ਰੇਸ਼ਮ ਦੇ ਕੀੜਿਆਂ ਲਈ ਨਰਸਰੀਆਂ ਸਥਾਪਤ ਕਰ ਰਹੀ ਹੈ ਤ੍ਰਿਪੁਰਾ ਸਰਕਾਰ
Sunday, Jun 20, 2021 - 06:56 PM (IST)

ਅਗਰਤਲਾ (ਭਾਸ਼ਾ) - ਤ੍ਰਿਪੁਰਾ ਸਰਕਾਰ ਰੇਸ਼ਮ ਦੇ ਕੀੜੇ ਉਤਪਾਦਕਾਂ ਦੀ ਸਹਾਇਤਾ ਲਈ ਸ਼ਹਿਤੂਤ(ਮਲਬੇਰੀ) ਨਰਸਰੀਆਂ ਖੋਲ੍ਹ ਰਹੀ ਹੈ। ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਮਹਾਮਾਰੀ ਦੇ ਦੌਰਾਨ ਆਪਣੀ ਰੋਜ਼ੀ-ਰੋਟੀ ਗੁਆ ਚੁੱਕੇ ਕਿਸਾਨਾਂ ਦੀ ਸਹਾਇਤਾ ਲਈ ਇਹ ਨਰਸਰੀਆਂ ਸਥਾਪਤ ਕੀਤੀਆਂ ਜਾ ਰਹੀਆਂ ਹਨ। ਸਿਪਹਿਜਾਲਾ ਦੇ ਜ਼ਿਲ੍ਹਾ ਰੇਸ਼ਮ ਕੀੜ੍ਹਾ ਪਾਲਣ ਵਿਕਾਸ ਵਿਭਾਗ ਦੇ ਅਧਿਕਾਰੀ ਤਪਨ ਚੰਦਰਾ ਨੇ ਦੱਸਿਆ ਕਿ ਇਨ੍ਹਾਂ ਨਰਸਰੀਆਂ ਨੂੰ ਸਥਾਪਤ ਕਰਨ ਲਈ ਕਿਸਾਨਾਂ ਨੂੰ ਲਗਾਇਆ ਗਿਆ ਹੈ।
ਉਨ੍ਹਾਂ ਨੂੰ ਛੋਟੇ ਸ਼ਹਿਤੂਤ(ਮੌਰਬੇਰੀ) ਦੇ ਪੌਦੇ ਵੰਡੇ ਜਾਣਗੇ। ਉਨ੍ਹਾਂ ਕਿਹਾ ਕਿ ਵਿਭਾਗ ਰਾਜ ਭਰ ਵਿਚ ਅਜਿਹੇ ਬੂਟੇ ਲਗਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਪਹਿਜਾਲਾ ਵਿਚ ਚਾਰ ਸਮੂਹਾਂ- ਵਿਸ਼ਰਾਮਗੰਜ, ਤਾਕੜਜਾਲਾ, ਕਥਾਲੀਆ ਅਤੇ ਨਲਚਾਰ ਵਿਚ ਨਰਸਰੀਆਂ ਖੋਲ੍ਹੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਦੇਸ਼ 'ਚ ਤੇਜ਼ੀ ਨਾਲ ਵਧ ਰਹੇ ਲੋਨ ਡਿਫਾਲਟ ਦੇ ਮਾਮਲੇ, ਪੇਂਡੂ ਖੇਤਰ ਵੀ ਹੋ ਰਿਹਾ ਪ੍ਰਭਾਵਿਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।