ਇਸ ਪ੍ਰਾਪਤੀ ਨੂੰ ਹਾਸਲ ਕਰਨ ਵਾਲਾ ਵਿਸ਼ਵ ਦਾ ਪਹਿਲਾ ਸੈਂਟਰਲ ਬੈਂਕ ਬਣਿਆ RBI

11/22/2020 6:42:24 PM

ਨਵੀਂ ਦਿੱਲੀ — ਰਿਜ਼ਰਵ ਬੈਂਕ ਆਫ ਇੰਡੀਆ ਦੇ ਟਵਿੱਟਰ 'ਤੇ ਫਾਲੋਅਰਜ਼ ਦੀ ਗਿਣਤੀ 10 ਲੱਖ ਨੂੰ ਪਾਰ ਕਰ ਗਈ ਹੈ। ਆਰ.ਬੀ.ਆਈ. ਵਿਸ਼ਵ ਵਿਚ ਇਹ ਪ੍ਰਾਪਤੀ ਹਾਸਲ ਕਰਨ ਵਾਲਾ ਪਹਿਲਾ ਕੇਂਦਰੀ ਬੈਂਕ ਹੈ। ਮਾਈਕ੍ਰੋ ਬਲੌਗਿੰਗ ਸਾਈਟ 'ਤੇ 1 ਮਿਲੀਅਨ ਫਾਲੋਅਰਜ਼ ਦੇ ਨਾਲ ਰਿਜ਼ਰਵ ਬੈਂਕ ਨੇ ਯੂ.ਐਸ. ਫੈਡਰਲ ਰਿਜ਼ਰਵ ਅਤੇ ਯੂਰਪੀਅਨ ਸੈਂਟਰਲ ਬੈਂਕ ਨੂੰ ਪਛਾੜ ਦਿੱਤਾ ਹੈ।

ਸ਼ਕਤੀਕਾਂਤ ਦਾਸ ਨੇ ਟਵੀਟ ਕਰਕੇ ਦਿੱਤੀਆਂ ਵਧਾਈਆਂ

ਰਿਜ਼ਰਵ ਬੈਂਕ ਦੇ ਟਵਿੱਟਰ ਹੈਂਡਲ 'ਤੇ ਉਪਲਬਧ ਜਾਣਕਾਰੀ ਅਨੁਸਾਰ ਇਸ ਦੇ ਫਾਲੋਅਰਜ਼ ਦੀ ਗਿਣਤੀ 27 ਸਤੰਬਰ, 2020 ਨੂੰ 9.66 ਲੱਖ ਸੀ, ਜੋ ਹੁਣ ਵਧ ਕੇ 10 ਲੱਖ ਹੋ ਗਈ ਹੈ। ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਐਤਵਾਰ ਨੂੰ ਟਵੀਟ ਕੀਤਾ, “ਰਿਜ਼ਰਵ ਬੈਂਕ ਦੇ ਟਵਿੱਟਰ ਅਕਾਊਂਟ 'ਤੇ ਫਾਲੋਅਰਜ਼ ਦੀ ਗਿਣਤੀ ਅੱਜ 10 ਲੱਖ ਹੋ ਗਈ ਹੈ। ਇਸ ਲਈ ਰਿਜ਼ਰਵ ਬੈਂਕ ਵਿਚ ਮੇਰੇ ਸਾਰੇ ਸਹਿਯੋਗੀਆਂ ਨੂੰ ਵਧਾਈ।

 

US ਦੇ ਫੈਡਰਲ ਰਿਜ਼ਰਵ ਦੀ ਟਵਿੱਟਰ 'ਤੇ ਫਾਲੋਅਰਜ਼ ਦੀ ਗਿਣਤੀ 6.67 ਲੱਖ 

ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਦੇ ਟਵਿੱਟਰ 'ਤੇ ਸਿਰਫ 6.67 ਲੱਖ ਫਾਲੋਅਰਜ਼ ਹਨ। ਇਸ ਦੇ ਨਾਲ ਹੀ ਯੂਰਪੀਅਨ ਕੇਂਦਰੀ ਬੈਂਕ ਦੇ ਪੈਰੋਕਾਰਾਂ ਦੀ ਗਿਣਤੀ 5.91 ਲੱਖ ਹੈ। ਅਮਰੀਕਾ ਦਾ ਕੇਂਦਰੀ ਬੈਂਕ ਮਾਰਚ 2009 ਵਿਚ ਟਵਿੱਟਰ ਨਾਲ ਜੁੜ ਗਿਆ ਸੀ। ਈ.ਸੀ.ਬੀ. ਅਕਤੂਬਰ 2009 ਤੋਂ ਟਵਿੱਟਰ ਨਾਲ ਜੁੜਿਆ ਹੋਇਆ ਹੈ।

