ਸ਼ੁਰੂਆਤੀ ਕਾਰੋਬਾਰ ਵਿਚ ਰੁਪਿਆ 27 ਪੈਸੇ ਡਿੱਗਾ

Thursday, Mar 04, 2021 - 12:43 PM (IST)

ਮੁੰਬਈ (ਪੀ. ਟੀ.) - ਘਰੇਲੂ ਸਟਾਕ ਬਾਜ਼ਾਰਾਂ ਵਿਚ ਨਰਮੀ ਅਤੇ ਅਮਰੀਕੀ ਡਾਲਰ ਦੇ ਮਜ਼ਬੂਤ​​ਹੋਣ ਕਾਰਨ ਰੁਪਿਆ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਰੁਪਿਆ 27 ਪੈਸੇ ਡਿੱਗਿਆ ਹੈ। ਰੁਪਿਆ ਮਾਮੂਲੀ ਨਰਮੀ ਨਾਲ 72.99 ਪ੍ਰਤੀ ਡਾਲਰ 'ਤੇ ਖੁੱਲ੍ਹਿਆ। ਇਹ ਪਿਛਲੇ ਦਿਨ ਦੇ ਪੱਧਰ ਤੋਂ 27 ਪੈਸੇ ਘੱਟ ਹੈ। ਰੁਪਿਆ ਬੁੱਧਵਾਰ ਨੂੰ ਅਮਰੀਕੀ ਮੁਦਰਾ ਦੇ ਮੁਕਾਬਲੇ 72.72 ਦੇ ਪੱਧਰ 'ਤੇ ਬੰਦ ਹੋਇਆ ਸੀ। ਇਸ ਦੌਰਾਨ ਛੇ ਪ੍ਰਮੁੱਖ ਮੁਦਰਾਵਾਂ ਦੀ ਟੋਕਰੀ ਵਿਚ ਡਾਲਰ ਇੰਡੈਕਸ 0.12 ਪ੍ਰਤੀਸ਼ਤ ਦੇ ਵਾਧੇ ਨਾਲ 91.05 'ਤੇ ਪਹੁੰਚ ਗਿਆ।

ਇਹ ਵੀ ਪੜ੍ਹੋ: ਹੁਣ ਰੇਲ 'ਚ ਯਾਤਰਾ ਦੌਰਾਨ ਨਹੀਂ ਮਿਲੇਗਾ ਮਨਪਸੰਦ ਭੋਜਨ, ਵਿਭਾਗ ਨੇ ਇਸ ਕਾਰਨ ਖ਼ਤਮ ਕੀਤੇ ਠੇਕੇ

ਘਰੇਲੂ ਸਟਾਕ ਮਾਰਕੀਟ ਦੇ ਮੋਰਚੇ 'ਤੇ 30 ਸ਼ੇਅਰਾਂ ਵਾਲਾ ਬੀ.ਐਸ.ਸੀ. ਦਾ ਸੈਂਸੈਕਸ 664.49 ਅੰਕਾਂ ਦੀ ਗਿਰਾਵਟ ਨਾਲ 50,780.16 ਅੰਕ 'ਤੇ ਕਾਰੋਬਾਰ ਕਰ ਰਿਹਾ ਸੀ। ਐੱਨ.ਐੱਸ.ਈ. ਦਾ ਨਿਫਟੀ 193.55 ਅੰਕਾਂ ਦੀ ਗਿਰਾਵਟ ਦੇ ਨਾਲ 15,052.05 ਅੰਕ 'ਤੇ ਬੰਦ ਹੋਇਆ ਹੈ। ਸਟਾਕ ਮਾਰਕੀਟ ਦੇ ਅੰਕੜਿਆਂ ਦੇ ਅਨੁਸਾਰ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐਫਪੀਆਈ) ਨੇ ਬੁੱਧਵਾਰ ਨੂੰ ਭਾਰਤੀ ਪੂੰਜੀ ਬਾਜ਼ਾਰਾਂ ਵਿਚ ਸ਼ੁੱਧ ਆਧਾਰ 'ਤੇ 2,088.70 ਕਰੋੜ ਰੁਪਏ ਦੇ ਸ਼ੇਅਰਾਂ ਦੀ ਖਰੀਦਦਾਰੀ ਕੀਤੀ। ਇਸ ਦੌਰਾਨ ਕੱਚੇ ਤੇਲ ਦਾ ਗਲੋਬਲ ਬੈਂਚਮਾਰਕ ਬ੍ਰੈਂਟ ਕਰੂਡ 0.36% ਦੀ ਤੇਜ਼ੀ ਨਾਲ 64.22 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ।

ਇਹ ਵੀ ਪੜ੍ਹੋ: ਵਨ ਨੈਸ਼ਨ, ਵਨ ਮਾਰਕੀਟ ਦੇ ਟੀਚੇ ਲਈ ਸੜਕਾਂ, ਰੇਲ ਅਤੇ ਜਲ ਮਾਰਗਾਂ ਵਿਚਕਾਰ ਏਕੀਕ੍ਰਿਤ ਹੋਣਾ ਜ਼ਰੂਰੀ ਹੈ: 

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News