ਸ਼ੇਅਰ ਬਾਜ਼ਾਰ 'ਚ ਗਿਰਾਵਟ ਜਾਰੀ, ਸੈਂਸੈਕਸ 287 ਅੰਕ ਟੁੱਟਿਆ ਤੇ ਨਿਫਟੀ ਵੀ ਡਿੱਗਾ

Monday, Nov 22, 2021 - 10:05 AM (IST)

ਸ਼ੇਅਰ ਬਾਜ਼ਾਰ 'ਚ ਗਿਰਾਵਟ ਜਾਰੀ, ਸੈਂਸੈਕਸ 287 ਅੰਕ ਟੁੱਟਿਆ ਤੇ ਨਿਫਟੀ ਵੀ ਡਿੱਗਾ

ਮੁੰਬਈ - ਹਫਤੇ ਦੇ ਪਹਿਲੇ ਦਿਨ ਸੋਮਵਾਰ ਨੂੰ ਸ਼ੇਅਰ ਬਾਜ਼ਾਰ 'ਚ ਗਿਰਾਵਟ ਦਾ ਦੌਰ ਜਾਰੀ ਹੈ। ਬੀਐਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 287.16 ਅੰਕ ਜਾਂ 0.48 ਫੀਸਦੀ ਦੀ ਗਿਰਾਵਟ ਨਾਲ 59,348.85 'ਤੇ ਖੁੱਲ੍ਹਿਆ, ਜਦੋਂ ਕਿ ਐਨਐਸਈ ਦੇ ਨਿਫਟੀ ਨੇ ਵੀ ਲਾਲ ਨਿਸ਼ਾਨ 'ਤੇ ਕਾਰੋਬਾਰ ਦੀ ਸ਼ੁਰੂਆਤ ਕੀਤੀ। ਬਾਜ਼ਾਰ ਖੁੱਲ੍ਹਦੇ ਹੀ ਨਿਫਟੀ 87.35 ਅੰਕ ਜਾਂ 0.49 ਫੀਸਦੀ ਡਿੱਗ ਕੇ 17,677.45 ਦੇ ਪੱਧਰ 'ਤੇ ਆ ਗਿਆ।

ਪਿਛਲੇ ਹਫ਼ਤੇ ਦੇ ਆਖ਼ਰੀ ਕਾਰੋਬਾਰੀ ਦਿਨ ਭਾਵ ਵੀਰਵਾਰ ਨੂੰ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਬੰਦ ਹੋਇਆ। ਘਰੇਲੂ ਸ਼ੇਅਰ ਬਾਜ਼ਾਰ ਦੇ ਨਾਲ-ਨਾਲ ਏਸ਼ੀਆਈ ਬਾਜ਼ਾਰ 'ਚ ਵੀ ਗਿਰਾਵਟ ਦੇਖਣ ਨੂੰ ਮਿਲੀ। ਵੀਰਵਾਰ ਨੂੰ BSE ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 372.32 ਅੰਕ ਡਿੱਗ ਕੇ 59,636.01 'ਤੇ ਅਤੇ ਨਿਫਟੀ 133.85 ਅੰਕ ਡਿੱਗ ਕੇ 17,764.80 'ਤੇ ਬੰਦ ਹੋਇਆ।  ਸ਼ੁੱਕਰਵਾਰ ਨੂੰ ‘ਗੁਰੂ ਨਾਨਕ ਜਯੰਤੀ’ ਉੱਤੇ ਬਾਜ਼ਾਰ ’ਚ ਛੁੱਟੀ ਰਹੀ।

ਸੈਂਸੈਕਸ ਦੀਆਂ 10 ’ਚੋਂ 9 ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 1.47 ਲੱਖ ਕਰੋੜ ਰੁਪਏ ਘਟਿਆ

ਸੈਂਸੈਕਸ ਦੀਆਂ ਚੋਟੀ ਦੀਆਂ 10 ’ਚੋਂ 9 ਕੰਪਨੀਆਂ ਦੇ ਬਾਜ਼ਾਰ ਪੂੰਜੀਕਰਨ (ਮਾਰਕੀਟ ਕੈਪ) ਵਿਚ ਬੀਤੇ ਹਫਤੇ 1,47,360.93 ਕਰੋੜ ਦੀ ਗਿਰਾਵਟ ਆਈ। ਸਭ ਤੋਂ ਵੱਧ ਨੁਕਸਾਨ ’ਚ ਰਿਲਾਇੰਸ ਇੰਡਸਟ੍ਰੀਜ਼ ਰਹੀ। ਚੋਟੀ ਦੀਆਂ 10 ਕੰਪਨੀਆਂ ਦੀ ਸੂਚੀ ’ਚ ਇਨਫੋਸਿਸ ਇਕੋ-ਇਕ ਕੰਪਨੀ ਰਹੀ, ਜਿਸ ਦਾ ਬਾਜ਼ਾਰ ਪੂੰਜੀਕਰਨ ਹਫਤੇ ਦੌਰਾਨ ਵਧਿਆ। ਘੱਟ ਕਾਰੋਬਾਰੀ ਸੈਸ਼ਨਾਂ ਵਾਲੇ ਬੀਤੇ ਹਫਤੇ ’ਚ ਬੀ. ਐੱਸ. ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 1,050.68 ਅੰਕ ਜਾਂ 1.73 ਫੀਸਦੀ ਹੇਠਾਂ ਆਇਆ।


author

Harinder Kaur

Content Editor

Related News