ਗੰਢਿਆਂ ਦੇ ਵੱਧਦੇ ਭਾਅ ਨੇ ਵਿਗਾੜਿਆ ਰਸੋਈ ਦਾ ਬਜਟ, ਦਿਵਾਲੀ ਤੋਂ ਬਾਅਦ ਮਿਲੇਗੀ ਰਾਹਤ

Thursday, Nov 02, 2023 - 02:26 PM (IST)

ਬਿਜ਼ਨੈੱਸ ਡੈਸਕ : ਦੇਸ਼ ਦੇ ਬਹੁਤ ਸਾਰੇ ਸੂਬਿਆਂ 'ਚ ਟਮਾਟਰ ਤੋਂ ਬਾਅਦ ਹੁਣ ਗੰਢਿਆਂ ਦੇ ਭਾਅ ਤੇਜ਼ੀ ਨਾਲ ਵਧ ਰਹੇ ਹਨ। ਦਿੱਲੀ ਸਮੇਤ ਕਈ ਸ਼ਹਿਰਾਂ 'ਚ ਗੰਢਿਆਂ ਦਾ ਭਾਅ 80 ਰੁਪਏ ਪ੍ਰਤੀ ਕਿੱਲੋ ਦੇ ਨੇੜੇ ਪਹੁੰਚ ਗਿਆ ਹੈ। ਇਕ ਹਫ਼ਤਾ ਪਹਿਲਾਂ ਗੰਢਿਆਂ ਦੀ ਕੀਮਤ 35-40 ਰੁਪਏ ਪ੍ਰਤੀ ਕਿੱਲੋ ਸੀ। ਇਕ ਹਫ਼ਤੇ 'ਚ ਹੀ ਗੰਢਿਆਂ ਦੀ ਕੀਮਤ ਦੁੱਗਣੀ ਹੋ ਕੇ 80 ਰੁਪਏ ਤੱਕ ਪਹੁੰਚ ਗਈ ਹੈ। ਇਸ ਨਾਲ ਲੋਕਾਂ ਦੀ ਰਸੋਈ ਦਾ ਬਜਟ ਖ਼ਰਾਬ ਹੋ ਗਿਆ ਹੈ।

ਇਹ ਵੀ ਪੜ੍ਹੋ - ਮੁਕੇਸ਼ ਅੰਬਾਨੀ ਨੂੰ ਤੀਜੀ ਵਾਰ ਮਿਲੀ ਜਾਨੋਂ ਮਾਰਨ ਦੀ ਧਮਕੀ, ਮੰਗੀ 400 ਕਰੋੜ ਦੀ ਫਿਰੌਤੀ

ਗੰਢਿਆਂ ਦੀਆਂ ਲਾਗਾਤਾਰ ਵੱਧ ਰਹੀਆਂ ਕੀਮਤਾਂ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਦਿਵਾਲੀ ਦੇ ਤਿਉਹਾਰ ਤੋਂ ਪਹਿਲਾਂ ਗੰਢਿਆਂ ਦੀਆਂ ਕੀਮਤਾਂ ਤੋਂ ਕੋਈ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਗੰਢਿਆਂ ਕਾਰਨ ਲੋਕ ਕੁਝ ਦਿਨ ਹੋਰ ਪਰੇਸ਼ਾਨ ਹੋ ਸਕਦੇ ਹਨ, ਜਿਸ ਤੋਂ ਬਾਅਦ ਹੀ ਇਸ ਤੋਂ ਕੁਝ ਰਾਹਤ ਮਿਲ ਸਕਦੀ ਹੈ। ਅੰਮ੍ਰਿਤਸਰ ਜ਼ਿਲ੍ਹੇ ਦੀ ਥੋਕ ਮੰਦੀ ਵਿੱਚ ਗੰਢੇ 40 ਤੋਂ 55 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲ ਰਹੇ ਹਨ।

ਇਹ ਵੀ ਪੜ੍ਹੋ - 1 ਨਵੰਬਰ ਤੋਂ ਹੋ ਸਕਦੇ ਨੇ ਇਹ ਵੱਡੇ ਬਦਲਾਅ, ਦੀਵਾਲੀ ਤੋਂ ਪਹਿਲਾ ਜੇਬ 'ਤੇ ਪਵੇਗਾ ਸਿੱਧਾ ਅਸਰ

ਸੂਤਰਾਂ ਅਨੁਸਾਰ ਇਸ ਸਮੇਂ ਪ੍ਰਚੂਨ ਬਾਜ਼ਾਰ ਵਿੱਚ ਗੰਢਿਆਂ ਦੀ ਕੀਮਤ 30 ਤੋਂ 80 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਸੂਬੇ ਵਿੱਚ ਕੀਤੀ ਜਾ ਰਹੀ ਗੰਢਿਆਂ ਦੀ ਮੰਗ ਨੂੰ ਪੂਰਾ ਕਰਨ ਲਈ ਵਪਾਰੀ ਅਫਗਾਨੀਸਤਾਨ ਤੋਂ ਗੰਢੇ ਮੰਗਵਾ ਰਹੇ ਹਨ। ਇਸ ਤੋਂ ਬਾਅਦ ਰਾਜਸਥਾਨ ਤੋਂ ਵੀ ਗੰਢੇ ਪੰਜਾਬ ਆ ਜਾਣਗੇ, ਜਿਸ ਨਾਲ ਇਸ ਦੀਆਂ ਕੀਮਤਾਂ ਤੋਂ ਕੁਝ ਰਾਹਤ ਮਿਲ ਸਕਦੀ ਹੈ। ਨਰਾਤਿਆਂ ਦੇ ਦਿਨਾਂ 'ਚ ਗੰਢੇ 20 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲ ਰਹੇ ਸਨ, ਜੋ ਅਚਾਨਕ 60 ਤੋਂ 70 ਰੁਪਏ ਮਿਲਣ ਲੱਗ ਪਏ। ਜੇਕਰ ਕੇਂਦਰ ਸਰਕਾਰ ਨੈਫੇਡ ਤੋਂ ਗੰਢੇ ਮੁਹੱਈਆ ਕਰਵਾਉਂਦੀ ਹੈ ਤਾਂ ਇਹ ਸਰਕਾਰੀ ਭਾਅ 'ਤੇ ਉਪਲਬਧ ਹੋਣਗੇ।

ਇਹ ਵੀ ਪੜ੍ਹੋ - ਇਜ਼ਰਾਈਲ-ਹਮਾਸ ਜੰਗ ਵਧਾਏਗੀ ਭਾਰਤ ਦੀ ਮੁਸੀਬਤ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣ ਦੇ ਆਸਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News