ਸ਼ੇਅਰ ਬਾਜ਼ਾਰ 'ਚ ਮਾਮੂਲੀ ਗਿਰਾਵਟ, ਸੈਂਸੈਕਸ 87 ਅੰਕ ਤੇ ਨਿਫਟੀ 8 ਅੰਕ ਡਿੱਗਾ

Monday, Mar 22, 2021 - 04:03 PM (IST)

ਸ਼ੇਅਰ ਬਾਜ਼ਾਰ 'ਚ ਮਾਮੂਲੀ ਗਿਰਾਵਟ, ਸੈਂਸੈਕਸ 87 ਅੰਕ ਤੇ ਨਿਫਟੀ 8 ਅੰਕ ਡਿੱਗਾ

ਮੁੰਬਈ - ਹਫਤੇ ਦੇ ਪਹਿਲੇ ਵਪਾਰਕ ਦਿਨ ਭਾਵ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ 'ਤੇ ਬੰਦ ਹੋਇਆ ਹੈ। ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 86.95 ਅੰਕ ਯਾਨੀ 0.17 ਫ਼ੀਸਦ ਦੀ ਗਿਰਾਵਟ ਨਾਲ 49771.29 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 7.60 ਅੰਕ ਭਾਵ 0.05 ਫੀਸਦੀ ਦੀ ਮਾਮੂਲੀ ਗਿਰਾਵਟ ਨਾਲ 14736.40 ਦੇ ਪੱਧਰ 'ਤੇ ਬੰਦ ਹੋਇਆ ਹੈ। ਪਿਛਲੇ ਹਫਤੇ, ਬੀ ਐਸ ਸੀ ਦੇ 30 ਸ਼ੇਅਰਾਂ ਵਾਲਾ ਸੈਂਸੈਕਸ 933.84 ਅੰਕ ਭਾਵ 1.83% ਦੀ ਗਿਰਾਵਟ ਨਾਲ ਬੰਦ ਹੋਇਆ ਸੀ।

ਗਲੋਬਲ ਬਾਜ਼ਾਰਾਂ ਦਾ ਹਾਲ

ਜਾਪਾਨ ਦਾ ਨਿੱਕੀ ਇੰਡੈਕਸ 572 ਅੰਕ ਭਾਵ 1.92 ਪ੍ਰਤੀਸ਼ਤ ਦੀ ਗਿਰਾਵਟ ਨਾਲ 29,220 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਹਾਂਗ ਕਾਂਗ ਦਾ ਹੈਂਗਸੇਂਗ ਇੰਡੈਕਸ 81 ਅੰਕ ਭਾਵ 0.28 ਫੀਸਦੀ ਦੀ ਗਿਰਾਵਟ ਨਾਲ 28,909 'ਤੇ ਆ ਗਿਆ ਜਦਕਿ ਚੀਨ ਦੇ ਸ਼ੰਘਾਈ ਕੰਪੋਜ਼ਿਟ ਅਤੇ ਕੋਰੀਆ ਦੇ ਕੋਸਪੀ ਇੰਡੈਕਸ ਵਿਚ ਵੀ ਥੋੜ੍ਹੀ ਜਿਹੀ ਬੜ੍ਹਤ ਹੈ। ਇਸੇ ਤਰ੍ਹਾਂ ਆਸਟਰੇਲੀਆ ਦੇ ਆਲ ਆਰਡੀਨਰੀ ਵਿਚ ਵੀ ਵਾਧਾ ਹੋਇਆ ਹੈ। ਯੂ.ਐਸ. ਬਾਂਡ ਦੀ ਉਪਜ ਅਤੇ ਮਹਿੰਗਾਈ ਦੇ ਕਾਰਨ, ਯੂ.ਐਸ. ਮਾਰਕੀਟ ਨੇ ਪਿਛਲੇ ਸਮੇਂ ਵਿਚ ਬਹੁਤ ਸਾਰੇ ਉਤਰਾਅ ਚੜਾਅ ਵੇਖੇ ਹਨ। 19 ਮਾਰਚ ਨੂੰ, ਐਸ.ਐਂਡ.ਪੀ. 500 ਇੰਡੈਕਸ 2.36 ਡਿੱਗ ਕੇ 3,913 ਅੰਕ 'ਤੇ ਆ ਗਿਆ। ਇਸੇ ਤਰ੍ਹਾਂ ਡਾਓ ਜੋਨਸ ਵੀ 234 ਅੰਕ ਡਿੱਗ ਕੇ 32,628 ਦੇ ਪੱਧਰ 'ਤੇ ਬੰਦ ਹੋਇਆ ਹੈ। ਦੂਜੇ ਪਾਸੇ ਨੈਸਡੈਕ ਇੰਡੈਕਸ 0.76% ਦੀ ਤੇਜ਼ੀ ਨਾਲ 13,215 ਅੰਕ 'ਤੇ ਬੰਦ ਹੋਇਆ ਹੈ। ਇਸ ਤੋਂ ਪਹਿਲਾਂ ਯੂਰਪੀਅਨ ਮਾਰਕੀਟ ਵਿਚ ਭਾਰੀ ਵਿਕਰੀ ਹੋਈ। 