ਇਹ ਵੀ ਪੜ੍ਹੋ : ਓਲਾ ਇਲੈਕਟ੍ਰਿਕ ਸਕੂਟਰ : ਭਾਰਤ 'ਚ ਕੀਤੇ ਜਾਣਗੇ ਲਾਂਚ, ਘੱਟ ਕੀਮਤ 'ਤੇ ਮਿਲੇਗੀ ਜ਼ਿਆਦਾ ਮਾਈਲੇਜ

ਜਨਵਰੀ 2012 'ਚ ਹੋਇਆ ਸੀ ਸ਼ੁਰੂ ਆਰ.ਬੀ.ਆਈ. ਦਾ ਟਵਿੱਟਰ ਅਕਾਊਂਟ 

85 ਸਾਲ ਪੁਰਾਣੇ ਰਿਜ਼ਰਵ ਬੈਂਕ ਦਾ ਟਵਿੱਟਰ ਅਕਾਊਂਟ ਜਨਵਰੀ 2012 ਵਿਚ ਸ਼ੁਰੂ ਹੋਇਆ ਸੀ। ਗਵਰਨਰ ਸ਼ਕਤੀਕਾਂਤ ਦਾਸ ਦਾ ਇਕ ਵੱਖਰਾ ਟਵਿੱਟਰ ਹੈਂਡਲ ਹੈ, ਜਿਸ 'ਤੇ ਫਾਲੋਅਰਜ਼ ਦੀ ਗਿਣਤੀ 1.35 ਲੱਖ ਹੈ। ਮਾਰਚ 2019 ਵਿਚ ਟਵਿੱਟਰ 'ਤੇ ਰਿਜ਼ਰਵ ਬੈਂਕ ਦੇ ਫਾਅਲੋਅਰਸ ਦੀ ਗਿਣਤੀ 3,42,000 ਸੀ, ਜੋ ਮਾਰਚ 2020 ਵਿਚ ਦੁੱਗਣੀ ਤੋਂ ਵੱਧ ਕੇ 7,50,000 ਹੋ ਗਈ।

ਇਹ ਵੀ ਪੜ੍ਹੋ : ਬਾਇਡੇਨ ਪਾਲਸੀ : 4 ਸਾਲ 'ਚ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਸੰਖਿਆ ਹੋਵੇਗੀ ਦੁੱਗਣੀ

ਇੱਕ ਅਧਿਕਾਰੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਲਾਗ ਦੌਰਾਨ ਲਗਾਈ ਸੱਤ ਹਫ਼ਤਿਆਂ ਦੀ ਤਾਲਾਬੰਦੀ ਵਿਚ ਰਿਜ਼ਰਵ ਬੈਂਕ ਦੇ ਟਵਿੱਟਰ ਉੱਤੇ ਫਾਅਲੋਅਰਸ ਦੀ ਗਿਣਤੀ ਵਿਚ 1.5 ਲੱਖ ਤੋਂ ਵੱਧ ਦਾ ਵਾਧਾ ਹੋਇਆ ਹੈ। ਚਾਲੂ ਵਿੱਤੀ ਸਾਲ ਵਿਚ ਢਾਈ ਲੱਖ ਫਾਲੋਅਰਜ਼ ਰਿਜ਼ਰਵ ਬੈਂਕ ਦੇ ਟਵਿੱਟਰ ਹੈਂਡਲ ਨਾਲ ਜੁੜੇ ਹੋਏ ਹਨ।

ਇਹ ਵੀ ਪੜ੍ਹੋ : LPG ਸਿਲੰਡਰ ਲਈ ਵੀ ਬੀਮਾ ਕਵਰ ਲੈਣ 'ਤੇ ਮਿਲਦਾ ਹੈ 30 ਲੱਖ ਰੁਪਏ ਦਾ ਲਾਭ, ਜਾਣੋ ਦਾਅਵੇ ਦੀ ਪ੍ਰਕਿਰਿਆ


Harinder Kaur

Content Editor

Related News