ਟਮਾਟਰ ਦੇ ਬਾਅਦ ਲਸਣ ਦੀਆਂ ਵਧੀਆਂ ਕੀਮਤਾਂ, ਰਿਟੇਲ ਮਾਰਕਿਟ ''ਚ ਵਿਕ ਰਿਹਾ 178 ਰੁਪਏ ਕਿਲੋ

Monday, Aug 14, 2023 - 12:57 PM (IST)

ਟਮਾਟਰ ਦੇ ਬਾਅਦ ਲਸਣ ਦੀਆਂ ਵਧੀਆਂ ਕੀਮਤਾਂ, ਰਿਟੇਲ ਮਾਰਕਿਟ ''ਚ ਵਿਕ ਰਿਹਾ 178 ਰੁਪਏ ਕਿਲੋ

ਨਵੀਂ ਦਿੱਲੀ - ਦੇਸ਼ ’ਚ ਮਹਿੰਗਾਈ ਘੱਟ ਹੋਣ ਦਾ ਨਾਮ ਨਹੀਂ ਲੈ ਰਹੀ ਹੈ। ਟਮਾਟਰ ਦੀ ਤਰ੍ਹਾਂ ਹੁਣ ਵੀ ਲਸਣ ਦਾ ਰੇਟ ਵੀ 170 ਰੁਪਏ ਕਿਲੋ ਦੇ ਪਾਰ ਹੈ। ਕਈ ਸ਼ਹਿਰਾਂ ’ਚ ਤਾਂ ਇਸ ਦੀ ਕੀਮਤ 180 ਰੁਪਏ ਕਿਲੋ ਦੇ ਕਰੀਬ ਪਹੁੰਚ ਗਈ ਹੈ। ਪਟਨਾ ’ਚ ਹੁਣ ਇਕ ਕਿਲੋ ਲਸਣ ਦੀ ਕੀਮਤ 172 ਰੁਪਏ ਹੈ, ਉਥੇ ਹੀ, ਕੋਲਕਾਤਾ ’ਚ ਇਹ 178 ਰੁਪਏ ਕਿਲੋ ਵਿਕ ਰਿਹਾ ਹੈ, ਜਦੋਂਕਿ, 3 ਤੋਂ 4 ਮਹੀਨੇ ਪਹਿਲਾਂ ਇਹ ਕਾਫੀ ਸਸਤਾ ਸੀ। ਮਾਰਚ ਮਹੀਨੇ ਤੱਕ ਰਿਟੇਲ ਮਾਰਕੀਟ ’ਚ ਇਹ 60 ਤੋਂ 80 ਰੁਪਏ ਕਿਲੋ ਵਿਕ ਰਿਹਾ ਸੀ ਪਰ ਮਾਨਸੂਨ ਦੇ ਆਗਮਨ ਦੇ ਨਾਲ ਹੀ ਇਹ ਵੀ ਮਹਿੰਗਾ ਹੋ ਗਿਆ।

ਇਹ ਵੀ ਪੜ੍ਹੋ : ਡਿਜੀਟਲ ਨਿੱਜੀ ਡਾਟਾ ਸੁਰੱਖਿਆ ਬਿੱਲ ਬਣਿਆ ਐਕਟ, ਰਾਸ਼ਟਰਪਤੀ ਤੋਂ ਮਿਲੀ ਮਨਜ਼ੂਰੀ

