੋਇਆ ਹੈ।
ਉਨ੍ਹਾਂ ਨੇ ਕਿਹਾ ਕਿ ਡਿਜੀਟਲ ਪਛਾਣ ਅਤੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੇ ਮੇਲ ਨਾਲ ਭਾਰਤ ਨੂੰ ਨੀਤੀਗਤ ਸਮਰਥਨ ਡਿਜੀਟਲ ਮੰਚਾਂ ’ਤੇ ਟਰਾਂਸਫਰ ਕਰਨ ਦੀ ਸਹੁਲਤ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਭਾਰਤ ਉਨ੍ਹਾਂ ਲੋਕਾਂ ਨੂੰ ਬਹੁਤ ਚੰਗੀ ਤਰ੍ਹਾਂ ਟਾਰਗੈੱਟ ਕਰ ਸਕਦਾ ਹੈ ਜੋ ਸਮਰਥਨ ਪਾਉਣ ਦੇ ਹੱਕਦਾਰ ਹਨ। ਤਰਜੀਹ ਦੇ ਆਧਾਰ ’ਤੇ ਅਤੇ ਬੇਹੱਦ ਅਸਰਦਾਰ ਢੰਗ ਨਾਲ ਟੀਕਾਕਰਨ ਕਰਨਾ ਵੀ ਇਸਦਾ ਇਕ ਭੱਖਦਾ ਮਾਮਲਾ ਹੈ। ਉਨ੍ਹਾਂ ਨੇ ਕਿਹਾ ਕਿ ਨਿੱਜੀ ਖੇਤਰ ਲਈ ਵੀ ਡਿਜੀਟਲੀਕਰਨ ਦੀ ਮੁਹਿੰੰਮ ਬਹੁਤ ਮਦਦਗਾਰ ਸਾਬਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਬ੍ਰਾਂਡੇਡ ਫੰਡਿੰਗ ਅਤੇ ਉੱਦਮਾਂ ਦੇ ਬਹੁਤ ਤੇਜ਼ੀ ਨਾਲ ਵਿਸਤਾਰ ਲਈ ਇਕ ਉਪਜਾਊ ਜ਼ਮੀਨ ਬਣ ਗਈ ਹੈ। ਭਾਰਤ ਮੁਕਾਬਲਤਨ ਤਾਕਤ ਬਣਾਉਣ ਲਈ ਇਸਨੂੰ ਜੀ-20 ਤੱਕ ਇਕ ਖੇਤਰ ਦੇ ਰੂਪ ਵਿਚ ਲਿਜਾਣ ਦਾ ਇਰਾਦਾ ਰੱਖਦਾ ਹੈ।