ਕੋਰੋਨਾ ਆਫ਼ਤ: ਰੂੰ ਦੀਆਂ ਗੰਢਾਂ ਵੇਚਣ ਲਈ ਕੰਪਨੀਆਂ 'ਚ ਲੱਗੀ ਦੌੜ

Monday, Aug 03, 2020 - 02:11 PM (IST)

ਕੋਰੋਨਾ ਆਫ਼ਤ: ਰੂੰ ਦੀਆਂ ਗੰਢਾਂ ਵੇਚਣ ਲਈ ਕੰਪਨੀਆਂ 'ਚ ਲੱਗੀ ਦੌੜ

ਜੈਤੋ (ਪਰਾਸ਼ਰ) - ਦੇਸ਼ ਦੇ ਵੱਖ-ਵੱਖ ਵ੍ਹਾਈਟ ਗੋਲਡ ਫਸਲ ਸੂਬਿਆਂ ਦੀਆਂ ਮੰਡੀਆਂ ’ਚ ਹੁਣ ਤੱਕ ਲੱਗਭੱਗ 3.62 ਤੋਂ 3.69 ਕਰੋਡ਼ ਗੰਢ ਵ੍ਹਾਈਟ ਗੋਲਡ ਆਮਦ ਹੋਣ ਦੀ ਸੂਚਨਾ ਮਿਲੀ ਹੈ। ਸੂਤਰਾਂ ਮੁਤਾਬਕ ਦੇਸ਼ ’ਚ ਕਿਸਾਨਾਂ ਕੋਲ ਕਰੀਬ 15 ਲੱਖ ਗੰਢ ਦਾ ਵ੍ਹਾਈਟ ਗੋਲਡ ਵੇਚਣ ਵਾਲਾ ਪਿਆ ਹੈ। ਅੱਜਕੱਲ ਰੋਜ਼ਾਨਾ ਕਰੀਬ 12000/14000 ਗੰਢ ਦਾ ਵ੍ਹਾਈਟ ਗੋਲਡ ਮੰਡੀਆਂ ’ਚ ਆ ਰਿਹਾ ਹੈ। ਕੱਪੜਾ ਮੰਤਰਾਲਾ ਅਨੁਸਾਰ ਦੇਸ਼ ’ਚ ਅਕਤੂਬਰ ਤੋਂ ਨਵੇਂ ਵ੍ਹਾਈਟ ਗੋਲਡ ਮਾਲ ਦੀ ਆਮਦ ਘਰੇਲੂ ਮੰਡੀਆਂ ’ਚ ਸ਼ੁਰੂ ਹੋ ਜਾਂਦੀ ਹੈ। ਦੂਜੇ ਪਾਸੇ ਨਿੱਜੀ ਵਪਾਰੀਆਂ ਦਾ ਕਹਿਣਾ ਹੈ ਕਿ ਹਰ ਸਾਲ ਸਤੰਬਰ ਮਹੀਨੇ ’ਚ ਹਰਿਆਣਾ ’ਚ ਨਵੇਂ ਵ੍ਹਾਈਟ ਗੋਲਡ ਮੰਡੀਆਂ ’ਚ ਆਉਣ ਲੱਗ ਜਾਂਦਾ ਹੈ ਅਤੇ ਦੱਖਣ ਸੂਬਿਆਂ ਵੱਲੋਂ ਰੂੰ ਦੀ ਖੁੱਲ੍ਹ ਕੇ ਹਰ ਸਾਲ ਡਿਮਾਂਡ ਆਉਂਦੀ ਹੈ ਕਿਉਂਕਿ ਦੱਖਣ ’ਚ ਕਈ ਮਹੀਨਿਆਂ ਬਾਅਦ ਨਵੀਂ ਆਮਦ ਸ਼ੁਰੂ ਹੁੰਦੀਆਂ ਹਨ।

