SBI ਦਾ ਪ੍ਰਾਫਿਟ 84 ਫੀਸਦੀ ਉੱਛਲ ਕੇ 16,891 ਕਰੋੜ ਰੁਪਏ ਹੋਇਆ
Thursday, Feb 06, 2025 - 05:44 PM (IST)
![SBI ਦਾ ਪ੍ਰਾਫਿਟ 84 ਫੀਸਦੀ ਉੱਛਲ ਕੇ 16,891 ਕਰੋੜ ਰੁਪਏ ਹੋਇਆ](https://static.jagbani.com/multimedia/2025_2image_17_44_109049698ssbbii.jpg)
ਨਵੀਂ ਦਿੱਲੀ (ਭਾਸ਼ਾ) – ਦੇਸ਼ ਦੇ ਸਭ ਤੋਂ ਵੱਡੇ ਬੈਂਕ ਐੱਸ. ਬੀ. ਆਈ. ਦਾ ਸਿੰਗਲ ਆਧਾਰ ’ਤੇ ਨੈੱਟ ਪ੍ਰਾਫਿਟ 84 ਫੀਸਦੀ ਉੱਛਲ ਕੇ 16,891 ਕਰੋੜ ਰੁਪਏ ਹੋ ਗਿਆ। ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਦੱਸਿਆ ਕਿ ਚਾਲੂ ਮਾਲੀ ਸਾਲ ਦੀ ਤੀਜੀ ਤਿਮਾਹੀ ’ਚ ਬੈਂਕ ਦੀ ਕੁੱਲ ਆਮਦਨ ਵਧ ਕੇ 1,28,467 ਕਰੋੜ ਰੁਪਏ ਹੋ ਗਈ।
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ ਨੇ ਤੋੜੇ ਹੁਣ ਤੱਕ ਦੇ ਸਾਰੇ ਰਿਕਾਰਡ, ਜਾਣੋ 10 ਗ੍ਰਾਮ Gold ਦੀ ਕੀਮਤ
ਇਹ ਵੀ ਪੜ੍ਹੋ : Mobile ਤੁਹਾਡੀ ਨਿੱਜੀ ਗੱਲਬਾਤ ਨੂੰ ਕਰ ਰਿਹੈ ਲੀਕ! ਬਚਨ ਲਈ ਅਪਣਾਓ ਇਹ ਆਸਾਨ ਟਿੱਪਸ
ਸਮੀਖਿਆ ਅਧੀਨ ਤਿਮਾਹੀ ’ਚ ਬੈਂਕ ਦੀ ਵਿਆਜ ਆਮਦਨ ਸਾਲਾਨਾ ਆਧਾਰ ’ਤੇ 1,06,734 ਕਰੋੜ ਰੁਪਏ ਤੋਂ ਵਧ ਕੇ 1,17,427 ਕਰੋੜ ਰੁਪਏ ਹੋ ਗਈ। ਇਸੇ ਤਰ੍ਹਾਂ ਸ਼ੁੱਧ ਗੈਰ-ਕਾਰਗੁਜ਼ਾਰੀ ਸੰਪਤੀਆਂ (ਐੱਨ. ਪੀ. ਏ.) ਵੀ ਸਾਲਾਨਾ ਆਧਾਰ ’ਤੇ 0.64 ਫੀਸਦੀ ਤੋਂ ਘਟ ਕੇ 0.53 ਫੀਸਦੀ ਰਹਿ ਗਈਆਂ। ਉੱਧਰ ਐੱਸ. ਬੀ. ਆਈ. ਗਰੁੱਪ ਦਾ ਏਕੀਕ੍ਰਿਤ ਸ਼ੁੱਧ ਲਾਭ ਇਸ ਮਿਆਦ ’ਚ ਸਾਲਾਨਾ ਆਧਾਰ ’ਤੇ 11,064 ਕਰੋੜ ਰੁਪਏ ਤੋਂ 70 ਫੀਸਦੀ ਵਧ 18,853 ਕਰੋੜ ਰੁਪਏ ਹੋ ਗਿਆ। ਏਕੀਕ੍ਰਿਤ ਕੁੱਲ ਆਮਦਨ ਤੀਜੀ ਤਿਮਾਹੀ ’ਚ ਸਾਲਾਨਾ ਆਧਾਰ ’ਤੇ 1,53,072 ਕਰੋੜ ਤੋਂ ਵੱਧ ਕੇ 1,67,854 ਕਰੋੜ ਰੁਪਏ ਹੋ ਗਈ।
ਇਹ ਵੀ ਪੜ੍ਹੋ : ਪੈਨ ਕਾਰਡ ਨਾਲ ਜੁੜੀ ਇਹ ਗਲਤੀ ਪੈ ਸਕਦੀ ਹੈ ਭਾਰੀ, ਲੱਗ ਸਕਦੈ 10,000 ਰੁਪਏ ਦਾ ਜੁਰਮਾਨਾ...
ਇਹ ਵੀ ਪੜ੍ਹੋ : ਯੂਟਿਊਬਰ ਫਿਲਮ ਦਾ ਝਾਂਸਾ ਦੇ ਕੇ ਨੌਜਵਾਨਾਂ ਦੀ ਬਣਾਉਂਦਾ ਅਸ਼ਲੀਲ ਫਿਲਮ ਤੇ ਫਿਰ....
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8