ਰਿਕਾਰਡ ਉੱਚ ਪੱਧਰ 'ਤੇ ਸ਼ੇਅਰ ਬਾਜ਼ਾਰ, ਸੈਂਸੈਕਸ ਪਹਿਲੀ ਵਾਰ 61000 ਤੇ ਨਿਫਟੀ 18250 ਦੇ ਉੱਪਰ ਖੁੱਲ੍ਹਿਆ

Thursday, Oct 14, 2021 - 10:12 AM (IST)

ਮੁੰਬਈ - ਅੱਜ ਵੀਰਵਾਰ ਨੂੰ ਸ਼ੇਅਰ ਬਾਜ਼ਾਰ ਉੱਚਤਮ ਪੱਧਰ 'ਤੇ ਖੁੱਲ੍ਹਿਆ ਹੈ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਸੂਚਕਾਂਕ ਸੈਂਸੈਕਸ 388.11 ਅੰਕ ਭਾਵ 0.64 ਫੀਸਦੀ ਦੇ ਵਾਧੇ ਨਾਲ 61125.16 'ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 117.70 ਅੰਕਾਂ ਭਾਵ 0.65 ਫੀਸਦੀ ਦੇ ਵਾਧੇ ਨਾਲ 18279.50 'ਤੇ ਖੁੱਲ੍ਹਿਆ ਹੈ। ਅੱਜ 1503 ਸ਼ੇਅਰ ਵਧੇ, 450 ਸ਼ੇਅਰਾਂ ਵਿੱਚ ਗਿਰਾਵਟ ਆਈ ਅਤੇ 86 ਸ਼ੇਅਰਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ  ਹੈ। ਪਿਛਲੇ ਹਫਤੇ ਬੀਐਸਈ ਦੇ 30 ਸ਼ੇਅਰਾਂ ਵਾਲਾ ਸੈਂਸੈਕਸ 1,293.48 ਅੰਕ ਜਾਂ 2.20 ਫੀਸਦੀ ਵਧਿਆ ਸੀ।

ਬੁੱਧਵਾਰ ਨੂੰ ਵੀ ਸੈਂਸੈਕਸ-ਨਿਫਟੀ ਰਿਕਾਰਡ ਪੱਧਰ 'ਤੇ ਖੁੱਲ੍ਹਿਆ। ਸ਼ੇਅਰ ਬਾਜ਼ਾਰ ਸ਼ੁੱਕਰਵਾਰ ਨੂੰ 'ਦੁਸਹਿਰੇ' ਨੂੰ ਬੰਦ ਰਹੇਗਾ। ਸ਼ੇਅਰ ਬਾਜ਼ਾਰ ਪਿਛਲੇ ਪੰਜ ਦਿਨਾਂ ਤੋਂ ਹਰੇ ਨਿਸ਼ਾਨ 'ਤੇ ਬੰਦ ਹੋ ਰਿਹਾ ਹੈ।

ਟਾਪ ਗੇਨਰਜ਼

ਟੈਕ ਮਹਿੰਦਰਾ, ਐਮ ਐਂਡ ਐਮ, ਏਸ਼ੀਅਨ ਪੇਂਟਸ, ਕੋਟਕ ਬੈਂਕ, ਐਲ ਐਂਡ ਟੀ, ਆਈ.ਸੀ.ਆਈ.ਸੀ.ਆਈ. ਬੈਂਕ, ਐਨ.ਟੀ.ਪੀ.ਸੀ., ਬਜਾਜ ਆਟੋ, ਬਜਾਜ ਫਿਨਸਰਵ, ਐਚ.ਸੀ.ਐਲ. ਟੈਕ, ਰਿਲਾਇੰਸ, ਆਈ.ਟੀ.ਸੀ., ਐਚ.ਡੀਐਫ.ਸੀ. ਬੈਂਕ, ਭਾਰਤੀ ਏਅਰਟੈਲ, ਟੀ.ਸੀ.ਐਸ., ਅਲਟਰਾਟੈਕ ਸੀਮੈਂਟ, ਇੰਡਸਇੰਡ ਬੈਂਕ, ਐਕਸਿਸ ਬੈਂਕ, ਇਨਫੋਸਿਸ, ਡਾ. ਰੈਡੀ, ਸਨ ਫਾਰਮਾ, ਐਸ.ਬੀ.ਆਈ., ਮਾਰੂਤੀ, ਟਾਈਟਨ, ਨੇਸਲੇ ਇੰਡੀਆ ,ਟਾਟਾ ਸਟੀਲ, ਹਿੰਦੁਸਤਾਨ ਯੂਨੀਲੀਵਰ , ਇਨਫੋਸਿਸ

ਟਾਪ ਲੂਜ਼ਰਜ਼

ਪਾਵਰ ਗਰਿੱਡ, ਬਜਾਜ ਫਾਈਨਾਂਸ, ਐਚਡੀਐਫਸੀ 

ਕਰੂਡ 83 ਡਾਲਰ ਦੇ ਪਾਰ

ਬ੍ਰੈਂਟ ਕੱਚੇ ਤੇਲ ਦੀ ਕੀਮਤ 83 ਡਾਲਰ ਪ੍ਰਤੀ ਬੈਰਲ ਤੋਂ ਉਪਰ ਹੈ। ਗਲੋਬਲ ਸਪਲਾਈ ਪੱਖ ਦੀਆਂ ਚਿੰਤਾਵਾਂ ਦੇ ਕਾਰਨ ਕੱਚੇ ਦੇ ਭਾਅ ਨੂੰ ਸਮਰਥਨ ਮਿਲ ਰਿਹਾ ਹੈ। ਯੂਐਸ ਵਿੱਚ ਵੀ ਵਸਤੂ ਸੂਚੀ ਨੂੰ ਅਜੇ ਸਧਾਰਨ ਨਹੀਂ ਕੀਤਾ ਗਿਆ ਹੈ। ਕੱਚਾ ਇੱਕ ਸਾਲ ਵਿੱਚ 80% ਤੋਂ ਵੱਧ ਮਹਿੰਗਾ ਹੋ ਗਿਆ ਹੈ।

 


Harinder Kaur

Content Editor

Related News