ਸੀ. ਸੀ. ਆਈ. ਨੇ ਚਾਲੂ ਕਪਾਹ ਸੀਜ਼ਨ ਸਾਲ 2019-2020 ਦੌਰਾਨ ਮਹਾਰਾਸ਼ਟਰ ਫੈੱਡਰੇਸ਼ਨ ਦੇ ਨਾਲ ਦੇਸ਼ ’ਚ ਆਈ ਕੁਲ ਆਮਦ ਦਾ ਤੀਜਾ ਹਿੱਸਾ ਵ੍ਹਾਈਟ ਗੋਲਡ ਕਿਸਾਨਾਂ ਵੱਲੋਂ ਹੇਠਲਾ ਸਮਰਥਨ ਮੁੱਲ ’ਤੇ ਖਰੀਦਿਆ ਹੈ। ਸੀ. ਸੀ. ਆਈ . ਵਿਸ਼ਵ ਦੀ ਪਹਿਲੀ ਖਰੀਦ ਏਜੰਸੀ ਹੈ, ਜਿਸ ਨੇ 1.04 ਕਰੋਡ਼ ਗੰਢ ਦਾ ਵ੍ਹਾਈਟ ਗੋਲਡ ਖਰੀਦ ਕੇ ਵਿਸ਼ਵ ਰਿਕਾਰਡ ਸਥਾਪਤ ਕੀਤਾ ਹੈ। ਸੂਤਰਾਂ ਮੁਤਾਬਕ ਸੀ. ਸੀ. ਆਈ., ਮਹਾਰਾਸ਼ਟਰ ਫੈੱਡਰੇਸ਼ਨ, ਮਲਟੀਨੈਸ਼ਨਲ ਕੰਪਨੀਆਂ ਨੇ ਤੇਜ਼ੀ ਆਉਣ ਦੀ ਵੱਡੀ ਉਮੀਦ ਨਾਲ ਵ੍ਹਾਈਟ ਗੋਲਡ ਦਾ ਲੱਖਾਂ ਗੰਢ ਦਾ ਸਟਾਕ ਕਰ ਲਿਆ ਪਰ ਅਚਾਨਕ ਦੂਜੇ ਦੇਸ਼ਾਂ ਦੇ ਨਾਲ ਭਾਰਤ ’ਚ ਕੋਰੋਨਾ ਮਹਾਮਾਰੀ ਨੇ ਰੂੰ ਸਟਾਕਿਸਟਾਂ ਦੇ ਸਾਰੇ ਸੁਪਨੇ ਚਕਨਾਚੂਰ ਕਰ ਦਿੱਤੇ। ਵਿਦੇਸ਼ਾਂ ਵੱਲੋਂ ਰੂੰ ਦੀ ਡਿਮਾਂਡ ਕਈ ਮਹੀਨਿਆਂ ਤੋਂ ਠੱਪ ਪਈ ਹੈ। ਸੀ. ਸੀ. ਆਈ., ਮਲਟੀਨੈਸ਼ਨਲ ਕੰਪਨੀਆਂ (ਐੱਮ. ਐੱਨ. ਸੀ.) ਅਤੇ ਮਹਾਰਾਸ਼ਟਰ ਫੈੱਡਰੇਸ਼ਨ ਆਪਣੀ-ਆਪਣੀ ਰੂੰ ਬਾਜ਼ਾਰ ’ਚ ਸੇਲ ਕਰਨ ਦੀ ਦੌੜ ਲਾ ਰਹੇ ਹਨ। ਸੂਤਰਾਂ ਮੁਤਾਬਕ ਮਲਟੀਨੈਸ਼ਨਲ ਕੰਪਨੀਆਂ ਆਪਣੀ ਰੂੰ ਸੀ. ਸੀ. ਆਰ. ਤੋਂ ਘੱਟ ਭਾਅ ’ਤੇ ਵੇਚਣ ਨੂੰ ਤਿਆਰ ਹਨ ਕਿਉਂਕਿ ਨਵਾਂ ਸੀਜ਼ਨ ਅਗਲੇ ਮਹੀਨੇ ਤੋਂ ਸ਼ੁਰੂ ਹੋ ਜਾਵੇਗਾ। ਸੀ. ਸੀ. ਆਈ. ਵੀ ਆਪਣੀ ਰੂੰ ’ਤੇ ਮੋਟਾ ਡਿਸਕਾਊਂਟ ਆਫਰ ਦੇ ਰਹੀ ਹੈ। ਕਤਾਈ ਮਿੱਲਾਂ ਨੂੰ ਉਮੀਦ ਹੈ ਕਿ ਰੂੰ ਬਿਕਵਾਲ ਅਤੇ ਡਿਸਕਾਊਂਟ ਆਫਰ ਦੇਵੇਗੀ ਪਰ ਇਹ ਤਾਂ ਅਗਲਾ ਬਾਜ਼ਾਰ ਹੀ ਦੱਸੇਗਾ ਕਿ ਸੀ. ਸੀ. ਆਈ., ਮਲਟੀ ਨੈਸ਼ਨਲ ਕੰਪਨੀਆਂ ਅਤੇ ਮਹਾਰਾਸ਼ਟਰ ਫੈੱਡਰੇਸ਼ਨ ਕਿੰਨਾ ਡਿਸਕਾਊਂਟ ਆਫਰ ਦਿੰਦੇ ਹਨ।

