ਅਮਰੀਕਾ ’ਤੇ ਮੰਦੀ ਦਾ ਖਤਰਾ! ਫੈੱਡ ਰਿਜ਼ਰਵ ਦੀ ਚਿਤਾਵਨੀ-ਹੁਣ 50 ਫੀਸਦੀ ਪਹੁੰਚਿਆ ਮੰਦੀ ਦਾ ਖਦਸ਼ਾ

11/25/2022 1:35:45 PM

ਨਵੀਂ ਦਿੱਲੀ (ਇੰਟ.) – ਅਮਰੀਕਾ ’ਤੇ ਮੰਦੀ ਦਾ ਖਤਰਾ ਵਧਦਾ ਜਾ ਰਿਹਾ ਹੈ। ਹੁਣ ਤੱਕ ਰੇਟਿੰਗ ਏਜੰਸੀਆਂ ਅਤੇ ਇਨਵੈਸਟਰਸ ਫਰਮ ਹੀ ਇਸ ਦਾ ਦਾਅਵਾ ਕਰ ਰਹੇ ਸਨ ਪਰ ਹੁਣ ਅਮਰੀਕੀ ਕੇਂਦਰੀ ਬੈਂਕ ਫੈੱਡਰਲ ਰਿਜ਼ਰਵ ਦੇ ਮੈਂਬਰਾਂ ਨੇ ਵੀ ਮੰਦੀ ਵਧਣ ਦਾ ਖਦਸ਼ਾ ਪ੍ਰਗਟਾਇਆ ਹੈ। ਫੈੱਡ ਰਿਜ਼ਰਵ ਦੇ ਮੈਂਬਰ ਨੇ ਕਿਹਾ ਕਿ ਅਮਰੀਕਾ ’ਤੇ ਮੰਦੀ ਦਾ ਖਤਰਾ ਹੋਰ ਵਧਦਾ ਜਾ ਰਿਹਾ ਹੈ। ਹੁਣ ਇਸ ਦਾ ਖਦਸ਼ਾ ਵਧ ਕੇ 50 ਫੀਸਦੀ ’ਤੇ ਪਹੁੰਚ ਗਿਆ ਹੈ। ਖਪਤਕਾਰ ਖਰਚ ’ਚ ਗਿਰਾਵਟ ਅਤੇ ਵਿਆਜ ਦਰਾਂ ’ਚ ਲਗਾਤਾਰ ਹੋ ਰਹੇ ਵਾਧੇ ਕਾਰਨ ਇਹ ਖਤਰਾ ਹੋਰ ਵਧ ਗਿਆ ਹੈ। ਫੈੱਡਰਲ ਰਿਜ਼ਰਵ ਦੇ ਸਟਾਫ ਇਕਨੌਮਿਸਟ ਨੇ ਕਿਹਾ ਕਿ ਗਲੋਬਲ ਅਰਥਵਿਵਸਥਾ ’ਤੇ ਵੀ ਮੰਦੀ ਦਾ ਖਤਰਾ ਵਧ ਰਿਹਾ ਹੈ। ਮਾਰਚ ਤੋਂ ਵਿਆਜ ਦਰਾਂ ’ਚ ਲਗਾਤਾਰ ਵਾਧਾ ਕਰਨ ਵਾਲੇ ਫੈੱਡ ਰਿਜ਼ਰਵ ਨੇ ਪਹਿਲੀ ਵਾਰ ਮੰਦੀ ਨੂੰ ਲੈ ਕੇ ਕੋਈ ਅਨੁਮਾਨ ਦਿੱਤਾ ਹੈ। 1-2 ਦਸੰਬਰ ਨੂੰ ਮੁੜ ਫੈੱਡਰਲ ਕਮੇਟੀ ਦੀ ਬੈਠਕ ਹੋਣੀ ਹੈ, ਜਿਸ ’ਚ ਇਕ ਵਾਰ ਮੁੜ ਵਿਆਜ ਦਰਾਂ ਵਧਾਉਣ ਦਾ ਫੈਸਲਾ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਨਵੇਂ ਰੂਪ 'ਚ ਨਜ਼ਰ ਆਉਣਗੇ Air India ਦੇ ਕਰੂ ਮੈਂਬਰਸ, ਕੰਪਨੀ ਨੇ ਜਾਰੀ ਕੀਤੀਆਂ ਗਾਈਡਲਾਈਨਸ