ਪਿਛਲੇ ਸਾਲ ਥੋਕ ਵਿੱਚ ਲਸਣ ਬਹੁਤ ਸਸਤਾ ਸੀ। ਮੱਧ ਪ੍ਰਦੇਸ਼ ਦੀਆਂ ਮੰਡੀਆਂ ਵਿੱਚ ਕਿਸਾਨਾਂ ਤੋਂ 5- 8 ਰੁਪਏ ਕਿਲੋ ਲਸਣ ਖਰੀਦਿਆ ਗਿਆ ਸੀ। ਅਜਿਹੇ 'ਚ ਵਾਜਬ ਭਾਅ ਨਾ ਮਿਲਣ ਕਾਰਨ ਕਈ ਕਿਸਾਨਾਂ ਨੇ ਲਸਣ ਨੂੰ ਸੜਕ 'ਤੇ ਸੁੱਟ ਦਿੱਤਾ ਸੀ ਪਰ ਪਿਛਲੇ ਮਹੀਨੇ ਭਾਅ ਵਧਣ ਤੋਂ ਬਾਅਦ ਇਸ ਸਾਲ ਲਸਣ ਨੂੰ ਸੜਕ 'ਤੇ ਸੁੱਟਣ ਵਾਲੇ ਕਿਸਾਨ ਅਮੀਰ ਹੋ ਗਏ। ਉਹ 150 ਰੁਪਏ ਪ੍ਰਤੀ ਕਿਲੋ ਲਸਣ ਥੋਕ ਮੁੱਲ 'ਤੇ ਵੇਚ ਰਹੇ ਹਨ। ਅਜਿਹੇ 'ਚ ਪ੍ਰਚੂਨ ਬਾਜ਼ਾਰ 'ਚ ਆਉਣ ਤੱਕ ਲਸਣ ਹੋਰ ਮਹਿੰਗਾ ਹੋ ਜਾਵੇਗਾ।

ਇਹ ਵੀ ਪੜ੍ਹੋ :  ਨੇਪਾਲ ਤੋਂ ਟਮਾਟਰ ਅਤੇ ਅਫਰੀਕਾ ਤੋਂ ਦਾਲ , ਮਹਿੰਗਾਈ ’ਤੇ ਇੰਝ ਕਾਬੂ ਪਾਏਗੀ ਸਰਕਾਰ

ਲਸਣ ਦੇ ਖੇਤਰ ਵਿੱਚ 50% ਦੀ ਕਮੀ

ਲਸਣ ਵਪਾਰੀਆਂ ਦਾ ਕਹਿਣਾ ਹੈ ਕਿ ਮੱਧ ਪ੍ਰਦੇਸ਼ ਦੇਸ਼ ਦਾ ਸਭ ਤੋਂ ਵੱਧ ਲਸਣ ਪੈਦਾ ਕਰਨ ਵਾਲਾ ਸੂਬਾ ਹੈ। ਇੱਥੋਂ ਦਾ ਮੌਸਮ ਅਤੇ ਮਿੱਟੀ ਲਸਣ ਦੀ ਕਾਸ਼ਤ ਲਈ ਢੁਕਵੀਂ ਹੈ। ਰਾਸ਼ਟਰੀ ਬਾਗਬਾਨੀ ਬੋਰਡ ਦੇ ਅੰਕੜਿਆਂ ਅਨੁਸਾਰ ਦੇਸ਼ ਵਿੱਚ ਪੈਦਾ ਹੋਣ ਵਾਲੇ ਕੁੱਲ ਲਸਣ ਵਿੱਚ ਮੱਧ ਪ੍ਰਦੇਸ਼ ਦਾ ਹਿੱਸਾ 62.85 ਫੀਸਦੀ ਹੈ ਪਰ ਪਿਛਲੇ ਸਾਲ ਲਸਣ ਦਾ ਸਹੀ ਰੇਟ ਨਾ ਮਿਲਣ ਕਾਰਨ ਲਸਣ ਉਤਪਾਦਕ ਕਿਸਾਨਾਂ ਨੂੰ ਕਾਫੀ ਨੁਕਸਾਨ ਉਠਾਉਣਾ ਪਿਆ ਸੀ।

