ਦੇਸ਼ 'ਚ ਘਟਿਆ ਚੀਨੀ ਵਸਤੂਆਂ ਦਾ ਰੁਝਾਨ, ਭਾਰਤ ਦੇਵੇਗਾ ਡਰੈਗਨ ਨੂੰ 75 ਹਜ਼ਾਰ ਕਰੋੜ ਦਾ ਝਟਕਾ!
Saturday, Sep 03, 2022 - 05:07 PM (IST)
ਨਵੀਂ ਦਿੱਲੀ - ਇਸ ਵਾਰ ਭਾਰਤ ਨੇ ਦੀਵਾਲੀ 'ਤੇ ਚੀਨ ਨੂੰ ਕਰੀਬ 75 ਹਜ਼ਾਰ ਕਰੋੜ ਰੁਪਏ ਦਾ ਝਟਕਾ ਦੇਣ ਦਾ ਮਨ ਬਣਾ ਲਿਆ ਹੈ। ਹਰ ਸਾਲ ਰੱਖੜੀ ਤੋਂ ਨਵੇਂ ਸਾਲ ਤੱਕ ਦੇ 5 ਮਹੀਨਿਆਂ ਦੇ ਤਿਉਹਾਰੀ ਸੀਜ਼ਨ ਦਰਮਿਆਨ ਭਾਰਤੀ ਵਪਾਰੀ ਅਤੇ ਡਿਸਟ੍ਰੀਬਿਊਟਰ ਚੀਨ ਤੋਂ ਤਕਰੀਬਨ 80 ਹਜ਼ਾਰ ਕਰੋੜ ਦਾ ਆਮ ਲੋੜਾਂ ਵਾਲਾ ਸਮਾਨ ਆਯਾਤ ਕਰਦੇ ਹਨ। ਪਰ ਇਸ ਵਾਰ ਚੀਨੀ ਵਸਤੂਆਂ ਦਾ ਬਾਈਕਾਟ ਕਰਨ ਦੇ ਰੁਝਾਨ ਤਹਿਤ ਚੀਨੀ ਵਪਾਰ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ ਕਿਉਂਕਿ ਦੇਸ਼ ਭਰ ਦੇ ਵਪਾਰੀਆਂ ਨੇ ਆਪਣੇ ਅਦਾਰਿਆਂ ਵਿੱਚ ਭਾਰਤੀ ਮਾਲ ਦੀ ਲੌੜੀਂਦੀ ਵਿਵਸਥਾ ਕਰਨੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : NBFC ਲਈ ਵੱਡਾ ਝਟਕਾ! RBI ਦੇ ਨਵੇਂ ਨਿਯਮਾਂ ਨਾਲ ਵਧਣਗੀਆਂ ਸ਼ੈਡੋ ਬੈਂਕਾਂ ਦੀਆਂ ਮੁਸੀਬਤਾਂ
ਦਰਅਸਲ, ਪਿਛਲੇ ਦੋ ਸਾਲਾਂ ਵਿੱਚ ਕੋਵਿਡ ਮਹਾਮਾਰੀ ਕਾਰਨ ਦਿੱਲੀ ਸਮੇਤ ਦੇਸ਼ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਬਜ਼ਾਰ 'ਚ ਪੈਸੇ ਦੀ ਭਾਰੀ ਕਿੱਲਤ ਅਤੇ ਭਾਰੀ ਕਰਜ਼ਿਆਂ ਕਾਰਨ ਵਪਾਰੀ ਵਰਗ ਭਾਰੀ ਵਿੱਤੀ ਦਬਾਅ 'ਚ ਹੈ ਪਰ 31 ਅਗਸਤ ਤੋਂ ਸ਼ੁਰੂ ਹੋਏ ਗਣੇਸ਼ ਤਿਉਹਾਰ 'ਚ ਚੰਗੇ ਕਾਰੋਬਾਰ ਅਤੇ ਭਾਰਤੀ ਉਤਪਾਦਾਂ ਦੀ ਖਰੀਦੋ-ਫਰੋਖਤ ਕਾਰਨ ਵਪਾਰੀਆਂ ਨੂੰ ਉਮੀਦ ਹੈ ਕਿ ਇਸ ਸਾਲ ਦੀਵਾਲੀ ਤੱਕ ਦੇਸ਼ ਵਿਚ ਤਿਉਹਾਰੀ ਵਿਕਰੀ 1 ਲੱਖ ਕਰੋੜ ਰੁਪਏ ਤੱਕ ਜਾ ਸਕਦੀ ਹੈ। ਦੂਜੇ ਪਾਸੇ ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਕੈਟ) ਵੱਲੋਂ 