ਹਾਲਾਂਕਿ ਇਸ ਤੋਂ ਪਹਿਲਾਂ ਫੈੱਡ ਰਿਜ਼ਰਵ ਵਲੋਂ ਜਾਰੀ ਮਿੰਟਸ ’ਚ ਕਿਹਾ ਗਿਆ ਹੈ ਕਿ ਨਿੱਜੀ ਖਰਚੇ ’ਚ ਲਗਾਤਾਰ ਗਿਰਾਵਟ ਆ ਰਹੀ ਹੈ ਅਤੇ ਵਿੱਤੀ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਇਸ ਨਾਲ ਮੰਦੀ ਦਾ ਖਤਰਾ ਹੋਰ ਵਧ ਸਕਦਾ ਹੈ। ਮਹਿੰਗਾਈ ਨੂੰ ਰੋਕਣ ਲਈ ਹੋ ਰਹੇ ਵਿਆਜ ਦਰਾਂ ’ਚ ਵਾਧੇ ਦਾ ਅਸਰ ਵੀ ਵਿਕਾਸ ’ਤੇ ਦਿਖਾਈ ਦੇਵਾਗਾ ਅਤੇ ਇਸ ’ਚ ਸੁਸਤੀ ਆ ਸਕਦੀ ਹੈ।

ਕੀ ਹੈ ਏਜੰਸੀਆਂ ਦਾ ਅਨੁਮਾਨ

ਗਲੋਬਲ ਇਨਵੈਸਟਰ ਫਰਮ ਗੋਲਡਮੈਨ ਸਾਕਸ ਨੇ ਕੁੱਝ ਮਹੀਨੇ ਪਹਿਲਾਂ ਅਮਰੀਕਾ ’ਚ ਮੰਦੀ ਆਉਣ ਦਾ ਖਦਸ਼ਾ 35 ਫੀਸਦੀ ਪ੍ਰਗਟਾਇਆ ਸੀ ਪਰ ਹੁਣ ਫੈੱਡ ਰਿਜ਼ਰਵ ਨੇ ਇਸ ਨੂੰ ਵਧਾ ਕੇ 50 ਫੀਸਦੀ ਕਰ ਦਿੱਤਾ ਹੈ। ਇੰਨਾ ਹੀ ਨਹੀਂ ਬਲੂਮਬਰਗ ਨੇ ਇਕਨੌਮਿਸਟ ਦਰਮਿਆਨ ਕਰਵਾਏ ਗਏ ਸਰਵੇ ’ਚ ਕਿਹਾ ਹੈ ਕਿ ਅਗਲੇ ਸਾਲ ਮੰਦੀ ਦਾ ਖਤਰਾ 65 ਫੀਸਦੀ ਹੈ ਜਦ ਕਿ ਕੁੱਝ ਅਰਥਸ਼ਾਸਤਰੀਆਂ ਨੇ ਤਾਂ ਮੰਦੀ ਦਾ 100 ਫੀਸਦੀ ਖਦਸ਼ਾ ਪ੍ਰਗਟਾਇਆ ਹੈ।

ਇਹ ਵੀ ਪੜ੍ਹੋ : ਬਜਟ ’ਚ ਪਿੰਡਾਂ ਨੂੰ ਮਿਲ ਸਕਦਾ ਹੈ ਵੱਡਾ ਤੋਹਫਾ, ਵੈੱਲਫੇਅਰ ਸਕੀਮਾਂ ’ਤੇ ਖਰਚਾ ਵਧਾਉਣ ਦੀ ਤਿਆਰੀ

