ਸ਼ੇਅਰ ਬਾਜ਼ਾਰ ''ਚ ਪਰਤੀ ਰੌਣਕ, ਸੈਂਸੈਕਸ 32000 ਤੋਂ ਉੱਪਰ ਤੇ ਨਿਫਟੀ ਵਿਚ ਵੀ ਵਾਧਾ

04/29/2020 10:07:31 AM

ਮੁੰਬਈ - ਹਫਤੇ ਦੇ ਤੀਜੇ ਕਾਰੋਬਾਰੀ ਦਿਨ ਯਾਨੀ ਕਿ ਅੱਜ ਬੁੱਧਵਾਰ ਨੂੰ ਲਗਾਤਾਰ ਤੀਜੇ ਦਿਨ ਸ਼ੇਅਰ ਬਾਜ਼ਾਰ ਵਾਧਾ ਲੈ ਕੇ  ਖੁੱਲ੍ਹਿਆ ਹੈ। ਅੱਜ ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 200.52 ਅੰਕ ਯਾਨੀ ਕਿ 0.62 ਫੀਸਦੀ ਦੀ ਤੇਜ਼ੀ ਨਾਲ 32315.04 ਦੇ ਪੱਧਰ 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 56.70 ਅੰਕ ਯਾਨੀ ਕਿ 0.60 ਫੀਸਦੀ ਦੀ ਤੇਜ਼ੀ ਨਾਲ ਖੁੱਲ੍ਹ ਕੇ 9437.60 ਦੇ ਪੱਧਰ 'ਤੇ ਖੁੱਲ੍ਹਿਆ ਹੈ।

ਗਲੋਬਲ ਬਾਜ਼ਾਰ 

ਮੰਗਲਵਾਰ ਨੂੰ ਅਮਰੀਕੀ ਬਾਜ਼ਾਰ ਗਿਰਾਵਟ ਨਾਲ ਬੰਦ ਹੋਏ। ਅਮਰੀਕੀ ਬਾਜ਼ਾਰ ਡਾਓ ਜੋਂਨਸ 0.13% ਦੀ ਗਿਰਾਵਟ ਨਾਲ 32.23 ਅੰਕ ਹੇਠਾਂ  24,101.60 ਦੇ ਪੱਧਰ 'ਤੇ ਬੰਦ ਹੋਇਆ। ਨੈਸਡੈਕ 1.40 ਪ੍ਰਤੀਸ਼ਤ ਹੇਠਾਂ 122.43 ਅੰਕ ਦੀ ਗਿਰਾਵਟ ਨਾਲ 8,607.73 'ਤੇ ਬੰਦ ਹੋਇਆ ਸੀ। ਐੱਸ.ਐਂਡ.ਪੀ. 0.52 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 15.09 ਅੰਕ ਹੇਠਾਂ 2,863.39 'ਤੇ ਬੰਦ ਹੋਇਆ। ਹਾਲਾਂਕਿ, ਚੀਨ ਦਾ ਸ਼ੰਘਾਈ ਕੰਪੋਜ਼ਿਟ 0.59 ਪ੍ਰਤੀਸ਼ਤ ਦੇ ਵਾਧੇ ਨਾਲ 16.62 ਅੰਕ ਦੀ ਤੇਜ਼ੀ ਨਾਲ 2,826.64 ਦੇ ਪੱਧਰ 'ਤੇ ਬੰਦ ਹੋਇਆ ਹੈ। ਫਰਾਂਸ, ਇਟਲੀ ਅਤੇ ਜਰਮਨੀ ਦੇ ਬਾਜ਼ਾਰ ਵੀ ਫਾਇਦੇ ਦੇ ਨਾਲ ਬੰਦ ਹੋਏ।

ਸੈਕਟੋਰੀਅਲ ਇੰਡੈਕਸ ਦਾ ਹਾਲ

ਸੈਕਟੋਰੀਅਲ ਇੰਡੈਕਸ 'ਤੇ ਨਜ਼ਰ ਮਾਰੀਏ ਤਾਂ ਅੱਜ ਬੈਂਕ ਅਤੇ ਪ੍ਰਾਈਵੇਟ ਬੈਂਕ ਨੂੰ ਛੱਡ ਕੇ ਸਾਰੇ ਸੈਕਟਰ ਹਰੇ ਪੱਧਰ' ਤੇ ਖੁੱਲ੍ਹੇ। ਇਨ੍ਹਾਂ ਵਿਚ ਮੀਡੀਆ, ਫਾਰਮਾ, ਰੀਅਲਟੀ, ਮੈਟਲ, ਆਈ.ਟੀ., ਆਟੋ, ਐਫ.ਐਮ.ਸੀ.ਜੀ., ਪੀ.ਐਸ.ਯੂ. ਬੈਂਕ 

ਟਾਪ ਗੇਨਰਜ਼

ਐਚ.ਡੀ.ਐਫ.ਸੀ., ਐਚ.ਡੀ.ਐਫ.ਸੀ. ਬੈਂਕ, ਜ਼ੀ ਲਿਮਟਿਡ, ਟੇਕ ਮਹਿੰਦਰਾ, ਭਾਰਤੀ ਏਅਰਟੈਲ, ਬ੍ਰਿਟਾਨੀਆ, ਗੇਲ, ਐਨ.ਟੀ.ਪੀ.ਸੀ., ਪਾਵਰ ਗਰਿੱਡ, ਬੀ.ਪੀ.ਸੀ.ਐਲ

ਟਾਪ ਲੂਜ਼ਰਜ਼

ਐਕਸਿਸ ਬੈਂਕ, ਇੰਡਸਇੰਡ ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ, ਇੰਨਫਰਾਟਲ, ਟਾਟਾ ਸਟੀਲ, ਹਿੰਦੁਸਤਾਨ ਯੂਨੀਲੀਵਰ, ਓ.ਐੱਨ.ਜੀ.ਸੀ., ਡਾਕਟਰ ਰੈੱਡੀ, ਟਾਈਟਨ, ਅਲਟਰਟੇਕ ਸੀਮੈਂਟ


Harinder Kaur

Content Editor

Related News