ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 12 ਪੈਸੇ ਚੜ੍ਹ ਕੇ 82.08 'ਤੇ ਆਇਆ

Friday, Feb 03, 2023 - 11:38 AM (IST)

ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 12 ਪੈਸੇ ਚੜ੍ਹ ਕੇ 82.08 'ਤੇ ਆਇਆ

ਮੁੰਬਈ- ਘਰੇਲੂ ਸ਼ੇਅਰ ਬਾਜ਼ਾਰਾਂ 'ਚ ਤੇਜ਼ੀ ਅਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਨਰਮੀ ਆਉਣ ਨਾਲ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 12 ਪੈਸੇ ਦੇ ਵਾਧੇ ਨਾਲ 82.08 'ਤੇ ਆ ਗਿਆ ਹੈ। ਵਿਦੇਸ਼ੀ ਮੁਦਰਾ ਕਾਰੋਬਾਰੀਆਂ ਨੇ ਕਿਹਾ ਕਿ ਵਿਦੇਸ਼ੀ ਪੂੰਜੀ ਦੀ ਵੱਡੇ ਪੈਮਾਨੇ 'ਤੇ ਨਿਕਾਸੀ ਅਤੇ ਆਯਾਤਕਾਂ ਦੇ ਵਿਚਾਲੇ ਡਾਲਰ ਦੀ ਮੰਗ ਵਧਣ ਦਾ ਅਸਰ ਰੁਪਏ 'ਤੇ ਪੈ ਸਕਦਾ ਹੈ ਅਤੇ ਉਸ ਦਾ ਵਾਧਾ ਸੀਮਿਤ ਹੋ ਸਕਦਾ ਹੈ। 
ਅੰਤਰਬੈਂਕ ਵਿਦੇਸ਼ੀ ਮੁਦਰਾ ਵਿਨਿਯਮ ਬਾਜ਼ਾਰ 'ਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 82.15 'ਤੇ ਖੁੱਲ੍ਹਿਆ ਫਿਰ ਕੁਝ ਹੋਰ ਚੜ੍ਹ ਕੇ 82.08 'ਤੇ ਆ ਗਿਆ ਜੋ ਪਿਛਲੇ ਬੰਦ ਭਾਅ ਦੇ ਮੁਕਾਬਲੇ 12 ਪੈਸੇ ਦੇ ਵਾਧੇ ਨੂੰ ਦਰਸਾਉਂਦਾ ਹੈ। ਸ਼ੁਰੂਆਤੀ ਸੌਦਿਆਂ 'ਚ ਘਰੇਲੂ ਮੁਦਰਾ ਨੇ 82.22 ਪ੍ਰਤੀ ਡਾਲਰ ਦੇ ਹੇਠਲੇ ਪੱਧਰ ਨੂੰ ਛੂਹਿਆ। ਸ਼ੁੱਕਰਵਾਰ ਨੂੰ ਅਮਰੀਕੀ ਮੁਦਰਾ ਦੇ ਮੁਕਾਬਲੇ ਰੁਪਿਆ 40 ਪੈਸੇ ਦੀ ਗਿਰਾਵਟ ਦੇ ਨਾਲ 82 ਪ੍ਰਤੀ ਡਾਲਰ ਤੋਂ ਹੇਠਾਂ ਬੰਦ ਹੋਇਆ। 


author

Aarti dhillon

Content Editor

Related News