ਡਾਲਰ ਦੇ ਮੁਕਾਬਲੇ ਰੁਪਿਆ ਸ਼ੁਰੂਆਤੀ ਕਾਰੋਬਾਰ ’ਚ 14 ਪੈਸੇ ਚੜਿ੍ਹਆ

Thursday, Dec 24, 2020 - 01:15 PM (IST)

ਡਾਲਰ ਦੇ ਮੁਕਾਬਲੇ ਰੁਪਿਆ ਸ਼ੁਰੂਆਤੀ ਕਾਰੋਬਾਰ ’ਚ 14 ਪੈਸੇ ਚੜਿ੍ਹਆ

ਮੁੰਬਈ — ਘਰੇਲੂ ਸ਼ੇਅਰ ਬਾਜ਼ਾਰ ’ਚ ਮਜ਼ਬੂਤ ਸ਼ੁਰੂਆਤ ਅਤੇ ਵਿਦੇਸ਼ੀ ਮੁਦਰਾ ਪ੍ਰਵਾਹ ਜਾਰੀ ਰਹਿਣ ਕਾਰਨ ਵੀਰਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਸ਼ੁਰੂਆਤੀ ਕਾਰੋਬਾਰ ਵਿਚ 14 ਪੈਸੇ ਵਧ ਕੇ 73.62 ਰੁਪਏ ਪ੍ਰਤੀ ਡਾਲਰ ’ਤੇ ਪਹੁੰਚ ਗਿਆ। ਮੁਦਰਾ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਦੁਨੀਆ ਦੀਆਂ ਹੋਰ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੇ ਕਮਜ਼ੋਰ ਪੈਣ ਨਾਲ ਰੁੁਪਏ ਨੂੰ ਸਮਰਥਨ ਮਿਲਿਆ ਹੈ। ਅੰਤਰ ਬੈਂਕ ਵਿਦੇਸ਼ੀ ਮੁਦਰਾ ਵਟਾਂਦਰਾ ਬਾਜ਼ਾਰ ਵਿਚ ਵੀਰਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ ’ਚ ਕਾਰੋਬਾਰ ਦੀ ਸ਼ੁਰੂਆਤ 73.66 ’ਤੇ ਹੋਈ। ਕੁਝ ਹੀ ਦੇਰ ਵਿਚ ਇਹ ਹੋਰ ਮਜਬੂਤ ਹੋ ਕੇ 73.62 ਰੁਪਏ ਪ੍ਰਤੀ ਡਾਲਰ ’ਤੇ ਪਹੁੰਚ ਗਿਆ। ਇਹ ਦਰ ਪਿਛਲੇ ਬੰਦ ਦੇ ਭਾਅ ਦੇ ਮੁਕਾਬਲੇ 14 ਪੈਸੇ ਉੱਚੀ ਰਹੀ। ਬੁੱਧਵਾਰ ਨੂੰ ਵਟਾਂਦਰਾ ਦਰ 73.76 ਰੁਪਏ ਪ੍ਰਤੀ ਡਾਲਰ ’ਤੇ ਬੰਦ ਹੋਈ ਸੀ। ਇਸ ਦੌਰਾਨ ਦੁਨੀਆ ਦੀਆਂ 6 ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਡਾਲਰ ਸੂਚਕ ਅੰਕ 0.20 ਫ਼ੀਸਦੀ ਡਿੱਗ ਕੇ 90.22 ਰਿਹਾ। 

ਰਿਲਾਇੰਸ ਸਕਿੳੂਰਿਟੀਜ਼ ਦੇ ਖੋਜ ਨੋਟ ਵਿਚ ਕਿਹਾ ਗਿਆ ਹੈ ਕਿ ਬਿ੍ਰਟੇਨ ਅਤੇ ਯੂਰਪੀ ਸੰਘ ਵਿਚਕਾਰ ਬ੍ਰੈਕਜ਼ਿਟ ਸਮਝੌਤਾ ਹੋਣ ਦੀ ਉਮੀਦ ਵਧਣ ਨਾਲ ਜੋਖਮ ਸਹਿਣ ਦੀ ਸਮਰੱਥਾ ਵਧੀ ਹੈ ਅਤੇ ਇਸ ਨਾਲ ਅਮਰੀਕੀ ਡਾਲਰ ਕਮਜ਼ੋਰ ਰਿਹਾ। ਇਸ ਦੇ ਨਾਲ ਹੀ ਏਸ਼ੀਆਈ ਮੁਦਰਾਵਾਂ ਵਿਚ ਡਾਲਰ ਦੇ ਮੁਕਾਬਲੇ ਮਜ਼ਬੂਤੀ ਦੇਖੀ ਗਈ। ਇਸ ਨਾਲ ਘਰੇਲੂ ਮੁਦਰਾ ਨੂੰ ਮਜ਼ਬੂਤੀ ਮਿਲੀ ਹੈ। ਇਸ ਦੌਰਾਨ ਬ੍ਰੇਂਟ ਕੱਚੇ ਤੇਲ ਦਾ ਵਾਇਦਾ ਭਾਅ ਗਲੋਬਲ ਬਾਜ਼ਾਰ ਵਿਚ 0.68 ਫ਼ੀਸਦੀ ਵਧ ਕੇ 51.55 ਡਾਲਰ ਪ੍ਰਤੀ ਬੈਰਲ ’ਤੇ ਪਹੁੰਚ ਗਿਆ।


author

Harinder Kaur

Content Editor

Related News