ਝਟਕੇ ਨਾਲ ਘੱਟ ਹੋਈ ਗੌਤਮ ਅਡਾਨੀ ਦੀ ਦੌਲਤ, ਚੀਨ ਦੇ ਇਸ ਅਰਬਪਤੀ ਨੇ ਪਛਾੜਿਆ

Sunday, Dec 19, 2021 - 11:31 AM (IST)

ਨਵੀਂ ਦਿੱਲੀ (ਇੰਟ.) – ਭਾਰਤ ਦੇ ਦੂਜੇ ਸਭ ਤੋਂ ਅਮੀਰ ਉਦਯੋਗਪਤੀ ਗੌਤਮ ਅਡਾਨੀ ਦੀ ਦੌਲਤ ਘਟ ਗਈ ਹੈ। ਬਲੂਮਬਰਗ ਬਿਲੇਨੀਅਰ ਇੰਡੈਕਸ ਮੁਤਾਬਕ ਅਡਾਨੀ ਸਮੂਹ ਦੇ ਮੁਖੀ ਦੀ ਦੌਲਤ 1.53 ਅਰਬ ਡਾਲਰ ਦੀ ਕਮੀ ਆਈ ਹੈ। ਇਸ ਦਾ ਅਸਰ ਇਹ ਹੋਇਆ ਕਿ ਉਹ ਵਿਸ਼ਵ ਦੇ ਅਮੀਰਾਂ ਦੀ ਸੂਚੀ ’ਚ 13ਵੇਂ ਸਥਾਨ ਤੋਂ ਖਿਸਕਕੇ 14ਵੇਂ ਸਥਾਨ ’ਤੇ ਆ ਗਏ ਹਨ। ਉਨ੍ਹਾਂ ਨੂੰ ਚੀਨ ਦੇ ਇਕ ਅਰਬਪਤੀ ਕਾਰੋਬਾਰੀ ਨੇ ਪਛਾੜਿਆ ਹੈ।

ਬਲੂਮਬਰਗ ਬਿਲੇਨੀਅਰ ਇੰਡੈਕਸ ਮੁਤਾਬਕ ਗੌਤਮ ਅਡਾਨੀ ਦੀ ਦੌਲਤ 76.3 ਅਰਬ ਡਾਲਰ ਹੈ। ਉਨ੍ਹਾਂ ਦੀ ਕੌਮਾਂਤਰੀ ਰੈਂਕਿੰਗ ’ਚ ਇਕ ਅੰਕ ਦੀ ਕਮੀ ਆਈ ਹੈ। ਉਹ ਹੁਣ ਤੱਕ ਦੁਨੀਆ ਦੇ 13ਵੇਂ ਸਭ ਤੋਂ ਅਮੀਰ ਵਿਅਕਤੀ ਸਨ ਜੋ ਹੁਣ 14ਵੇਂ ਸਥਾਨ ’ਤੇ ਆ ਗਏ ਹਨ। ਅਡਾਨੀ ਨੂੰ ਚੀਨ ’ਚ ਬੋਤਲਬੰਦ ਪਾਣੀ ਦਾ ਕਾਰੋਬਾਰ ਕਰਨ ਵਾਲੇ ਅਰਬਪਤੀ ਕਾਰੋਬਾਰੀ ਝੋਂਘ ਸ਼ਾਂਸ਼ਾਨ ਨੇ ਪਛਾੜ ਦਿੱਤਾ। ਸ਼ਾਂਸ਼ਾਨ ਕੋਲ 77.5 ਅਰਬ ਡਾਲਰ ਦੀ ਜਾਇਦਾਦ ਹੈ। ਹੁਣ ਉਹ ਵਿਸ਼ਵ ਦੇ 13ਵੇਂ ਸਭ ਤੋਂ ਅਮੀਰ ਅਰਬਪਤੀ ਬਣ ਗਏ ਹਨ।

