ਦਾਲਾਂ ਦੇ ਉਤਪਾਦਨ ਨੂੰ ਮਿਲੇਗਾ ਹੋਰ ਉਤਸ਼ਾਹ, ਦਰਾਮਦ ’ਤੇ ਨਿਰਭਰਤਾ ਘਟਾਉਣ ਲਈ ਬਣੀ ਯੋਜਨਾ
Saturday, Feb 17, 2024 - 10:12 AM (IST)
ਨਵੀਂ ਦਿੱਲੀ (ਇੰਟ.)– ਦਾਲਾਂ ਦੇ ਉਤਪਾਦਨ ਨੂੰ ਵਧਾਉਣ ਲਈ ਸਰਕਾਰ ਕਿਸਾਨਾਂ ਲਈ ਨਵੀਂ ਯੋਜਨਾ ’ਤੇ ਕੰਮ ਕਰ ਰਹੀ ਹੈ, ਜਿਸ ਦਾ ਟੀਚਾ ਵੱਧ ਤੋਂ ਵੱਧ ਕਿਸਾਨਾਂ ਨੂੰ ਫ਼ਸਲ ਦੇ ਉਤਪਾਦਨ ਵੱਲ ਖਿੱਚਣਾ ਹੈ। ਯੋਜਨਾ ਦੇ ਤਹਿਤ ਕਿਸਾਨਾਂ ਤੋਂ ਐੱਮ. ਐੱਸ. ਪੀ. ਜਾਂ ਬਾਜ਼ਾਰ ਮੁੱਲ ’ਤੇ ਖਰੀਦ ਲਈ ਸਮਝੌਤਾ ਕੀਤਾ ਜਾਏਗਾ। ਕਿਸਾਨਾਂ ਨਾਲ ਇਹ ਸਮਝੌਤਾ ਨੈਫੇਡ ਅਤੇ ਐੱਨ. ਸੀ. ਸੀ. ਐੱਫ. ਰਾਹੀਂ ਕੀਤਾ ਜਾਵੇਗਾ ਅਤੇ 3 ਤੋਂ 5 ਸਾਲ ਲਈ ਹੋਵੇਗਾ। ਇਸ ਯੋਜਨਾ ਦਾ ਟੀਚਾ ਅਰਹਰ, ਮਾਂਹ ਅਤੇ ਮਸਰ ਦੀ ਖੇਤੀ ਨੂੰ ਉਤਸ਼ਾਹ ਦੇਣ ’ਚ ਹੋਵੇਗਾ। ਸਰਕਾਰ ਨੂੰ ਉਮੀਦ ਹੈ ਕਿ ਲੰਬੀ ਮਿਆਦ ਦੇ ਸਮਝੌਤੇ ਹੋਣ ਕਾਰਨ ਵੱਧ ਤੋਂ ਵੱਧ ਕਿਸਾਨ ਦਾਲਾਂ ਦੀ ਫ਼ਸਲ ਲਗਾਉਣਗੇ, ਜਿਸ ਨਾਲ ਦਰਾਮਦ ’ਤੇ ਨਿਰਭਰਤਾ ਘੱਟ ਹੋਵੇਗੀ। ਸਾਲ 2023 ਵਿਚ ਦੇਸ਼ ਵਿਚ 31 ਲੱਖ ਟਨ ਦਾਲਾਂ ਦੀ ਦਰਾਮਦ ਹੋਈ ਸੀ।
ਇਹ ਵੀ ਪੜ੍ਹੋ - Today Gold Silver Price: ਸੋਨੇ ਦੀਆਂ ਕੀਮਤਾਂ 'ਚ ਵਾਧਾ, ਚਾਂਦੀ 71 ਹਜ਼ਾਰ ਤੋਂ ਹੋਈ ਪਾਰ
ਦਾਲਾਂ ਦੇ ਉਤਪਾਦਨ ’ਚ ਆਤਮ-ਨਿਰਭਰ ਬਣਨ ਦਾ ਟੀਚਾ