31 ਅਗਸਤ ਤੋਂ ਇਕ ਵਾਰ ਫਿਰ ਚੀਨੀ ਸਾਮਾਨ ਦੇ ਬਾਈਕਾਟ ਦੀ ਦੇਸ਼ ਵਿਆਪੀ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਇਸ ਸਾਲ ਵੀ ਭਾਰਤ ਨੂੰ ਰੋਜ਼ਮਰ੍ਹਾ ਦੀਆਂ ਵਸਤਾਂ ਅਤੇ ਤਿਉਹਾਰਾਂ ਦੀ ਖਰੀਦਦਾਰੀ ਨੂੰ ਲੈ ਕੇ ਚੀਨ ਨੂੰ ਕਰੀਬ 75 ਹਜ਼ਾਰ ਕਰੋੜ ਰੁਪਏ ਦੇ ਕਾਰੋਬਾਰ ਨੂੰ ਵੱਡਾ ਝਟਕਾ ਲੱਗਣਾ ਯਕੀਨੀ ਹੈ।
ਸੀਏਆਈਟੀ ਨੂੰ ਉਮੀਦ ਹੈ ਕਿ ਦੀਵਾਲੀ ਦੇ ਤਿਉਹਾਰ ਦੀ ਵਿਕਰੀ ਦੀ ਮਿਆਦ ਦੇ ਦੌਰਾਨ, ਦੀਵਾਲੀ ਅਤੇ ਤਿਉਹਾਰਾਂ ਨਾਲ ਸਬੰਧਤ ਵੱਖ-ਵੱਖ ਵਸਤੂਆਂ ਦੀ ਖਰੀਦ ਤੋਂ ਇਲਾਵਾ ਖਪਤਕਾਰਾਂ ਦੁਆਰਾ ਅਰਥਵਿਵਸਥਾ ਵਿੱਚ ਲਗਭਗ 2.5 ਲੱਖ ਕਰੋੜ ਰੁਪਏ ਦੀ ਪੂੰਜੀ ਦਾ ਪ੍ਰਵਾਹ ਹੋ ਸਕਦਾ ਹੈ। CAIT ਦੁਆਰਾ ਸਾਲ 2020 ਤੋਂ ਦੇਸ਼ ਭਰ ਵਿੱਚ ਚੀਨੀ ਸਮਾਨ ਦੇ ਲਗਾਤਾਰ ਬਾਈਕਾਟ ਦੀ ਮੁਹਿੰਮ ਦਾ ਇੱਕ ਪ੍ਰਭਾਵ ਇਹ ਹੈ ਕਿ ਜਿੱਥੇ ਵੱਡੀ ਗਿਣਤੀ ਵਿੱਚ ਭਾਰਤੀ ਵਪਾਰੀਆਂ ਅਤੇ ਦਰਾਮਦਕਾਰਾਂ ਨੇ ਚੀਨ ਤੋਂ ਸਮਾਨ ਮੰਗਵਾਉਣਾ ਬੰਦ ਕਰ ਦਿੱਤਾ ਹੈ, ਉੱਥੇ ਇੱਕ ਹੋਰ ਮਹੱਤਵਪੂਰਨ ਤਬਦੀਲੀ ਇਹ ਹੈ ਕਿ ਖਪਤਕਾਰ ਵੀ ਚੀਨ ਦਾ ਸਮਾਨ ਖ਼ਰੀਦਣ ਵਿਚ ਦਿਲਚਸਪੀ ਨਹੀਂ ਦਿਖਾ ਰਹੇ, ਜਿਸ ਕਾਰਨ ਭਾਰਤੀ ਵਸਤਾਂ ਦੀ ਮੰਗ ਵਧਣੀ ਤੈਅ ਹੈ। ਇਹ ਰੁਝਾਨ ਸਪੱਸ਼ਟ ਕਰਦਾ ਹੈ ਕਿ ਕਾਰੀਗਰਾਂ, ਮਿੱਟੀ ਦੇ ਭਾਂਡੇ ਬਣਾਉਣ ਵਾਲੇ ਅਤੇ ਛੋਟੇ ਉੱਦਮੀਆਂ ਨੂੰ ਇਸ ਤਿਉਹਾਰੀ ਸੀਜ਼ਨ ਵਿੱਚ ਵੱਡਾ ਕਾਰੋਬਾਰ ਮਿਲਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਮੁਸਾਫਰਾਂ ਨੂੰ ਉਡਾਣਾਂ ’ਚ ਬਦਲਾਅ ਬਾਰੇ ਪਹਿਲਾਂ ਹੀ ਸੂਚਿਤ ਕਰਨ ਦੀ ਵਿਵਸਥਾ ਬਣਾਏਗੀ ਏਅਰ ਇੰਡੀਆ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।