ਇਹ ਵੀ ਦੇਖੋ : ਹੈਲਮੇਟ ਪਾਉਣ ਤੋਂ ਬਾਅਦ ਵੀ ਕੱਟਿਆ ਜਾ ਸਕਦਾ ਹੈ ਚਾਲਾਨ, ਜਲਦ ਬਦਲਣ ਵਾਲਾ ਹੈ ਇਹ ਨਿਯਮ

ਟੈਕਸਟਾਈਲਜ਼ ਉਦਯੋਗ ਨੂੰ 20 ਫੀਸਦੀ ਲਿਮਿਟ ਸਹੂਲਤ ਮਿਲਣ ਦਾ ਇੰਤਜ਼ਾਰ

ਕੇਂਦਰ ਸਰਕਾਰ ਨੇ ਦੇਸ਼ ਦੇ ਵੱਖ-ਵੱਖ ਉਦਯੋਗਾਂ ਦੀ ਸਹਾਇਤਾ ਲਈ 3 ਲੱਖ ਕਰੋਡ਼ ਰੁਪਏ ਦਾ ਪੈਕੇਜ ਦਿੱਤਾ ਹੈ। ਟੈਕਸਟਾਈਲਜ਼ ਉਦਯੋਗ ਸੂਤਰਾਂ ਅਨੁਸਾਰ ਸਰਕਾਰ ਨੇ ਜਿਨ੍ਹਾਂ ਉਦਯੋਗਾਂ ਦੀ 100 ਕਰੋਡ਼ ਰੁਪਏ ਦੀ ਟਰਨ ਓਵਰ ਹੈ, ਉਨ੍ਹਾਂ ਦੀ 20 ਫੀਸਦੀ ਬੈਂਕਾਂ ਵੱਲੋਂ ਲਿਮਿਟ ਵਧਾਉਣ ਦਾ ਐਲਾਨ ਕੀਤਾ ਸੀ ਅਤੇ ਬਾਅਦ ’ਚ ਸਰਕਾਰ ਨੇ ਆਪਣੇ ਆਦੇਸ਼ ’ਚ ਕਿਹਾ ਕਿ ਜਿਨ੍ਹਾਂ ਉਦਯੋਗਾਂ ਦੀ ਟਰਨ ਓਵਰ 250 ਕਰੋਡ਼ ਰੁਪਏ ਹੈ, ਉਨ੍ਹਾਂ ਦੀ ਲਿਮਿਟ ਵੀ 20 ਫੀਸਦੀ ਵਧਾਈ ਜਾਵੇਗੀ। ਸੂਤਰਾਂ ਨੇ ਦੱਸਿਆ ਕਿ ਸਰਕਾਰ ਨੇ ਬੈਂਕਾਂ ਵੱਲੋਂ 100 ਕਰੋਡ਼ ਰੁਪਏ ਟਰਨ ਓਵਰ ਵਾਲੇ ਉਦਯੋਗਾਂ ਦੀ ਤਾਂ 20 ਫੀਸਦੀ ਲਿਮਿਟ ਵਧਾ ਦਿੱਤੀ ਗਈ ਹੈ ਪਰ ਜ਼ਿਆਦਾਤਰ ਟੈਕਸਟਾਈਲਜ਼ ਉਦਯੋਗ ਅਤੇ ਕਤਾਈ ਮਿੱਲਾਂ ਜਿਨ੍ਹਾਂ ਦੀ ਟਰਨ ਓਵਰ 250 ਕਰੋਡ਼ ਰੁਪਏ ਤੋਂ ਜ਼ਿਆਦਾ ਹੈ, ਦੀ ਵਧਾ ਦਿੰਦੀ ਹੈ ਤਾਂ ਉਨ੍ਹਾਂ ਨੂੰ ਵੱਡੀ ਰਾਹਤ ਮਿਲੇਗੀ । ਉਦਯੋਗ ਮਾਲਿਕਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲ ਟੈਕਸਟਾਈਲਜ਼ ਉਦਯੋਗ ਦਾ ਕਈ ਕਰੋਡ਼ ਰੁਪਏ ਸਬਸਿਡੀ ਦੇ ਬਿਨਾਂ ਕਿਸੇ ਕਾਰਣ ਨਾਲ ਰੁਕੇ ਹੋਏ ਹਨ। ਸਰਕਾਰ ਸਾਲ 2014 ਤੋਂ ਲਗਾਤਾਰ ਜਲਦ ਹੀ ਸਬਸਿਡੀ ਜਾਰੀ ਕਰਨ ਦਾ ਵਿਸ਼ਵਾਸ ਦਿੰਦੀ ਆ ਰਹੀ ਹੈ ਪਰ ਹਰ ਵਾਰ ‘ਉਹੀ ਢਾਕ ਕੇ ਤਿੰਨ ਪਾਤ ਕਹਾਵਤ’ ਅਜੇ ਤੱਕ ਚੱਲੀ ਆ ਰਹੀ ਹੈ। ਉਦਯੋਗ ਮਾਲਿਕਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਸਬਸਿਡੀ ਦੇ ਰੁਪਏ ਮਿਲ ਜਾਂਦੇ ਹਨ ਤਾਂ ਉਨ੍ਹਾਂ ਨੂੰ ਵੱਡੀ ਆਰਥਿਕ ਰਾਹਤ ਮਿਲੇਗੀ।

ਇਹ ਵੀ ਦੇਖੋ : ਐਪਲ ਨੇ ਚੀਨ ਦੀ ਗੇਮਿੰਗ ਇੰਡਸਟਰੀ 'ਤੇ ਕੀਤੀ ਵੱਡੀ ਕਾਰਵਾਈ, 30 ਹਜ਼ਾਰ ਐਪਸ ਹਟਾਏ

