ਪੈਸਾ ਕਮਾਉਣ ਦਾ ਮੌਕਾ! ਇਸ ਮਹੀਨੇ ਲਾਂਚ ਹੋ ਰਹੇ ਨੇ ਇਹ 6 ਆਈ. ਪੀ. ਓ.
Sunday, Apr 04, 2021 - 08:23 AM (IST)
ਨਵੀਂ ਦਿੱਲੀ- ਬਾਜ਼ਾਰ ਨਿਵੇਸ਼ਕਾਂ ਲਈ ਇਹ ਮਹੀਨਾ ਆਈ. ਪੀ. ਓ. ਦਾ ਰਹਿਣ ਵਾਲਾ ਹੈ। ਇਸ ਮਹੀਨੇ 6 ਆਈ. ਪੀ. ਓ. ਬਾਜ਼ਾਰ ਵਿਚ ਦਸਤਕ ਦੇਣ ਵਾਲੇ ਹਨ। ਇਸ ਤੋਂ ਪਿਛਲੇ ਮਹੀਨੇ ਵੀ ਕਈ ਆਈ. ਪੀ. ਓ. ਆ ਚੁੱਕੇ ਹਨ, ਜਿਨ੍ਹਾਂ ਵਿਚੋਂ ਕੁਝ ਨੇ ਨਿਵੇਸ਼ਕਾਂ ਨੂੰ ਤਕੜਾ ਮੁਨਾਫਾ ਦਿੱਤਾ ਅਤੇ ਕੁਝ ਦੀ ਲਿਸਟਿੰਗ ਘਾਟੇ ਵਿਚ ਵੀ ਹੋਈ। ਰਿਟੇਲ ਨਿਵੇਸ਼ਕ ਆਈ. ਪੀ. ਓ. ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ ਤਾਂ ਜੋ ਜਲਦ ਵਿਚ ਮੁਨਾਫਾ ਕੱਟ ਸਕਣ।
ਮੈਕਰੋਟੈੱਕ ਡਿਵੈੱਲਪਰਜ਼
ਇਹ ਆਈ. ਪੀ. ਓ. 7 ਅਪ੍ਰੈਲ ਨੂੰ ਲਾਂਚ ਹੋਣ ਦੀ ਉਮੀਦ ਹੈ, ਜੋ 9 ਅਪ੍ਰੈਲ ਨੂੰ ਬੰਦ ਹੋਵੇਗਾ। ਮੈਕਰੋਟੈੱਕ ਡਿਵੈੱਲਪਰਜ਼ ਨੂੰ ਲੋਢਾ ਡਿਵੈੱਲਪਰਜ਼ ਨਾਂ ਨਾਲ ਵੀ ਜਾਣਦੇ ਹਨ। ਇਸ ਆਈ. ਪੀ. ਓ. ਜ਼ਰੀਏ ਕੰਪਨੀ ਦਾ 2,500 ਕਰੋੜ ਰੁਪਏ ਜੁਟਾਉਣ ਦਾ ਇਰਾਦਾ ਹੈ। ਕੰਪਨੀ ਨੇ ਇਸ ਦਾ ਇਸ਼ੂ ਪ੍ਰਾਈਸ 483-486 ਰੁਪਏ ਪ੍ਰਤੀ ਸ਼ੇਅਰ ਨਿਰਧਾਰਤ ਕੀਤਾ ਹੈ।
ਡੋਡਲਾ ਡੇਅਰੀ
ਹੈਦਰਾਬਾਦ ਦੀ ਇਹ ਕੰਪਨੀ ਆਈ. ਪੀ. ਓ. ਜ਼ਰੀਏ 800 ਕਰੋੜ ਰੁਪਏ ਜੁਟਾਏਗੀ। ਇਸ ਵਿਚ ਤਾਜ਼ਾ ਇਸ਼ੂ 50 ਕਰੋੜ ਰੁਪਏ ਦਾ ਹੋਵੇਗਾ। ਨਾਲ ਹੀ ਕੰਪਨੀ ਦੇ ਪ੍ਰਮੋਟਰ ਇਸ ਜ਼ਰੀਏ ਤਕਰੀਬਨ 1 ਕਰੋੜ ਤੱਕ ਦੇ ਇਕੁਇਟੀ ਸ਼ੇਅਰਾਂ ਦੀ ਵਿਕਰੀ ਕਰਨਗੇ। ਕੰਪਨੀ ਨੇ ਫਰਵਰੀ ਵਿਚ ਸੇਬੀ ਕੋਲ ਡਰਾਫਟ ਰੈੱਡ ਹੈਰਿੰਗ ਪ੍ਰਾਸਪੈਕਟਸ ਦਾਖਲ ਕੀਤਾ ਸੀ।
ਸੇਵਨ ਆਈਲੈਂਡਸ ਸ਼ਿਪਿੰਗ
ਮੁੰਬਈ ਦੀ ਕੰਪਨੀ ਨੂੰ 600 ਕਰੋੜ ਰੁਪਏ ਦੇ ਆਈ. ਪੀ. ਓ. ਲਈ ਪਹਿਲਾਂ ਸੇਬੀ ਦੀ ਮਨਜ਼ੂਰੀ ਮਿਲ ਚੁੱਕੀ ਹੈ। ਇਸ ਵਿਚ 400 ਕਰੋੜ ਰੁਪਏ ਦੇ ਤਾਜ਼ਾ ਸ਼ੇਅਰ ਸ਼ਾਮਲ ਹਨ, ਨਾਲ ਹੀ ਐੱਫ. ਆਈ. ਐੱਚ ਮੌਰਸ਼ਿਸ ਇਨਵੈੱਸਟਮੈਂਟ 200 ਕਰੋੜ ਰੁਪਏ ਦੇ ਸ਼ੇਅਰ ਵੇਚੇਗੀ।
