ਸ਼ੁਰੂਆਤੀ ਕਾਰੋਬਾਰ ''ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 28 ਪੈਸੇ ਚੜ੍ਹ ਕੇ ਖੁੱਲ੍ਹਿਆ

Tuesday, Sep 13, 2022 - 10:35 AM (IST)

ਸ਼ੁਰੂਆਤੀ ਕਾਰੋਬਾਰ ''ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 28 ਪੈਸੇ ਚੜ੍ਹ ਕੇ ਖੁੱਲ੍ਹਿਆ

ਮੁੰਬਈ (ਭਾਸ਼ਾ) - ਵਿਦੇਸ਼ੀ ਫੰਡਾਂ ਦੇ ਪ੍ਰਵਾਹ ਅਤੇ ਹੋਰ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੇ ਕਮਜ਼ੋਰ ਰੁਖ ਦਰਮਿਆਨ ਰੁਪਿਆ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ 28 ਪੈਸੇ ਦੀ ਮਜ਼ਬੂਤੀ ਨਾਲ 79.25 ਡਾਲਰ 'ਤੇ ਪਹੁੰਚ ਗਿਆ।

ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਰੁਪਿਆ 79.30 ਪ੍ਰਤੀ ਡਾਲਰ 'ਤੇ ਖੁੱਲ੍ਹਿਆ। ਬਾਅਦ 'ਚ ਇਹ 28 ਪੈਸੇ ਦੇ ਵਾਧੇ ਨਾਲ 79.25 ਪ੍ਰਤੀ ਡਾਲਰ 'ਤੇ ਕਾਰੋਬਾਰ ਕਰ ਰਿਹਾ ਸੀ।

ਸੋਮਵਾਰ ਨੂੰ ਰੁਪਿਆ ਚਾਰ ਪੈਸੇ ਵਧ ਕੇ 79.53 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ।

ਛੇ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਮੁਦਰਾ ਦੀ ਮਜ਼ਬੂਤੀ ਨੂੰ ਮਾਪਣ ਵਾਲਾ ਡਾਲਰ ਸੂਚਕ ਅੰਕ 0.12 ਫੀਸਦੀ ਡਿੱਗ ਕੇ 108.20 'ਤੇ ਆ ਗਿਆ।

ਬ੍ਰੈਂਟ ਕਰੂਡ ਫਿਊਚਰ 0.21 ਫੀਸਦੀ ਦੀ ਗਿਰਾਵਟ ਨਾਲ 93.80 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ।

ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 292.69 ਅੰਕ ਜਾਂ 0.49 ਫੀਸਦੀ ਵਧ ਕੇ 60,407.82 'ਤੇ ਰਿਹਾ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 93.25 ਅੰਕ ਜਾਂ 0.52 ਫੀਸਦੀ ਵਧ ਕੇ 18,029.60 'ਤੇ ਕਾਰੋਬਾਰ ਕਰ ਸੀ।


 


author

Harinder Kaur

Content Editor

Related News