ਸ਼ੁਰੂਆਤੀ ਕਾਰੋਬਾਰ ਵਿਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ ਸਪਾਟ ਖੁੱਲ੍ਹਿਆ
Friday, Nov 13, 2020 - 11:55 AM (IST)
ਮੁੰਬਈ (ਪੀ. ਟੀ.) - ਨਿਰਯਾਤਕਾਂ ਅਤੇ ਬੈਂਕਾਂ ਦੀ ਡਾਲਰ ਦੀ ਲਗਾਤਾਰ ਮੰਗ ਜਾਰੀ ਰਹਿਣ ਦੇ ਵਿਚਕਾਰ ਸ਼ੁੱਕਰਵਾਰ ਨੂੰ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ ਫਲੈਟ ਖੁੱਲ੍ਹਿਆ ਅਤੇ ਸੀਮਤ ਦਾਇਰੇ ਵਿਚ ਰਿਹਾ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 74.63 ਦੇ ਪੱਧਰ |ਤੇ ਖੁੱਲ੍ਹਿਆ ਅਤੇ ਥੋੜ੍ਹਾ ਜਿਹਾ ਵਧ ਕੇ 74.61 ਦੇ ਪੱਧਰ 'ਤੇ ਪਹੁੰਚ ਗਿਆ। ਹਾਲਾਂਕਿ ਬਾਅਦ 'ਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 74.67 ਦੇ ਪੱਧਰ 'ਤੇ ਆ ਗਿਆ। ਵੀਰਵਾਰ ਨੂੰ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 74.64 ਦੇ ਪੱਧਰ 'ਤੇ ਬੰਦ ਹੋਇਆ ਸੀ। ਰਿਲਾਇੰਸ ਸਕਿਓਰਟੀਜ਼ ਨੇ ਇਕ ਖੋਜ ਨੋਟ ਵਿਚ ਕਿਹਾ ਕਿ ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਫੰਡਾਂ ਦੀ ਆਮਦ ਨੂੰ ਜਾਰੀ ਰੱਖਿਆ ਹੈ ਅਤੇ ਕਮਜ਼ੋਰ ਜੋਖਮ ਦੇ ਕਾਰਨ ਰੁਪਏ ਦੀ ਕੀਮਤ ਘੱਟ ਹੋ ਸਕਦੀ ਹੈ। ਇਸ ਦੌਰਾਨ ਛੇ ਵੱਡੀਆਂ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਣ ਵਾਲਾ ਡਾਲਰ ਇੰਡੈਕਸ 0.02 ਪ੍ਰਤੀਸ਼ਤ ਦੇ ਵਾਧੇ ਨਾਲ 92.98 'ਤੇ ਬੰਦ ਹੋਇਆ ਹੈ। ਸ਼ੇਅਰ ਬਾਜ਼ਾਰ ਦੇ ਆਰਜ਼ੀ ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਵੀਰਵਾਰ ਨੂੰ ਕੁੱਲ ਆਧਾਰ 'ਤੇ 1,514.12 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਬ੍ਰੈਂਟ ਕਰੂਡ ਬੈਂਚ ਮਾਰਕ ਫਿਊਚਰਜ਼ 1.45 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 42.90 ਡਾਲਰ ਪ੍ਰਤੀ ਬੈਰਲ 'ਤੇ ਬੰਦ ਹੋਇਆ।