ਟਾਪ 8 ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ 1.38 ਲੱਖ ਕਰੋੜ ਰੁਪਏ ਘਟਿਆ

ਸੈਂਸੈਕਸ ਦੀਆਂ ਟਾਪ 10 ਵਿਚੋਂ 8 ਕੰਪਨੀਆਂ ਦੇ ਬਾਜ਼ਾਰ ਪੂੰਜੀਕਰਣ (ਮਾਰਕੀਟ ਕੈਪ) ਵਿਚ ਬੀਤੇ ਹਫਤੇ 1,38,976.88 ਕਰੋੜ ਰੁਪਏ ਦੀ ਕਮੀ ਆਈ। ਸਭ ਤੋਂ ਵੱਧ ਨੁਕਸਾਨ ਰਿਲਾਇੰਸ ਇੰਡਸਟ੍ਰੀਜ਼ ਤੇ ਐੱਚ. ਡੀ. ਐੱਫ. ਸੀ. ਬੈਂਕ ਨੂੰ ਹੋਇਆ। ਬੀਤੇ ਹਫਤੇ ਬੀ. ਐੱਸ. ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 933.84 ਅੰਕ ਟੁੱਟ ਗਿਆ।

ਟਾਪ 10 ਕੰਪਨੀਆਂ ਵਿਚ ਸਿਰਫ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.) ਅਤੇ ਹਿੰਦੁਸਤਾਨ ਯੂਨੀਲੀਵਰ ਦੇ ਬਾਜ਼ਾਰ ਪੂੰਜੀਕਰਣ ਵਿਚ ਵਾਧਾ ਹੋਇਆ।

ਟਾਪ ਗੇਰਨਜ਼

ਅਡਾਨੀ ਪੋਰਟਸ, ਬ੍ਰਿਟਾਨੀਆ, ਟੀ.ਸੀ.ਐਸ., ਟੈਕ ਮਹਿੰਦਰਾ, ਸਨ ਫਾਰਮਾ 

ਟਾਪ ਲੂਜ਼ਰਜ਼

ਇੰਡਸਇੰਡ ਬੈਂਕ, ਪਾਵਰ ਗਰਿੱਡ, ਆਈ.ਸੀ.ਆਈ.ਸੀ.ਆਈ. ਬੈਂਕ, ਟਾਟਾ ਮੋਟਰਜ਼, ਐਚ.ਡੀ.ਐਫ.ਸੀ. ਬੈਂਕ 

ਇਹ ਵੀ ਪੜ੍ਹੋ : ਇਲਾਜ ਹੋਵੇਗਾ ਹੋਰ ਮਹਿੰਗਾ, ਪੈਟਰੋਲ-ਡੀਜ਼ਲ ਮਗਰੋਂ ਹੁਣ ਵਧ ਸਕਦੀਆਂ ਨੇ ਦਵਾਈਆਂ ਦੀਆਂ ਕੀਮਤਾਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News