ਸ਼ੇਅਰ ਬਾਜ਼ਾਰ ''ਚ ਮਾਮੂਲੀ ਗਿਰਾਵਟ, 40000 ਦੇ ਉੱਪਰ ਕਾਰੋਬਾਰ ਕਰ ਰਿਹਾ ਸੈਂਸੈਕਸ

Tuesday, Oct 20, 2020 - 09:47 AM (IST)

ਸ਼ੇਅਰ ਬਾਜ਼ਾਰ ''ਚ ਮਾਮੂਲੀ ਗਿਰਾਵਟ, 40000 ਦੇ ਉੱਪਰ ਕਾਰੋਬਾਰ ਕਰ ਰਿਹਾ ਸੈਂਸੈਕਸ

ਮੁੰਬਈ — ਸ਼ੇਅਰ ਬਾਜ਼ਾਰ ਅੱਜ ਮਾਮੂਲੀ ਗਿਰਾਵਟ ਲੈ ਕੇ ਖੁੱਲ੍ਹਿਆ ਹੈ। ਹਫਤੇ ਦੇ ਦੂਜੇ ਕਾਰੋਬਾਰੀ ਦਿਨ ਯਾਨੀ ਕਿ ਅੱਜ ਮੰਗਲਵਾਰ ਨੂੰ ਪ੍ਰਮੁੱਖ ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 65.65 ਅੰਕ ਭਾਵ 0.16 ਫੀਸਦੀ ਦੀ ਗਿਰਾਵਟ ਨਾਲ 40365.95 ਦੇ ਪੱਧਰ 'ਤੇ ਖੁਲ੍ਹਿਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਸ਼ੁਰੂਆਤੀ ਕਾਰੋਬਾਰ ਦੌਰਾਨ 12.05 ਅੰਕ ਭਾਵ 0.10 ਫੀਸਦੀ ਦੀ ਗਿਰਾਵਟ ਨਾਲ 11,861 'ਤੇ ਖੁਲ੍ਹਿਆ। 

ਟਾਪ ਗੇਨਰਜ਼

ਕੋਲ ਇੰਡਿਆ, ਅਲਟ੍ਰਾਟੈਕ ਸੀਮੈਂਟ, ਐਨ.ਟੀ.ਪੀ.ਸੀ., ਆਈ.ਓ.ਸੀ. , ਐਚ.ਡੀ.ਐਫ.ਸੀ.

ਟਾਪ ਲੂਜ਼ਰਜ਼

ਆਈ.ਸੀ.ਆਈ.ਸੀ.ਆਈ. ਬੈਂਕ, ਅਡਾਣੀ ਪੋਰਟਸ, ਭਾਰਤੀ ਏਅਰਟੈੱਲ, ਇੰਡਸਇੰਡ ਬੈਂਕ, ਬਜਾਜ ਫਾਇਨਾਂਸ

ਪਿਛਲੇ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਦਿਨ ਭਰ ਦੇ ਉਤਰਾਅ-ਚੜ੍ਹਾਅ ਦੇ ਬਾਅਦ ਹਰੇ ਨਿਸ਼ਾਨ 'ਤੇ ਬੰਦ ਹੋਇਆ ਸੀ। ਸੈਂਸੈਕਸ 1.12 ਫ਼ੀਸਦੀ ਦੀ ਤੇਜ਼ੀ ਨਾਲ 448.62 ਅੰਕ ਉੱਪਰ 40431.60 ਦੇ ਪੱਧਰ 'ਤੇ ਬੰਦ ਹੋਇਆ ਸੀ। ਇਸ ਦੇ ਨਾਲ ਹੀ ਨਿਫਟੀ 0.94 ਫੀਸਦੀ ਭਾਵ 110.60 ਅੰਕ ਦੇ ਵਾਧੇ ਨਾਲ 11873.05 ਦੇ ਪੱਧਰ 'ਤੇ ਬੰਦ ਹੋਇਆ ਸੀ।

ਸੋਮਵਾਰ ਨੂੰ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ 'ਤੇ ਖੁੱਲ੍ਹਿਆ ਸੀ। ਸੈਂਸੈਕਸ 348.55 ਭਾਵ 0.87 ਫੀਸਦੀ ਉੱਪਰ 40331.53 ਦੇ ਪੱਧਰ 'ਤੇ ਖੁੱਲ੍ਹਿਆ ਸੀ ਅਤੇ ਨਿਫਟੀ ਦੀ ਸ਼ੁਰੂਆਤ 116.75 ਅੰਕ ਯਾਨੀ ਕਿ 0.99 ਫ਼ੀਸਦੀ ਉੱਪਰ 11,879.20 'ਤੇ ਹੋਈ ਸੀ।


author

Harinder Kaur

Content Editor

Related News