ਰੇਪੋ ਦਰ ਨੂੰ ਸਥਿਰ ਰੱਖਣ ਦੇ ਫੈਸਲੇ ਨਾਲ ਰਿਹਾਇਸ਼ੀ ਲੋਨ ’ਤੇ ਮਿਲੇਗਾ ਸਸਤਾ ਕਰਜ਼ਾ
Thursday, Dec 09, 2021 - 10:08 AM (IST)
ਨਵੀਂ ਦਿੱਲੀ (ਭਾਸ਼ਾ) – ਰੀਅਲ ਅਸਟੇਟ ਕੰਪਨੀਆਂ ਦਾ ਮੰਨਣਾ ਹੈ ਕਿ ਰਿਜ਼ਰਵ ਬੈਂਕ ਵਲੋਂ ਨੀਤੀਗਤ ਦਰਾਂ ਨੂੰ ਸਥਿਰ ਰੱਖਣ ਦੇ ਫੈਸਲੇ ਨਾਲ ਰਿਹਾਇਸ਼ੀ ਲੋਨ ’ਤੇ ਘੱਟ ਵਿਆਜ ਦਰਾਂ ਜਾਰੀ ਰਹਿਣਗੀਆਂ ਅਤੇ ਘਰਾਂ ਦੀ ਮੰਗ ’ਚ ਸੁਧਾਰ ਹੋਵੇਗਾ।
ਰਿਜ਼ਰਵ ਬੈਂਕ ਦੇ ਨੀਤੀਗਤ ਫੈਸਲੇ ਦਾ ਸਵਾਗਤ ਕਰਦੇ ਹੋਏ ਕ੍ਰੇਡਾਈ ਦੇ ਪ੍ਰਧਾਨ ਹਰਸ਼ਵਰਧਨ ਪਟੋਦੀਆ ਨੇ ਕਿਹਾ ਕਿ ਰੇਪੋ ਅਤੇ ਰਿਵਰਸ ਰੇਪੋ ਦਰ ਨੂੰ ਸਥਿਰ ਰੱਖਣ ਦਾ ਰਿਜ਼ਰਵ ਬੈਂਕ ਦਾ ਨਰਮ ਰੁਖ ਨਿਸ਼ਚਿਤ ਤੌਰ ’ਤੇ ਇਕ ਪ੍ਰਗਤੀਸ਼ੀਲ ਅਤੇ ਸਾਵਧਾਨੀ ਵਜੋਂ ਚੁੱਕਿਆ ਕਦਮ ਹੈ, ਖਾਸ ਕਰ ਕੇ ਅਜਿਹੇ ਸਮੇਂ ’ਚ ਜਦੋਂ ਪੂਰਾ ਉਦਯੋਗ ਨਵੀਂ ਓਮੀਕ੍ਰੋਨ ਲਹਿਰ ਦੇ ਸੰਭਾਵਿਤ ਪ੍ਰਭਾਵ ਦਾ ਮੁਲਾਂਕਣ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਰਿਹਾਇਸ਼ੀ ਲੋਨ ’ਤੇ ਹੇਠਲੀ ਵਿਆਜ ਦਰ ਵਿਵਸਥਾ ਜਾਰੀ ਰਹਿਣ ਕਾਰਨ ਘਰ ਖਰੀਦਦਾਰਾਂ ’ਚ ਭਰੋਸਾ ਪੈਦਾ ਹੋਵੇਗਾ ਅਤੇ ਇਸ ਨਾਲ ਮੌਜੂਦਾ ਆਰਥਿਕ ਰਿਵਾਈਵਲ ’ਚ ਵੀ ਮਦਦ ਮਿਲੇਗੀ।
ਨਾਰੇਡਕੋ ਦੇ ਵਾਈਸ ਚੇਅਰਮੈਨ ਅਤੇ ਹੀਰਾਨੰਦਾਨੀ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਨਿਰੰਜਨ ਹੀਰਾਨੰਦਾਨੀ ਨੇ ਕਿਹਾ ਕਿ ਰੀਅਲ ਅਸਟੇਟ ਖੇਤਰ ਨੂੰ ਘੱਟ ਵਿਆਜ ਦਰਾਂ ਨਾਲ ਲਾਭ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਘਰ ਖਰੀਦਦਾਰ ਇਨ੍ਹਾਂ ਇਤਿਹਾਸਿਕ ਘੱਟ ਵਿਆਜ ਦਰਾਂ ਦਾ ਸਭ ਤੋਂ ਵੱਧ ਲਾਭ ਉਠਾਉਣਾ ਚਾਹੁਣਗੇ। ਇੰਡੀਆ ਸੂਥਬੀ ਇੰਟਰਨੈਸ਼ਨਲ ਰੀਅਲਟੀ ਦੇ ਮੁੱਖ ਕਾਰਜਕਾਰੀ ਅਧਿਾਕਰੀ (ਸੀ. ਈ. ਓ.) ਅਮਿਤ ਗੋਇਲ ਨੇ ਕਿਹਾ ਕਿ ਰਿਹਾਇਸ਼ੀ ਲੋਨ ’ਤੇ ਵਿਆਜ ਦਰ ਸੱਤ ਫੀਸਦੀ ਸਾਲਾਨਾ ’ਤੇ ਬਣ ਰਹੇਗੀ। ਗੋਇਲ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਰਿਹਾਇਸ਼ੀ ਬਾਜ਼ਾਰ ’ਚ ਮੰਗ ’ਚ ਹੋਰ ਸੁਧਾਰ ਹੋਵੇਗਾ। ਨਾਰੇਡਕੋ ਮਹਾਰਾਸ਼ਟਰ ਦੇ ਪ੍ਰਧਾਨ ਸੰਦੀਪ ਅੱਗਰਵਾਲ ਨੇ ਕਿਹਾ ਕਿ ਰਿਹਾਇਸ਼ੀ ਲੋਨ ’ਤੇ ਘੱਟ ਤੋਂ ਘੱਟ ਇਸ ਸਾਲ ਦੇ ਅਖੀਰ ਤੱਕ ਜਾਰੀ ਰਹਿਣਗੀਆਂ। ਇਸ ਨਾਲ ਰੀਅਲ ਅਸਟਟੇਟ ਉਦਯੋਗ ਦੇ ਨਾਲ-ਨਾਲ ਅਰਥਵਿਵਸਥਾ ਦੇ ਵਾਧੇ ਨੂੰ ਵੀ ਉਤਸ਼ਾਹ ਮਿਲੇਗਾ।