ਕਈ ਕਿਸਾਨ ਕਰਜ਼ੇ ਵਿੱਚ ਡੁੱਬ ਗਏ। ਅਜਿਹੇ 'ਚ ਕਿਸਾਨਾਂ ਨੇ ਇਸ ਸਾਲ ਲਸਣ ਦੀ ਕਾਸ਼ਤ ਘਟਾ ਦਿੱਤੀ, ਜਿਸ ਕਾਰਨ ਲਸਣ ਹੇਠਲਾ ਰਕਬਾ ਕਰੀਬ 50 ਫੀਸਦੀ ਘੱਟ ਗਿਆ। ਅਜਿਹੇ 'ਚ ਮੰਗ ਮੁਤਾਬਕ ਲਸਣ ਦੀ ਮੰਡੀ 'ਚ ਸਪਲਾਈ ਨਹੀਂ ਹੋ ਸਕੀ। ਇਸ ਕਾਰਨ ਅਚਾਨਕ ਕੀਮਤਾਂ ਵਧ ਗਈਆਂ।

ਮੱਧ ਪ੍ਰਦੇਸ਼ ਕਰਦਾ ਹੈ ਦੂਜੇ ਸੂਬਿਆਂ ਨੂੰ ਲਸਣ ਦੀ ਸਪਲਾਈ

ਮੱਧ ਪ੍ਰਦੇਸ਼ ਤੋਂ ਪੂਰੇ ਦੇਸ਼ ਨੂੰ ਲਸਣ ਦੀ ਸਪਲਾਈ ਕੀਤੀ ਜਾਂਦੀ ਹੈ। ਇੱਥੋਂ ਦੱਖਣੀ ਭਾਰਤ, ਮਹਾਰਾਸ਼ਟਰ ਅਤੇ ਦਿੱਲੀ ਸਮੇਤ ਕਈ ਰਾਜਾਂ ਨੂੰ ਲਸਣ ਦੀ ਸਪਲਾਈ ਕੀਤੀ ਜਾਂਦੀ ਹੈ, ਜਦੋਂ ਮੱਧ ਪ੍ਰਦੇਸ਼ ਦੀਆਂ ਮੰਡੀਆਂ ਵਿੱਚ ਲਸਣ ਮਹਿੰਗਾ ਹੋ ਗਿਆ ਤਾਂ ਦੂਜੇ ਰਾਜਾਂ ਵਿੱਚ ਵੀ ਇਸ ਦੀਆਂ ਕੀਮਤਾਂ ਵਧ ਗਈਆਂ। ਦੂਜੇ ਪਾਸੇ ਰਤਲਾਮ ਜ਼ਿਲ੍ਹੇ ਦੇ ਲਸਣ ਉਤਪਾਦਕਾਂ ਦਾ ਕਹਿਣਾ ਹੈ ਕਿ ਕਿਸਾਨਾਂ ਨੇ ਪਿਛਲੇ ਸਾਲ ਘਾਟੇ ਕਾਰਨ ਲਸਣ ਦੀ ਕਾਸ਼ਤ ਅੱਧੀ ਕਰ ਦਿੱਤੀ ਸੀ ਪਰ ਇਸ ਵਾਰ ਉਹ ਕੀਮਤਾਂ ਨੂੰ ਦੇਖਦਿਆਂ ਰਕਬਾ ਫਿਰ ਵਧਾ ਦੇਣਗੇ। ਅਜਿਹੇ 'ਚ ਉਮੀਦ ਕੀਤੀ ਜਾ ਰਹੀ ਹੈ ਕਿ ਲਸਣ ਦੀ ਨਵੀਂ ਫਸਲ ਆਉਣ ਤੋਂ ਬਾਅਦ ਕੀਮਤਾਂ 'ਚ ਗਿਰਾਵਟ ਆਉਣੀ ਸ਼ੁਰੂ ਹੋ ਜਾਵੇਗੀ।

ਇਹ ਵੀ ਪੜ੍ਹੋ :   ਕਰਜ਼ਾ ਲੈਣ ਵਾਲਿਆਂ ਲਈ ਝਟਕਾ, ਜਨਤਕ ਖੇਤਰ ਦੇ ਕਈ ਬੈਂਕਾਂ ਨੇ ਵਧਾਈਆਂ ਵਿਆਜ ਦਰਾਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News