ਐਕਸਪੋਰਟ 48 ਲੱਖ ਅਤੇ ਦਰਾਮਦ 14.50 ਲੱਖ ਗੰਢ

ਭਾਰਤ ਵੱਲੋਂ ਇਸ ਸਾਲ ਵੱਖ-ਵੱਖ ਦੇਸ਼ਾਂ ਨੂੰ ਹੁਣ ਤੱਕ ਕਰੀਬ 48 ਲੱਖ ਗੰਢ ਦੀ ਬਰਾਮਦ ਕੀਤੀ ਹੈ, ਜਦੋਂਕਿ 14.50 ਲੱਖ ਗੰਢ ਦੀ ਦਰਾਮਦ ਹੋਈ ਹੈ। ਸੂਤਰਾਂ ਮੁਤਾਬਕ 1 ਲੱਖ ਗੰਢ ਬਰਾਮਦ ਅਤੇ 50,000 ਗੰਢ ਦਰਾਮਦ ਹੋਣ ਦੇ ਕਿਆਸ ਲਾਏ ਜਾ ਰਹੇ ਹਨ। ਦੂਜੇ ਪਾਸੇ ਸੀ. ਸੀ. ਆਈ. ਬੰਗਲਾਦੇਸ਼ ਅਤੇ ਵਿਅਤਨਾਮ ਨੂੰ 15-20 ਲੱਖ ਗੰਢ ਦੀ ਬਰਾਮਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਕਤਾਈ ਮਿੱਲਾਂ ਤੋਂ ਬਿਜਲੀ ਬਿੱਲਾਂ ਦੀ ਗੈਰ-ਕਾਨੂੰਨੀ ਵਸੂਲੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਦੇਸ਼ ਦੇ ਵੱਖ -ਵੱਖ ਉਦਯੋਗਾਂ ਨੂੰ ਰਾਹਤ ਦੇਣ ਦਾ ਐਲਾਨ ਲਗਾਤਾਰ ਕੀਤਾ ਜਾ ਰਿਹਾ ਹੈ ਪਰ ਪੰਜਾਬ ਪਾਵਰਕਾਮ ਰਾਜ ਦੇ ਕਤਾਈ ਮਿੱਲਾਂ ਵੱਲੋਂ ਮਿਨੀਮਮ ਬਿੱਲ ਗਲਤ ਵਸੂਲ ਕਰ ਰਿਹਾ ਹੈ। ਹਰ ਮਿੱਲ ਲਈ ਇਹ ਬਿੱਲ ਭਰਨਾ ਬਹੁਤ ਮੁਸ਼ਕਲ ਹੈ ਕਿਉਂਕਿ ਲਾਕਡਾਊਨ ਨਾਲ ਮਿੱਲਾਂ ਨੂੰ ਪਹਿਲਾਂ ਹੀ ਭਾਰੀ ਆਰਥਿਕ ਮਾਰ ਝੱਲਣੀ ਪਈ ਹੈ। ਦੂਜੇ ਪਾਸੇ ਪਾਵਰਕਾਮ ਰਾਜ ਦੇ ਕਤਾਈ ਮਿੱਲਾਂ ਵੱਲੋਂ ਮਿਨੀਮਮ ਗਲਤ ਰੁਪਏ ਵਸੂਲ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਤਰ੍ਹਾਂ ਨਿੱਜੀ ਰੂਪ ਨਾਲ ਧਿਆਨ ਦੇ ਕੇ ਇਸ ਮਿਨੀਮਮ ਗਲਤ ਵਸੂਲੀ ਨੂੰ ਬੰਦ ਕਰਵਾਉਣਾ ਚਾਹੀਦਾ ਹੈ ਤਾਂਕਿ ਮਿੱਲਾਂ ਵਿਅਰਥ ’ਚ ਪੈ ਰਹੇ ਆਰਥਿਕ ਨੁਕਸਾਨ ਤੋਂ ਬੱਚ ਸਕਣ।

ਇਹ ਵੀ ਦੇਖੋ : ਭਾਰਤ ਦੀ 8 ਅਰਬ ਡਾਲਰ ਦੀ ਹੈਲਥ ਇਨਫਰਾ ਯੋਜਨਾ ਨੂੰ AIIB ਵੱਲੋਂ ਮਿਲ ਸਕਦੈ ਫੰਡ


author

Harinder Kaur

Content Editor

Related News