ਇਹ ਵੀ ਪੜ੍ਹੋ : ਰਿਪੋਰਟ 'ਚ ਖ਼ੁਲਾਸਾ, ਭਾਰਤ ਵਿਚ ਹਰ ਘੰਟੇ ਆਉਂਦੀਆਂ ਹਨ 27,000 ਫਰਜ਼ੀ ਫੋਨ ਕਾਲਸ

ਮੁਕੇਸ਼ ਅੰਬਾਨੀ ਵਿਸ਼ਵ ਦੇ 12ਵੇਂ ਅਤੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ

ਦੇਸ਼ ਦੇ ਸਭ ਤੋਂ ਧਨੀ ਉਦਯੋਗਪਤੀ ਮੁਕੇਸ਼ ਅੰਬਾਨੀ ਵਿਸ਼ਵ ਦੇ 12ਵੇਂ ਸਭ ਤੋਂ ਅਮੀਰ ਅਰਬਪਤੀ ਹਨ। ਉਨ੍ਹਾਂ ਦੀ ਮੌਜੂਦਾ ਦੌਲਤ 87.1 ਅਰਬ ਡਾਲਰ ਹੈ। ਉਹ ਏਸ਼ੀਆ ਦੇ ਸਭ ਤੋਂ ਅਮੀਰ ਅਰਬਪਤੀ ਬਰਕਰਾਰ ਹਨ।

ਇਹ ਵੀ ਪੜ੍ਹੋ : AirIndia ਨੂੰ ਵੱਡੀ ਰਾਹਤ, Cairn ਨੇ ਅਮਰੀਕੀ ਅਦਾਲਤਾਂ 'ਚ ਚਲਦੇ ਮੁਕੱਦਮੇ ਲਏ ਵਾਪਸ

ਜੈੱਕ ਮਾ ਨੂੰ ਟੱਕਰ ਦੇ ਰਹੇ ਅਜੀਮ ਪ੍ਰੇਮਜੀ

ਉਧਰ ਚੀਨ ਦੇ ਅਲੀਬਾਬਾ ਸਮੂਹ ਦੇ ਸੰਸਥਾਪਕ ਜੈਕ ਮਾ ਨੂੰ ਭਾਰਤ ਦੇ ਵਿਪਰੋ ਸਮੂਹ ਦੇ ਮੁਖੀ ਅਜੀਮ ਪ੍ਰੇਮ ਜੀ ਟੱਕਰ ਦੇ ਰਹੇ ਹਨ। ਦੋਹਾਂ ਦਰਮਿਆਨ ਦੌਲਤ ਦਾ ਪਾੜਾ ਬਹੁਤ ਘੱਟ ਹੋ ਗਿਆ ਹੈ। ਜੈੱਕ ਮਾ ਦੀ ਦੌਲਤ 38.7 ਅਰਬ ਡਾਲਰ ਹੈ। ਉਹ 32ਵੇਂ ਸਭ ਤੋਂ ਅਮੀਰ ਅਰਬਪਤੀ ਹਨ। ਉੱਥੇ ਹੀ ਅਜੀਮ ਪ੍ਰੇਮ ਜੀ 38.3 ਅਰਬ ਡਾਲਰ ਜਾਇਦਾਦ ਦੇ ਮਾਲਕ ਹੋ ਕੇ 33ਵੇਂ ਸਭ ਤੋਂ ਅਮੀਰ ਹਨ।

ਇਹ ਵੀ ਪੜ੍ਹੋ : ਡੇਢ ਕਰੋੜ 'ਚ ਨਿਲਾਮ ਹੋਵੇਗਾ ਦੁਨੀਆ ਦਾ ਪਹਿਲਾਂ SMS, ਜਾਣੋ 14 ਅੱਖਰਾਂ 'ਚ ਲਿਖਿਆ ਇਹ ਮੈਸਜ ਕੀ ਸੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News