ਸ਼ੇਅਰ ਬਾਜ਼ਾਰ ''ਚ ਫਿਰ ਪਰਤੀ ਰੌਣਕ, ਸੈਂਸੈਕਸ 200 ਅੰਕ ਤੋਂ ਜ਼ਿਆਦਾ ਚੜ੍ਹਿਆ

Wednesday, Jun 01, 2022 - 12:09 PM (IST)

ਸ਼ੇਅਰ ਬਾਜ਼ਾਰ ''ਚ ਫਿਰ ਪਰਤੀ ਰੌਣਕ, ਸੈਂਸੈਕਸ 200 ਅੰਕ ਤੋਂ ਜ਼ਿਆਦਾ ਚੜ੍ਹਿਆ

ਮੁੰਬਈ- ਇਕ ਦਿਨ ਦੀ ਗਿਰਾਵਟ ਤੋਂ ਬਾਅਦ ਹਫਤੇ ਦੇ ਤੀਜੇ ਕਾਰੋਬਾਰੀ ਦਿਨ ਬੁੱਧਵਾਰ ਨੂੰ ਫਿਰ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਹਰੇ ਨਿਸ਼ਾਨ 'ਤੇ ਹੋਈ ਅਤੇ ਦੋਵੇਂ ਇੰਡੈਕਸ ਵਾਧੇ ਦੇ ਨਾਲ ਖੁੱਲ੍ਹੇ। ਇਕ ਪਾਸੇ ਜਿਥੇ ਬੰਬਈ ਸਟਾਕ ਐਕਸਚੇਂਜ ਦੇ 30 ਸ਼ੇਅਰਾਂ ਵਾਲੇ ਸੈਂਸੈਕਸ ਸੂਚਕਾਂਕ ਨੇ 200 ਅੰਕ ਤੋਂ ਜ਼ਿਆਦਾ ਉਛਲ ਕੇ ਸ਼ੁਰੂਆਤ ਕੀਤੀ ਤਾਂ ਨੈਸ਼ਨਲ ਸਟਾਕਸ ਐਕਸਚੇਂਜ ਦੇ ਨਿਫਟੀ ਸੂਚਕਾਂਕ ਨੇ 16,600 ਦੇ ਉਪਰ ਕਾਰੋਬਾਰ ਸ਼ੁਰੂ ਕੀਤਾ।
ਫਿਲਹਾਲ ਸੈਂਸੈਕਸ 221 ਅੰਕ ਜਾਂ 0.40 ਫੀਸਦੀ ਵਾਧੇ ਦੇ ਨਾਲ 55,787 ਦੇ ਪੱਧਰ 'ਤੇ, ਜਦੋਂਕਿ ਨਿਫਟੀ 63 ਅੰਕ ਜਾਂ 0.38 ਫੀਸਦੀ ਦੀ ਤੇਜ਼ੀ ਦੇ ਨਾਲ 16,647 ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਤੋਂ ਪਹਿਲੇ ਬੀਤੇ ਕਾਰੋਬਾਰੀ ਸੈਸ਼ਨ 'ਚ ਬੀ.ਐੱਸ.ਈ. ਦੇ ਸੈਂਸੈਕਸ 359 ਅੰਕ ਦੀ ਗਿਰਾਵਟ ਦੇ ਨਾਲ 55,566 ਦੇ ਪੱਧਰ 'ਤੇ ਅਤੇ ਐੱਨ.ਐੱਸ.ਈ. ਦਾ ਨਿਫਟੀ 77 ਅੰਕ ਫਿਸਲ ਕੇ 16,585 ਦੇ ਪੱਧਰ 'ਤੇ ਬੰਦ ਹੋਇਆ ਸੀ।


author

Aarti dhillon

Content Editor

Related News