ਸ਼ੁਰੂਆਤੀ ਕਾਰੋਬਾਰ ਵਿਚ ਰੁਪਿਆ 24 ਪੈਸੇ ਦੀ ਤੇਜ਼ੀ ਨਾਲ 74.38 ਰੁਪਏ ਪ੍ਰਤੀ ਡਾਲਰ ''ਤੇ ਪਹੁੰਚਿਆ

Tuesday, Nov 17, 2020 - 11:20 AM (IST)

ਸ਼ੁਰੂਆਤੀ ਕਾਰੋਬਾਰ ਵਿਚ ਰੁਪਿਆ 24 ਪੈਸੇ ਦੀ ਤੇਜ਼ੀ ਨਾਲ 74.38 ਰੁਪਏ ਪ੍ਰਤੀ ਡਾਲਰ ''ਤੇ ਪਹੁੰਚਿਆ

ਮੁੰਬਈ (ਪੀ. ਟੀ.) - ਘਰੇਲੂ ਸ਼ੇਅਰ ਬਾਜ਼ਾਰਾਂ ਵਿਚ ਸਕਾਰਾਤਮਕ ਰੁਝਾਨ ਦੇ ਚਲਦੇ ਰੁਪਿਆ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ 24 ਪੈਸੇ ਦੀ ਤੇਜ਼ੀ ਨਾਲ 74.38 ਰੁਪਏ ਪ੍ਰਤੀ ਡਾਲਰ 'ਤੇ ਪਹੁੰਚ ਗਿਆ। ਫਾਰੈਕਸ ਡੀਲਰਾਂ ਨੇ ਕਿਹਾ ਕਿ ਗਲੋਬਲ ਬਾਜ਼ਾਰਾਂ ਵਿਚ ਡਾਲਰ ਦੇ ਕਮਜ਼ੋਰ ਹੋਣ ਨਾਲ ਵੀ ਰੁਪਏ ਦੀ ਭਾਵਨਾ ਵਿਚ ਵਾਧਾ ਹੋਇਆ ਹੈ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਰੁਪਿਆ 74.43 ਰੁਪਏ ਪ੍ਰਤੀ ਡਾਲਰ 'ਤੇ ਮਜ਼ਬੂਤੀ ਨਾਲ ਖੁੱਲ੍ਹਿਆ। 

ਬਾਅਦ ਵਿਚ ਇਹ 24 ਪੈਸੇ ਹੋਰ ਮਜ਼ਬੂਤ ​​ਹੋ ਕੇ 74.38 ਪ੍ਰਤੀ ਡਾਲਰ 'ਤੇ ਪਹੁੰਚ ਗਿਆ। ਪਿਛਲੇ ਕਾਰੋਬਾਰੀ ਸੈਸ਼ਨ 'ਚ ਰੁਪਿਆ 74.62 ਰੁਪਏ ਪ੍ਰਤੀ ਡਾਲਰ  'ਤੇ ਬੰਦ ਹੋਇਆ ਸੀ। ਇਸ ਦੌਰਾਨ ਛੇ ਮੁਦਰਾਵਾਂ ਦੇ ਮੁਕਾਬਲੇ ਡਾਲਰ ਦਾ ਰੁਝਾਨ ਦਰਸਾਉਂਦਾ ਡਾਲਰ ਦਾ ਇੰਡੈਕਸ 0.15 ਪ੍ਰਤੀਸ਼ਤ ਦੀ ਗਿਰਾਵਟ ਨਾਲ 92.50 'ਤੇ ਆ ਗਿਆ।


author

Harinder Kaur

Content Editor

Related News