ਦੇਸ਼ ਵਿਚ ਵੱਡੀ ਮਾਤਰਾ ਵਿਚ ਦਾਲਾਂ ਦਾ ਉਤਪਾਦਨ ਕੀਤਾ ਜਾਂਦਾ ਹੈ। ਹਾਲਾਂਕਿ ਮੰਗ ਨੂੰ ਪੂਰਾ ਕਰਨ ਲਈ ਸਰਕਾਰ ਨੂੰ ਦਾਲਾਂ ਦੀ ਹੋਰ ਦਰਾਮਦ ਕਰਨੀ ਪੈਂਦੀ ਹੈ। ਇਸ ਨਾਲ ਨਾ ਸਿਰਫ਼ ਦੇਸ਼ ਦੀ ਰਕਮ ਬਾਹਰ ਜਾਂਦੀ ਹੈ, ਉੱਥੇ ਹੀ ਮੰਗ-ਸਪਲਾਈ ਵਿਚ ਫ਼ਰਕ ਆਉਣ ’ਤੇ ਕੀਮਤਾਂ ਵਿਚ ਵੀ ਉਛਾਲ ਦੇਖਣ ਨੂੰ ਮਿਲਦਾ ਹੈ। ਇਹੀ ਕਾਰਨ ਹੈ ਕਿ ਸਰਕਾਰ ਦਾਲਾਂ ਦੇ ਉਤਪਾਦਨ ’ਤੇ ਜ਼ੋਰ ਦੇ ਰਹੀ ਹੈ।
ਇਹ ਵੀ ਪੜ੍ਹੋ - Paytm Fastag ਨੂੰ ਲੈ ਕੇ NHAI ਦਾ ਵੱਡਾ ਫ਼ੈਸਲਾ, ਪ੍ਰਭਾਵਿਤ ਹੋ ਸਕਦੇ ਹਨ 2 ਕਰੋੜ ਲੋਕ
ਬੀਤੇ ਕੁੱਝ ਸਾਲਾਂ ਵਿਚ ਦਾਲਾਂ ਦਾ ਉਤਪਾਦਨ ਵਧਿਆ ਹੈ ਅਤੇ ਇਹ 2014 ਵਿਚ 1.7 ਕਰੋੜ ਟਨ ਤੋਂ ਵਧ ਕੇ 2023-24 ਵਿਚ 2.95 ਕਰੋੜ ਟਨ ’ਤੇ ਪੁੱਜ ਗਿਆ ਹੈ। ਕਿਸਾਨਾਂ ਨੂੰ ਖੇਤੀ ਵੱਲ ਆਕਰਸ਼ਿਤ ਕਰਨ ਲਈ ਸਰਕਾਰ ਲਗਾਤਾਰ ਕਦਮ ਉਠਾ ਰਹੀ ਹੈ। 4 ਜਨਵਰੀ ਨੂੰ ਹੀ ਸਰਕਾਰ ਨੇ ਖਰੀਦ ਲਈ ਪੋਰਟਲ ਲਾਂਚ ਕੀਤਾ, ਜਿੱਥੇ ਖਰੀਦ ਬਾਜ਼ਾਰ ਭਾਅ ਜਾਂ ਐੱਮ. ਐੱਸ. ਪੀ., ਜੋ ਵੀ ਵਧੇਰੇ ਹੋਵੇਗੀ, ਉਸ ’ਤੇ ਕੀਤੀ ਜਾਏਗੀ ਅਤੇ ਪੈਸਿਆਂ ਦਾ ਭੁਗਤਾਨ ਸਿੱਧੇ ਕਿਸਾਨਾਂ ਦੇ ਖਾਤਿਆਂ ’ਚ ਕੀਤਾ ਜਾਏਗਾ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਕਦਮ ਨਾਲ ਵੱਧ ਤੋਂ ਵੱਧ ਕਿਸਾਨ ਦਾਲਾਂ ਦੀ ਖੇਤੀ ਨਾਲ ਜੁੜਨਗੇ।
ਇਹ ਵੀ ਪੜ੍ਹੋ - 15 ਜਨਵਰੀ ਤੋਂ 15 ਜੁਲਾਈ ਦੇ ਸ਼ੁੱਭ ਮਹੂਰਤ 'ਚ ਹੋਣਗੇ 42 ਲੱਖ ਵਿਆਹ, 5.5 ਲੱਖ ਕਰੋੜ ਰੁਪਏ ਦੇ ਕਾਰੋਬਾਰ ਦਾ ਅਨੁਮਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8