ਕੀ ਬੋਲੇ ਫੈੱਡ ਰਿਜ਼ਰਵ ਮੁਖੀ

ਫੈੱਡਰਲ ਰਿਜ਼ਰਵ ਦੇ ਮੁਖੀ ਜੇਰੋਮ ਪਾਵੇਲ ਨੇ ਵੀ ਪੱਤਰਕਾਰਾਂ ਨੂੰ ਕਿਹਾ ਸੀ ਕਿ ਫਿਲਹਾਲ ਇਹ ਕੋਈ ਵੀ ਨਹੀਂ ਜਾਣਦਾ ਕਿ ਮੰਦੀ ਕਦੋਂ ਅਤੇ ਕਿੱਥੇ ਆਵੇਗੀ। ਇਹੀ ਆਵੇਗੀ ਵੀ ਜਾਂ ਨਹੀਂ। ਜੇ ਆਉਂਦੀ ਹੈ ਤਾਂ ਮੰਦੀ ਕਿੰਨੀ ਨੁਕਸਾਨਦੇਹ ਹੋਵੇਗੀ। ਪਾਵੇਲ ਨੇ ਭਾਵੇਂ ਹੀ ਮੰਦੀ ਦੇ ਖਦਸ਼ੇ ਤੋਂ ਫਿਲਹਾਲ ਇਨਕਾਰ ਕਰ ਦਿੱਤਾ ਹੈ ਪਰ ਕਈ ਰੇਟਿੰਗ ਏਜੰਸੀਆਂ ਅਤੇ ਅਰਥਸ਼ਾਸਤਰੀ ਇਸ ਦਾ ਖਦਸ਼ਾ ਪ੍ਰਗਟਾ ਰਹੇ ਹਨ।

ਇਹ ਵੀ ਪੜ੍ਹੋ : ਭਾਰਤ ਦਾ ਖ਼ਾਦ ਦਾ ਸਭ ਤੋਂ ਵੱਡਾ ਸਪਲਾਇਰ ਬਣਿਆ ਰੂਸ

ਜੇ ਮੰਦੀ ਆਈ ਤਾਂ...

ਜਿਵੇਂ ਕਿ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਜੇ ਅਮਰੀਕਾ ’ਚ ਮੰਦੀ ਆਉਂਦੀ ਹੈ ਤਾਂ ਇਸ ਦਾ ਭਾਰਤੀ ਕੰਪਨੀਆਂ ਅਤੇ ਭਾਰਤੀ ਅਰਥਵਿਵਸਥਾ ’ਤੇ ਵੀ ਅਸਰ ਪੈ ਸਕਦਾ ਹੈ। ਸਭ ਤੋਂ ਵੱਧ ਨੁਕਸਾਨ ਭਾਰਤੀ ਆਈ. ਟੀ. ਸੈਕਟਰ ’ਤੇ ਹੋਵੇਗਾ ਕਿਉਂਕਿ ਸਾਡੀਆਂ ਆਈ. ਟੀ. ਕੰਪਨੀਆਂ ਦੀ 35 ਫੀਸਦੀ ਕਮਾਈ ਅਮਰੀਕੀ ਬਾਜ਼ਾਰ ਤੋਂ ਹੁੰਦੀ ਹੈ। ਉੱਥੇ ਸੁਸਤੀ ਹੋਣ ’ਤੇ ਇਨ੍ਹਾਂ ਕੰਪਨੀਆਂ ਦੀ ਕਮਾਈ ’ਤੇ ਵੀ ਅਸਰ ਪਵੇਗਾ। ਇਸ ਤੋਂ ਇਲਾਵਾ ਸ਼ੇਅਰ ਬਾਜ਼ਾਰ ਅਤੇ ਸੋਨੇ-ਚਾਂਦੀ ਦੀਆਂ ਕੀਮਤਾਂ ’ਤੇ ਵੀ ਇਸ ਦਾ ਅਸਰ ਦਿਖਾਈ ਦੇਵੇਗਾ।

ਇਹ ਵੀ ਪੜ੍ਹੋ : ਜਲਦ ਟਾਟਾ ਗਰੁੱਪ ਦੀ ਹੋ ਜਾਵੇਗੀ Bisleri!, 7000 ਕਰੋੜ ਰੁਪਏ 'ਚ ਹੋ ਸਕਦੀ ਹੈ ਡੀਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News