‘RBI ਕਹਿੰਦਾ ਹੈ’ ਦੇ ਪ੍ਰਭਾਵ ਦਾ ਮੁਲਾਂਕਣ ਕਰਵਾਏਗਾ ਰਿਜ਼ਰਵ ਬੈਂਕ

Monday, Nov 02, 2020 - 12:43 PM (IST)

‘RBI ਕਹਿੰਦਾ ਹੈ’ ਦੇ ਪ੍ਰਭਾਵ ਦਾ ਮੁਲਾਂਕਣ ਕਰਵਾਏਗਾ ਰਿਜ਼ਰਵ ਬੈਂਕ

ਮੁੰਬਈ(ਭਾਸ਼ਾ) - ਭਾਰਤੀ ਰਿਜ਼ਰਵ ਬੈਂਕ ਆਪਣੇ ਮਲਟੀ ਮੀਡੀਆ ਜਨ-ਜਾਗਰੂਕਤਾ ਅਭਿਆਨ ‘ਆਰ. ਬੀ. ਆਈ. ਕਹਿੰਦਾ ਹੈ’ ਦੇ ਪ੍ਰਭਾਵ ਦਾ ਮੁਲਾਂਕਣ ਕਰਨ ਜਾ ਰਿਹਾ ਹੈ। ਕੇਂਦਰੀ ਬੈਂਕ ਨੇ ਇਹ ਅਭਿਆਨ 14 ਭਾਸ਼ਾਵਾਂ ’ਚ ਸ਼ੁਰੂ ਕੀਤਾ ਸੀ। ਇਸ ਅਭਿਆਨ ਦਾ ਉਦੇਸ਼ ਲੋਕਾਂ ਨੂੰ ਸੁਰੱਖਿਅਤ ਬੈਂਕਿੰਗ ਅਤੇ ਅਤੇ ਵਿੱਤੀ ਸੁਭਾਅ ਪ੍ਰਤੀ ਜਾਗਰੂਕ ਕਰਨਾ ਹੈ।

ਰਿਜ਼ਰਵ ਬੈਂਕ ਨੇ ‘ਆਰ. ਬੀ. ਆਈ. ਕਹਿੰਦਾ ਹੈ’ ਅਭਿਆਨ ਸਾਰੇ ਮੀਡੀਆ ਮੰਚਾਂ ’ਤੇ ਸ਼ੁਰੂ ਕੀਤਾ ਹੈ। ਇਸ ’ਚ ਟੈਲੀਵਿਜ਼ਨ, ਰੇਡੀਓ, ਸਮਾਚਾਰ ਪੱਤਰ, ਹੋਰਡਿੰਗਸ, ਵੈਬ ਬੈਨਰ, ਸੋਸ਼ਲ ਮੀਡੀਆ ਅਤੇ ਐੱਸ. ਐੱਮ. ਐੱਸ. ਸ਼ਾਮਲ ਹਨ। ਇਸ ਅਭਿਆਨ ਦੇ ਪ੍ਰਭਾਵ ਦਾ ਮੁਲਾਂਕਣ ਕਰਨ ਲਈ ਰਿਜ਼ਰਵ ਬੈਂਕ ਨੇ ਯੋਗ ਕੰਪਨੀਆਂ ਅਤੇ ਹੋਰ ਇਕਾਈਆਂ ਵੱਲੋਂ ਰੁਚੀ ਪੱਤਰ (ਈ. ਓ. ਆਈ.) ਮੰਗੇ ਹਨ। ਇਨ੍ਹਾਂ ਕੰਪਨੀਆਂ ਕੋਲ ਇਸੇ ਤਰ੍ਹਾਂ ਦੀਆਂ ਘੱਟ ਤੋਂ ਘੱਟ 5 ਯੋਜਨਾਵਾਂ ਨੂੰ ਪੂਰਾ ਕਰਨ ਦਾ ਅਨੁਭਵ ਹੋਣਾ ਚਾਹੀਦਾ ਹੈ। ਰਿਜ਼ਰਵ ਬੈਂਕ ਨੇ ਆਮ ਲੋਕਾਂ ਨੂੰ ਬੈਂਕਿੰਗ ਅਤੇ ਵਿੱਤੀ ਖੇਤਰ ਦੇ ਚੰਗੇ ਸੁਭਾਅ, ਨਿਯਮਾਂ ਅਤੇ ਪਹਿਲ ਬਾਰੇ ਜਾਗਰੂਕ ਕਰਨ ਨੂੰ ਇਹ ਮਲਟੀ-ਮੀਡੀਆ ਅਭਿਆਨ ਸ਼ੁਰੂ ਕੀਤਾ ਸੀ। ਇਸ ਅਭਿਆਨ ਤਹਿਤ ਗਾਹਕਾਂ ਨੂੰ ਬਚਤ ਬੈਂਕ ਜਮ੍ਹਾ ਖਾਤੇ, ਗੈਰ-ਕਾਨੂੰਨੀ ਇਲੈਕਟ੍ਰਾਨਿਕ ਬੈਂਕਿੰਗ ਲੈਣ-ਦੇਣ ’ਚ ਗਾਹਕ ਦੀ ਦੇਣਦਾਰੀ, ਸੁਰੱਖਿਅਤ ਡਿਜੀਟਲ ਬੈਂਕਿੰਗ ਸੁਭਾਅ, ਸੀਨੀਅਰ ਨਾਗਰਿਕਾਂ ਲਈ ਬੈਂਕਿੰਗ ਸੁਵਿਧਾਵਾਂ, ਬੈਂਕਿੰਗ ਦਿਗਪਾਲ ਯੋਜਨਾ ਅਤੇ ਸਾਈਬਰ ਸੁਰੱਖਿਆ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਈ. ਓ. ਆਈ. ਦਸਤਾਵੇਜ਼ ਅਨੁਸਾਰ ਚੁਣੀ ਗਈ ਕੰਪਨੀ ਨੂੰ ਜਾਗਰੂਕਤਾ ਅਭਿਆਨ ਦੇ ਨਤੀਜਿਆਂ ਦੇ ਵਿਸ਼ਲੇਸ਼ਣ ਲਈ ਤੌਰ-ਤਰੀਕੇ ਦਾ ਪ੍ਰਸਤਾਵ ਕਰਨ ਤੋਂ ਇਲਾਵਾ ਅਭਿਆਨ ਲਈ ਵਰਤੋਂ ਕੀਤੇ ਗਏ ਮੰਚਾਂ ਦੇ ਪ੍ਰਭਾਵ ਦਾ ਵੀ ਡੂੰਘਾਈ ਨਾਲ ਵਿਸ਼ਲੇਸ਼ਣ ਕਰਨਾ ਹੋਵੇਗਾ।

ਇਹ ਵੀ ਪੜ੍ਹੋ : ਇਸ ਦੀਵਾਲੀ ਰਾਜਸਥਾਨ 'ਚ ਨਹੀਂ ਚੱਲਣਗੇ ਪਟਾਕੇ, ਗਹਿਲੋਤ ਸਰਕਾਰ ਨੇ ਇਸ ਕਾਰਨ ਲਗਾਈਆਂ ਸਖ਼ਤ 


author

Harinder Kaur

Content Editor

Related News