ਲਗਾਤਾਰ ਵਧ ਰਿਹੈ ਸਿਹਤ ਬੀਮਾ ਦਾ ਰੁਝਾਨ, 26 ਫ਼ੀਸਦੀ ਵਧੀ ਗਰੁੱਪ ਇੰਸ਼ੋਰੈਂਸ

Saturday, Apr 29, 2023 - 04:49 PM (IST)

ਲਗਾਤਾਰ ਵਧ ਰਿਹੈ ਸਿਹਤ ਬੀਮਾ ਦਾ ਰੁਝਾਨ, 26 ਫ਼ੀਸਦੀ ਵਧੀ ਗਰੁੱਪ ਇੰਸ਼ੋਰੈਂਸ

ਨਵੀਂ ਦਿੱਲ਼ੀ - ਕੋਰੋਨਾ ਸੰਕਟ ਤੋਂ ਬਾਅਦ ਦੇਸ਼ ਦੇ ਲੋਕਾਂ ਵਿਚ ਸਿਹਤ ਨੂੰ ਲੈ ਕੇ ਸਜਗਤਾ ਦੇਖੀ ਜਾ ਰਹੀ ਹੈ। ਇਸ ਦੇ ਨਾਲ ਹੀ ਇਲਾਜ ਦੇ ਵੱਧ ਖਰਚੇ ਕਾਰਨ ਸਿਹਤ ਬੀਮਾ ਲੈਣ ਵਾਲੇ ਲੋਕਾਂ ਦੀ ਗਿਣਤੀ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਹੀ ਕਾਰਨ ਹੈ ਕਿ 2022-23 ਵਿੱਚ 23.2% ਜ਼ਿਆਦਾ ਸਿਹਤ ਬੀਮਾ ਲਿਆ ਗਿਆ। ਸਮੂਹ ਸਿਹਤ ਬੀਮਾ ਲੈਣ ਵਾਲਿਆਂ ਵਿੱਚ 25.9% ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ : ਫੂਡ ਕੰਪਨੀਆਂ ਨੂੰ ਝਟਕਾ, ਗੁੰਮਰਾਹਕੁੰਨ ਇਸ਼ਤਿਹਾਰਾਂ ਲਈ FSSAI ਨੇ ਦਰਜ ਕੀਤੇ 32 ਕੇਸ

ਖੋਜ ਏਜੰਸੀ ਕੇਰਅਜ਼ ਮੁਤਾਬਕ ਮਾਰਚ ਵਿਚ ਖ਼ਤਮ ਹੋਏ ਵਿੱਤੀ ਸਾਲ ਦਰਮਿਆਨ ਨਾਨ ਲਾਈਫ ਇੰਸ਼ੋਰੈਂਸ ਇੰਡਸਟਰੀ ਨੇ 16.4 ਫ਼ੀਸਦੀ ਦਾ ਵਾਧਾ ਦਰਜ ਕੀਤਾ ਹੈ। ਇਸ ਦੇ ਨਾਲ ਹੀ ਵਾਹਨ ਬੀਮੇ ਵਿਚ ਵੀ 15.4 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। 2022-23 ਦੌਰਾਨ ਸਿਹਤ ਬੀਮਾ ਬਾਜ਼ਾਰ ਵਿਚ ਨਿੱਜੀ ਕੰਪਨੀਆਂ ਦੀ  ਹਿੱਸੇਦਾਰੀ ਵਧ ਕੇ 62 ਫ਼ੀਸਦੀ ਹੋ ਗਈ ਹੈ। ਜਦੋਂਕਿ 2021-22 ਵਿਚ ਇਹ 59 ਫ਼ੀਸਦੀ ਅਤੇ 2020-21 ਵਿਚ ਇਹ 57 ਫ਼ੀਸਦੀ ਸੀ। ਇਸ ਸਾਲ ਮਾਰਚ ਵਿਚ ਨਿੱਜੀ ਕੰਪਨੀਆਂ ਦੀ ਗ੍ਰੋਥ 14.8 ਫ਼ੀਸਦੀ ਰਹੀ, ਜਦੋਂਕਿ ਸਰਕਾਰੀ ਕੰਪਨੀਆਂ ਦੀ 5.8 ਫ਼ੀਸਦੀ।

ਇਹ ਵੀ ਪੜ੍ਹੋ : Swiggy 'ਤੇ ਆਰਡਰ ਕਰਨਾ ਹੋਇਆ ਮਹਿੰਗਾ, ਹੁਣ ਹਰ ਬੁਕਿੰਗ 'ਤੇ ਦੇਣਾ ਹੋਵੇਗਾ ਵਾਧੂ ਚਾਰਜ

ਲਗਾਤਾਰ ਮਹਿੰਗਾ ਹੁੰਦਾ ਜਾ ਰਿਹੈ ਇਲਾਜ

ਇਲਾਜ ਦੇ ਖ਼ਰਚ ਵਿਚ ਸਾਲਾਨਾ 10 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਤਹਿਤ ਹਸਪਤਾਲ ਵਿਚ ਭਰਤੀ ਹੋਣ ਦਾ ਖ਼ਰਚ, ਡਾਕਟਰ ਦੀ ਫ਼ੀਸ, ਦਵਾਈਆਂ, ਟੈਸਟ, ਸਰਜਰੀ ਆਦਿ ਖ਼ਰਚੇ ਸ਼ਾਮਲ ਹਨ।

ਸਾਲ ਦਰ ਸਾਲ ਵਧ ਰਿਹੈ ਬੀਮਾ ਪ੍ਰੀਮਿਅਮ

ਮਹਿੰਗਾਈ ਦੇ ਵਧਣ ਨਾਲ ਲਗਾਤਾਰ ਇਲਾਜ ਵੀ ਮਹਿੰਗਾ ਹੁੰਦਾ ਜਾ ਰਿਹਾ ਹੈ। ਨਤੀਜੇ ਵਜੋਂ ਬੀਮਾ ਕੰਪਨੀਆਂ ਵੀ ਪ੍ਰੀਮਿਅਮ ਦੀ ਰਾਸ਼ੀ ਵਿਚ ਵਾਧਾ ਕਰ ਰਹੀਆਂ ਹਨ।

ਇਹ ਵੀ ਪੜ੍ਹੋ : ਮਾਰਕ ਜ਼ੁਕਰਬਰਗ ਨੇ ਅਮੀਰਾਂ ਦੀ ਸੂਚੀ 'ਚ ਮੁਕੇਸ਼ ਅੰਬਾਨੀ ਨੂੰ ਪਛਾੜਿਆ, 24 ਘੰਟਿਆਂ 'ਚ ਬਦਲੀ ਗੇਮ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News