ਸੋਨਾ BLW ਪ੍ਰੀਸਿਸ਼ਨ ਫੌਰਜਿੰਗਸ
ਵਾਹਨਾਂ ਦੇ ਕਲ-ਪੁਰਜ਼ੇ ਬਣਾਉਣ ਵਾਲੀ ਇਸ ਕੰਪਨੀ ਦੀ 6,000 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਹੈ। ਕੰਪਨੀ ਦੇ ਆਈ. ਪੀ. ਓ. ਵਿਚ 300 ਕਰੋੜ ਰੁਪਏ ਦੇ ਤਾਜ਼ਾ ਸ਼ੇਅਰ ਹੋਣਗੇ। ਇਸ ਕੰਪਨੀ ਦੀ ਸਥਾਪਨਾ 1995 ਵਿਚ ਕੀਤੀ ਗਈ ਸੀ ਅਤੇ ਇਹ ਗੁੜਗਾਓਂ ਦੀ ਪ੍ਰਮੁੱਖ ਆਟੋ ਟੈਕਨਾਲੋਜੀ ਕੰਪਨੀ ਹੈ।
ਇਹ ਵੀ ਪੜ੍ਹੋ- ਖ਼ੁਸ਼ਖ਼ਬਰੀ! ਪੰਜਾਬ ਦੇ ਇਨ੍ਹਾਂ ਸ਼ਹਿਰਾਂ 'ਚ ਸ਼ੁਰੂ ਹੋਣ ਜਾ ਰਹੀ ਹੈ ਰੇਲ ਸਰਵਿਸ
ਆਧਾਰ ਹਾਊਸਿੰਗ ਫਾਈਨੈਂਸ
ਇਹ ਘੱਟ ਆਮਦਨ ਵਾਲੇ ਲੋਕਾਂ ਦੀ ਹਾਊਸਿੰਗ ਫਾਈਨੈਂਸ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ। ਕੰਪਨੀ ਨੇ 7300 ਕਰੋੜ ਰੁਪਏ ਦੇ ਆਈ. ਪੀ. ਓ. ਲਈ ਸੇਬੀ ਕੋਲ ਡ੍ਰਾਫਟ ਪੇਪਰ ਜਮ੍ਹਾ ਕਰਾਏ ਹਨ। ਕੰਪਨੀ ਆਈਪੀਓ ਰਾਹੀਂ 1,500 ਕਰੋੜ ਰੁਪਏ ਦੇ ਨਵੇਂ ਸ਼ੇਅਰ ਜਾਰੀ ਕਰੇਗੀ। ਬਲੈਕਸਟੋਨ 5,800 ਕਰੋੜ ਦੇ ਮੌਜੂਦਾ ਸ਼ੇਅਰ ਵੇਚੇਗੀ।
ਇਹ ਵੀ ਪੜ੍ਹੋ- ਬੈਂਕ FD 'ਤੇ ਵੱਡੀ ਖ਼ਬਰ, ਕਰ ਲਓ ਇਹ ਕੰਮ ਨਹੀਂ ਤਾਂ ਕੱਟ ਜਾਏਗਾ TDS
KIMS ਹੌਸਪਿਟਲਸ
ਕ੍ਰਿਸ਼ਨਾ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਲਿ. ਨੇ 700 ਕਰੋੜ ਰੁਪਏ ਦੇ ਆਈ. ਪੀ. ਓ. ਲਈ ਸੇਬੀ ਕੋਲ ਪੇਪਰ ਜਮ੍ਹਾ ਕੀਤੇ ਹਨ। ਇਹ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੇ ਸਭ ਤੋਂ ਵੱਡੇ ਹੈਲਥੇਕੇਅਰ ਗਰੁੱਪ ਵਿਚੋਂ ਇਕ ਹੈ। ਕੰਪਨੀ ਦੇ ਡੀ. ਆਰ. ਐੱਚ. ਪੀ. ਮੁਤਾਬਕ, ਇਸ ਇਸ਼ੂ ਵਿਚ 200 ਕਰੋੜ ਰੁਪਏ ਦੇ ਤਾਜ਼ਾ ਸ਼ੇਅਰ ਸ਼ਾਮਲ ਹਨ। ਨਾਲ ਹੀ ਪ੍ਰਮੋਟਰ ਅਤੇ ਮੌਜੂਦਾ ਸ਼ੇਅਰਧਾਰਕ ਵੀ ਸ਼ੇਅਰਾਂ ਦੀ ਵਿਕਰੀ ਕਰਨਗੇ।
►ਇਸ ਸਾਲ ਆ ਰਹੇ ਆਈ. ਪੀ. ਓ. ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