ਸ਼ੁਰੂਆਤੀ ਕਾਰੋਬਾਰ ''ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 2 ਪੈਸੇ ਚੜ੍ਹਿਆ
Friday, Jul 30, 2021 - 12:45 PM (IST)
ਮੁੰਬਈ - ਘਰੇਲੂ ਸ਼ੇਅਰ ਬਾਜ਼ਾਰ 'ਚ ਸਕਾਰਾਤਮਕ ਸ਼ੁਰੂਆਤ ਦਰਮਿਆਨ ਭਾਰਤੀ ਰੁਪਿਆ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਅਮਰੀਕੀ ਡਾਲਰ ਦੇ ਮੁਕਾਬਲੇ ਦੋ ਪੈਸੇ ਦੇ ਵਾਧੇ ਨਾਲ 74.27 ਦੇ ਪੱਧਰ 'ਤੇ ਆ ਗਿਆ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਘਰੇਲੂ ਇਕਾਈ ਡਾਲਰ ਦੇ ਮੁਕਾਬਲੇ 74.30 'ਤੇ ਖੁੱਲ੍ਹੀ ਫਿਰ ਵਾਧਾ ਦਰਜ ਕਰਦੇ ਹੋਏ 74.27 'ਤੇ ਪਹੁੰਚ ਗਈ ਜਿਹੜੀ ਪਿਛਲੇ ਬੰਦ ਦੇ ਮੁਕਾਬਲੇ 2 ਪੈਸੇ ਦਾ ਵਾਧਾ ਦਰਸਾਉਂਦੀ ਹੈ।
ਰੁਪਿਆ ਵੀਰਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ 74.29 ਦੇ ਪੱਧਰ 'ਤੇ ਬੰਦ ਹੋਇਆ ਸੀ। ਇਸ ਦੌਰਾਨ 6 ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਦਰਸਾਉਣ ਵਾਲਾ ਡਾਲਰ ਸੂਚਕਅੰਕ 0.11 ਫ਼ੀਸਦੀ ਵਧ ਕੇ 91.96 'ਤੇ ਕਾਰੋਬਾਰ ਕਰ ਰਿਹਾ ਸੀ। ਗਲੋਬਲ ਤੇਲ ਬੈਂਚਮਾਰਕ ਬ੍ਰੈਂਟ ਕਰੂਡ ਵਾਇਦਾ 0.53 ਫ਼ੀਸਦੀ ਡਿੱਗ ਕੇ 75.65 ਡਾਲਰ ਪ੍ਰਤੀ ਬੈਰਲ 'ਤੇ ਸੀ।