ਸ਼ੇਅਰ ਬਾਜ਼ਾਰ ਵਾਧੇ ਨਾਲ ਬੰਦ: ਸੈਂਸੈਕਸ 929 ਅੰਕ ਤੇ ਨਿਫਟੀ 17,625 ਅੰਕ ਚੜ੍ਹਿਆ

Monday, Jan 03, 2022 - 04:13 PM (IST)

ਸ਼ੇਅਰ ਬਾਜ਼ਾਰ ਵਾਧੇ ਨਾਲ ਬੰਦ: ਸੈਂਸੈਕਸ 929 ਅੰਕ ਤੇ ਨਿਫਟੀ 17,625 ਅੰਕ ਚੜ੍ਹਿਆ

ਨਵੀਂ ਦਿੱਲੀ — ਬਾਜ਼ਾਰ 'ਚ ਅੱਜ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲੀ ਹੈ। ਬਾਜ਼ਾਰ ਨੇ ਨਵੇਂ ਸਾਲ ਨੂੰ ਜ਼ਬਰਦਸਤ ਸਲਾਮੀ ਦਿੱਤੀ ਹੈ, ਜਿਸ ਕਾਰਨ ਅੱਜ ਸੈਂਸੈਕਸ 929.40 ਅੰਕ ਭਾਵ 1.60 ਫੀਸਦੀ ਦੇ ਵਾਧੇ ਨਾਲ 59,183.22 'ਤੇ ਬੰਦ ਹੋਇਆ। ਦੂਜੇ ਪਾਸੇ ਨਿਫਟੀ 271.65 ਅੰਕ ਜਾਂ 1.57 ਫੀਸਦੀ ਦੇ ਵਾਧੇ ਨਾਲ 17,625.70 ਦੇ ਪੱਧਰ 'ਤੇ ਬੰਦ ਹੋਇਆ ਹੈ।

ਅੱਜ ਫਾਰਮਾ ਸੈਕਟਰ ਨੂੰ ਛੱਡ ਕੇ ਬਾਜ਼ਾਰ 'ਚ ਲਗਭਗ ਸਾਰੇ ਸੈਕਟਰਾਂ 'ਚ ਖਰੀਦਦਾਰੀ ਦੇਖਣ ਨੂੰ ਮਿਲੀ। ਨਿਫਟੀ ਫਾਰਮਾ ਅੱਜ 0.43 ਫੀਸਦੀ ਦੀ ਗਿਰਾਵਟ ਨਾਲ ਲਾਲ ਨਿਸ਼ਾਨ 'ਤੇ ਬੰਦ ਹੋਇਆ, ਜਦੋਂ ਕਿ ਬੈਂਕਿੰਗ ਸਟਾਕਾਂ, ਖਾਸ ਤੌਰ 'ਤੇ ਪ੍ਰਾਈਵੇਟ ਬੈਂਕਾਂ 'ਚ ਖਰੀਦਦਾਰੀ ਦੀ ਵਾਪਸੀ ਕਾਰਨ ਨਿਫਟੀ ਬੈਂਕ 2.77 ਫੀਸਦੀ ਦੇ ਵਾਧੇ ਨਾਲ 36465.55 'ਤੇ ਬੰਦ ਹੋਇਆ।

ਅੱਜ ਦੇ ਕਾਰੋਬਾਰ 'ਚ ਮੈਟਲ, ਵਿੱਤੀ, ਰਿਐਲਟੀ ਅਤੇ ਆਟੋ ਸ਼ੇਅਰਾਂ 'ਚ ਸਭ ਤੋਂ ਜ਼ਿਆਦਾ ਤੇਜ਼ੀ ਰਹੀ। ਨਿਫਟੀ ਦਾ ਮੈਟਲ ਇੰਡੈਕਸ ਅੱਜ 2 ਫੀਸਦੀ ਤੋਂ ਜ਼ਿਆਦਾ ਦੇ ਵਾਧੇ ਨਾਲ ਬੰਦ ਹੋਇਆ। ਦੂਜੇ ਪਾਸੇ ਆਟੋ ਇੰਡੈਕਸ 1.6 ਫੀਸਦੀ ਵਧਣ 'ਚ ਕਾਮਯਾਬ ਰਿਹਾ। ਦੂਜੇ ਪਾਸੇ ਨਿਫਟੀ ਵਿੱਤੀ ਸੂਚਕ ਅੰਕ 2.4 ਫੀਸਦੀ ਦੇ ਵਾਧੇ ਨਾਲ ਬੰਦ ਹੋਇਆ ਹੈ।

ਹੈਵੀਵੇਟ ਸ਼ੇਅਰਾਂ ਦੇ ਨਾਲ-ਨਾਲ ਮਿਡ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਖਰੀਦਦਾਰੀ ਦੇਖਣ ਨੂੰ ਮਿਲੀ ਹੈ। BSE ਮਿਡਕੈਪ ਇੰਡੈਕਸ 1.10 ਫੀਸਦੀ ਦੇ ਵਾਧੇ ਨਾਲ 25,244.82 'ਤੇ ਬੰਦ ਹੋਇਆ। ਜਦਕਿ ਸਮਾਲਕੈਪ ਇੰਡੈਕਸ 1.2 ਫੀਸਦੀ ਵਧਣ 'ਚ ਕਾਮਯਾਬ ਰਿਹਾ।

ਸ਼ੁਰੂਆਤੀ ਕਾਰੋਬਾਰ 'ਚ ਸ਼ੇਅਰ ਬਾਜ਼ਾਰ ਵਾਧੇ ਦੇ ਨਾਲ ਹਰੇ ਨਿਸ਼ਾਨ 'ਤੇ ਖੁੱਲ੍ਹਿਆ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਜਿੱਥੇ 310 ਅੰਕਾਂ ਦੇ ਉਛਾਲ ਨਾਲ 58,564 'ਤੇ ਖੁੱਲ੍ਹਿਆ, ਉੱਥੇ ਹੀ ਐਨਐਸਈ ਦਾ ਨਿਫਟੀ ਸੂਚਕ ਅੰਕ 96 ਅੰਕਾਂ ਦੀ ਤੇਜ਼ੀ ਨਾਲ 17,450 ਦੇ ਪੱਧਰ 'ਤੇ ਖੁੱਲ੍ਹਿਆ।

ਇਹ ਵੀ ਪੜ੍ਹੋ : ਕਿਸਾਨਾਂ ਲਈ ਖ਼ਾਸ ਹੋ ਸਕਦੈ ਇਸ ਵਾਰ ਦਾ ਬਜਟ, 'ਸਮਰੱਥ' ਯੋਜਨਾ ਤਹਿਤ ਵਧੇਗੀ ਆਮਦਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News