ਸਾਵਰੇਨ ਗੋਲਡ ਬਾਂਡ ਦੀ ਦਰ ਹੋਈ ਤੈਅ, ਇੰਨਾ ਮਿਲੇਗਾ ਡਿਸਕਾਊਂਟ
Saturday, Oct 28, 2017 - 02:59 PM (IST)
ਨਵੀਂ ਦਿੱਲੀ—ਸੋਮਵਾਰ ਤੋਂ ਖੁੱਲ੍ਹਣ ਵਾਲੀ ਸਾਵਰੇਨ ਗੋਲਡ ਬਾਂਡ (ਐੱਸ. ਜੀ. ਬੀ.) ਲੜੀ ਲਈ ਖਰੀਦ ਮੁੱਲ 2,945 ਰੁਪਏ ਪ੍ਰਤੀ ਗ੍ਰਾਮ ਤੈਅ ਕੀਤਾ ਗਿਆ। ਰਿਜ਼ਰਵ ਬੈਂਕ ਨੇ ਇਹ ਐਲਾਨ ਕੀਤਾ ਹੈ। ਇਨ੍ਹਾਂ ਬਾਂਡਜ਼ ਦੀ ਖਰੀਦ ਹਰੇਕ ਹਫਤੇ ਸੋਮਵਾਰ ਤੋਂ ਬੁੱਧਵਾਰ ਤੱਕ ਕੀਤੀ ਜਾ ਸਕੇਗੀ। 30 ਅਕਤੂਬਰ ਤੋਂ 1 ਨਵੰਬਰ ਦੌਰਾਨ ਵਿਕਰੀ ਲਈ ਇਨ੍ਹਾਂ ਬਾਂਡਾਂ ਨੂੰ 2945 ਰੁਪਏ ਪ੍ਰਤੀ ਗ੍ਰਾਮ ਦੀ ਦਰ ਨਾਲ ਖਰੀਦਿਆ ਜਾ ਸਕਦਾ ਹੈ।
ਸਰਕਾਰ ਨੇ ਰਿਜ਼ਰਵ ਬੈਂਕ ਦੇ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਆਨਲਾਈਨ ਅਰਜ਼ੀ ਕਰਨ ਵਾਲੇ ਡਿਜ਼ੀਟਲ ਤਰੀਕੇ ਨਾਲ ਭੁਗਤਾਨ ਕਰਨ ਵਾਲੇ ਨਿਵੇਸ਼ਕਾਂ ਨੂੰ 50 ਰੁਪਏ ਪ੍ਰਤੀ ਗ੍ਰਾਮ ਦੀ ਛੂਟ ਦੇਣ ਦਾ ਵੀ ਫੈਸਲਾ ਕੀਤਾ ਹੈ। ਕੇਂਦਰੀ ਬੈਂਕ ਨੇ ਸਾਵਰੇਨ ਗੋਲਡ ਬਾਂਡ 2017-18 ਲੜੀ ਛੇ ਲਈ ਨਿਰਗਮ ਮੁੱਲ ਦਾ ਐਲਾਨ ਕਰਦੇ ਹੋਏ ਅਜਿਹੇ ਨਿਵੇਸ਼ਕਾਂ ਲਈ ਖਰੀਦ ਮੁੱਲ 2,895 ਰੁਪਏ ਪ੍ਰਤੀ ਗ੍ਰਾਮ ਬੈਠੇਗਾ। ਇਸ ਤੋਂ ਪਹਿਲਾਂ ਲੜੀ ਪੰਜ 'ਚ ਪ੍ਰਤੀ ਗ੍ਰਾਮ ਸੋਨੇ ਦੀ ਕੀਮਤ 2,971 ਰੁਪਏ ਸੀ।
ਸਾਵਰੇਨ ਗੋਲਡ ਬਾਂਡ 'ਚ ਨਿਊਨਤਮ ਇਕ ਗ੍ਰਾਮ ਅਤੇ ਜ਼ਿਆਦਾਤਰ 500 ਗ੍ਰਾਮ ਪ੍ਰਤੀ ਵਿਅਕਤੀ ਪ੍ਰਤੀ ਵਿੱਤੀ ਸਾਲ (ਅਪ੍ਰੈਲ-ਮਾਰਚ) ਨਿਵੇਸ਼ ਕੀਤੇ ਜਾ ਸਕਦੇ ਹਨ। ਇਹ ਨਵੀਂ ਲੜੀ ਪੂਰਬ ਐਲਾਨ ਐੱਸ. ਜੀ. ਬੀ. ਕੈਲੰਡਰ ਦਾ ਹਿੱਸਾ ਹੈ, ਜੋ ਦਸੰਬਰ ਤੱਕ ਚੱਲੇਗਾ। ਇਹ ਖਰੀਦਦਾਰੀ ਲਈ ਪ੍ਰਤੀ ਹਫਤੇ ਸੋਮਵਾਰ ਤੋਂ ਬੁੱਧਵਾਰ ਤੱਕ ਖੁੱਲ੍ਹੇਗਾ। ਇਸ ਦੀ ਸ਼ੁਰੂਆਤ 9 ਅਕਤੂਬਰ ਤੋਂ ਹੋਈ ਹੈ ਅਤੇ ਇਹ 27 ਦਸੰਬਰ ਤੱਕ ਚੱਲੇਗੀ। ਇਸ ਕੈਲੰਡਰ ਦਾ ਪਹਿਲਾਂ ਪੜ੍ਹਾਅ 11 ਅਕਤੂਬਰ ਨੂੰ ਬੰਦ ਹੋਇਆ ਸੀ। ਬਾਂਡ ਦਾ ਸੈਟਲਮੈਂਟ ਅਰਜ਼ੀ ਕਰਨ ਦੇ ਹਫਤੇ ਦੇ ਪਹਿਲੇ ਕਾਰਜ ਦਿਵਸ 'ਚ ਕੀਤਾ ਜਾਵੇਗਾ।
